ਚੰਡੀਗੜ੍ਹ : ਪੈਟਰੋਲ ਅਤੇ ਡੀਜ਼ਲ (Petrol Diesel) ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਭਾਰੀ ਉਤਰਾਅ-ਚੜ੍ਹਾਅ ਦੇ ਬਾਵਜੂਦ ਭਾਰਤ ‘ਚ ਪਿਛਲੇ 50 ਦਿਨਾਂ ਤੋਂ ਰਾਹਤ ਹੈ।
Also Read: ਲੁਧਿਆਣਾ ਬਲਾਸਟ ਮਾਮਲੇ ‘ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ, ਧਾਰਾ 144 ਲਾਗੂ
ਇਸ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ। ਅੱਜ ਜਾਰੀ ਕੀਤੇ ਗਏ ਨਵੇਂ ਰੇਟਾਂ ਮੁਤਾਬਕ ਮਹਾਨਗਰਾਂ ‘ਚ ਪੈਟਰੋਲ ਮੁੰਬਈ ‘ਚ ਸਭ ਤੋਂ ਮਹਿੰਗਾ 109.98 ਰੁਪਏ ਅਤੇ ਦਿੱਲੀ ‘ਚ ਸਭ ਤੋਂ ਸਸਤਾ 90.41 ਰੁਪਏ ਹੈ। ਇਸ ਦੇ ਨਾਲ ਹੀ ਪਟਨਾ ‘ਚ ਪੈਟਰੋਲ (105.90) ਕੋਲਕਾਤਾ (104.67), ਚੇਨਈ (101.40) ਅਤੇ ਬੈਂਗਲੁਰੂ (100.58) ਨਾਲੋਂ ਮਹਿੰਗਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਪੈਟਰੋਲ ਦੀ ਕੀਮਤ 94.23 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 80.90 ਰੁਪਏ ਪ੍ਰਤੀ ਲੀਟਰ ਉੱਤੇ ਵਿਕ ਰਿਹਾ ਹੈ।
Also Read: Chandigarh MC Election: ਵੋਟਿੰਗ ਜਾਰੀ, 6.33 ਲੱਖ ਵੋਟਰ ਤੈਅ ਕਰਨਗੇ ਉਮੀਦਵਾਰਾਂ ਦੀ ਕਿਸਮਤ
SMS ਰਾਹੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਜਾਣੋ
ਤੁਸੀਂ ਐੱਸਐੱਮਐੱਸ ਰਾਹੀਂ ਰੋਜ਼ਾਨਾ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵੀ ਦੇਖ ਸਕਦੇ ਹੋ। ਇੰਡੀਅਨ ਆਇਲ (IOC) ਦੇ ਖਪਤਕਾਰ RSP ਨੂੰ 9224992249 ਨੰਬਰ ‘ਤੇ ਭੇਜ ਸਕਦੇ ਹਨ ਅਤੇ HPCL ਗਾਹਕ HPPRICE ਨੰਬਰ 9222201122 ‘ਤੇ ਭੇਜ ਸਕਦੇ ਹਨ। BPCL ਗਾਹਕ RSP ਨੰਬਰ 9223112222 ‘ਤੇ ਭੇਜ ਸਕਦੇ ਹਨ।




