ਮਹਿੰਗਾ ਹੋ ਸਕਦੈ ਪੈਟਰੋਲ-ਡੀਜ਼ਲ, ਜਾਣੋ ਕਿੰਨਾ ਵਧਿਆ ਕੱਚੇ ਤੇਲ ਦਾ ਭਾਅ

ਨਵੀਂ ਦਿੱਲੀ : ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਕੀਮਤਾਂ ਰਿਕਾਰਡ ਪੱਧਰ ਉੱਤੇ ਹਨ। ਕਰੂਡ ਆਇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੱਕ…

ਨਵੀਂ ਦਿੱਲੀ : ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਕੀਮਤਾਂ ਰਿਕਾਰਡ ਪੱਧਰ ਉੱਤੇ ਹਨ। ਕਰੂਡ ਆਇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ। ਪਰ ਦੇਸ਼ ਵਿੱਚ ਦਿਵਾਲੀ ਤੋਂ ਬਾਅਦ ਤੋਂ ਪੈਟਰੋਲ (Petrol) ਅਤੇ ਡੀਜਲ (Diesel) ਦੀਆਂ ਕੀਮਤਾਂ ਵਿੱਚ ਕੋਈ ਬਦਲਾਵ ਨਹੀਂ ਹੋਇਆ ਹੈ। ਰੂਸ ਅਤੇ ਯੁਕਰੇਨ ਦੀ ਲੜਾਈ (Russia Ukraine War) ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਰ ਉਛਾਲ ਆਉਣ ਦਾ ਖਦਸ਼ਾ ਹੈ।ਅਜਿਹੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿੱਧਾ ਅਸਰ ਭਾਰਤ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ (Petrol Diesel Price)  ‘ਤੇ ਪੈਂਦਾ ਹੈ। ਹਾਲਾਂਕਿ, ਕਰੂਡ ਆਇਲ ਦੀਆਂ ਸੰਸਾਰਿਕ ਕੀਮਤਾਂ ਵਿੱਚ ਉਤਾਰ-ਚੜਾਅ ਤੋਂ ਬਾਅਦ ਵੀ ਭਾਰਤੀ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ (Petrol-Diesel) ਦੀਆਂ ਕੀਮਤਾਂ ਵਿੱਚ ਵੀ ਫੇਰਬਦਲ ਨਹੀਂ ਕੀਤਾ ਹੈ। ਪਿਛਲੇ ਸਾਲ ਦਿਵਾਲੀ ਤੋਂ ਬਾਅਦ ਤੋਂ ਕਰੂਡ ਆਇਲ ਦੀਆਂ ਕੀਮਤਾਂ ਵਿੱਚ ਤਾਂ ਭਾਰੀ ਉਛਾਲ ਆ ਚੁੱਕਿਆ ਹੈ, ਪਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ ਹਨ।
Guwahati: Petrol pumps to remain closed for 48 hours from Friday - Cities  News
ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ (Crude Oil) ਦੇ ਬਾਜ਼ਾਰ ਵਿੱਚ ਜ਼ਬਰਦਸਤ ਉਛਾਲ ਹੈ। ਕੱਚੇ ਤੇਲ ਦੀਆਂ ਕੀਮਤਾਂ (Crude Oil Price) 100 ਡਾਲਰ ਪ੍ਰਤੀ ਬੈਰਲ ਤੱਕ ਪੁੱਜਣ ਤੋਂ ਬਾਅਦ ਵੀ ਘਰੇਲੂ ਬਾਜ਼ਾਰ ਵਿੱਚ ਪੈਟਰੋਲ-ਡੀਜ਼ਲ (Petrol-Diesel) ਦੇ ਰੇਟ ਉਥੇ ਹੀ ਟਿਕੇ ਹਨ।  ਐਕਸਪਰਟਸ ਦਾ ਅਨੁਮਾਨ ਹੈ ਕਿ ਉੱਤਰ ਪ੍ਰਦੇਸ਼ ਸਹਿਤ ਪੰਜ ਰਾਜਾਂ ਵਿੱਚ ਹੋ ਰਹੀਆਂ ਵਿਧਾਨਸਭਾ ਚੋਣਾਂ (Assembly Elections 2022) ਤੋਂ ਬਾਅਦ ਦੇਸ਼ ਵਿੱਚ ਪਟਰੋਲ (Petrol) ਅਤੇ ਡੀਜਲ (Diesel) ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਭਾਰਤੀ ਪੈਟਰੋਲੀਅਮ ਕੰਪਨੀ ਇੰਡਿਅਨ ਆਇਲ ਕਾਰਪੋਰੇਸ਼ਨ (IOCL) ਦੇ ਲੇਟੈਸਟ ਅਪਡੇਟ ਦੇ ਅਨੁਸਾਰ, ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੰਡਿਅਨ ਆਇਲ (Indian Oil) ਦੇ ਪੰਪ ‘ਤੇ ਅੱਜ ਯਾਨੀ 27 ਫਰਵਰੀ 2022 ਨੂੰ ਪੈਟਰੋਲ ਦਾ ਰੇਟ (Petrol Price) 95.41ਰੁਪਏ ਪ੍ਰਤੀ ਲਿਟਰ ਜਦੋਂ ਕਿ ਡੀਜ਼ਲ ਦੀ ਕੀਮਤ (Diesel Price) 86.67 ਰੁਪਏ ਪ੍ਰਤੀ ਲਿਟਰ ਉੱਤੇ ਟਿਕਿਆ ਹੈ।

Leave a Reply

Your email address will not be published. Required fields are marked *