ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਤਰਨ ਤਾਰਨ ਚ ਨਾਕੇਬੰਦੀ ਦੌਰਾਨ ਪੁਲਿਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਟ੍ਰੈਕਟਰ ਟਰਾਲੀ ਅਤੇ ਚੋਰੀ ਦੇ ਮੋਟਰਸਾਇਕਲਾ ਸਮੇਤ ਗ੍ਰਿਫਤਾਰ ਕੀਤਾ ਐ | ਇਸ ਸਬੰਧੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਨਾਕੇਬੰਧੀ ਕੀਤੀ ਗਈ ਸੀ |
ਇਸ ਮੌਕੇ ਗੁਰਪ੍ਰੀਤ ਸਿੰਘ ਤੇ ਰਾਜਿੰਦਰ ਸਿੰਘ ਰਾਜੂ ਜੋ ਕਿ ਚੋਰੀ ਦੇ ਮੋਟਰਸਾਇਕਲ ਤੇ ਸਵਾਰ ਹੋ ਕੇ ਉਸ ਨੂੰ ਵੇਚਣ ਲਈ ਤਰਨ ਤਾਰਨ ਜਾ ਰਹੇ ਸੀ | ਤੇ ਪੁਲਿਸ ਨੇ ਇਹਨਾਂ ਨੂੰ ਰਸਤੇ ਚ ਹੀ ਕਾਬੂ ਕਰ ਲਿਆ | ਪੁੱਛਗਿਛ ਦੌਰਾਨ ਪੁਲਿਸ ਨੇ ਇਹਨਾਂ ਤੋਂ ਚੋਰੀ ਦੇ ਟ੍ਰੈਕਟਰ ਟਰਾਲੀ ਵੀ ਕਾਬੂ ਕੀਤੇ ਨੇ |
Watch Video
