ਪੰਜਾਬ ਦੀ ਖੁਸ਼ਹਾਲੀ ਤੇ ਕਿਸਾਨੀ ਬਚਾਉਣ ਲਈ ਲੋਕ ਅੱਗੇ ਆਉਣ : ਗੁਰਨਾਮ ਸਿੰਘ ਚੜੂਨੀ

ਭੁਲੱਥ : ਪੰਜਾਬ (Punjab) ਵਿੱਚ ਨਵਾ ਬਦਲਾਅ ਲਿਆਉਣ ਲਈ ਰਵਾਇਤੀ ਪਾਰਟੀਆਂ (Political parties) ਨੂੰ ਅਲਵਿਦਾ ਕਹਿਣ ਦੀ ਲੋੜ ਹੈ, ਇਹ ਸ਼ਬਦ ਗੁਰਨਾਮ ਸਿੰਘ ਚੜੂਨੀ (Gurnam…

ਭੁਲੱਥ : ਪੰਜਾਬ (Punjab) ਵਿੱਚ ਨਵਾ ਬਦਲਾਅ ਲਿਆਉਣ ਲਈ ਰਵਾਇਤੀ ਪਾਰਟੀਆਂ (Political parties) ਨੂੰ ਅਲਵਿਦਾ ਕਹਿਣ ਦੀ ਲੋੜ ਹੈ, ਇਹ ਸ਼ਬਦ ਗੁਰਨਾਮ ਸਿੰਘ ਚੜੂਨੀ (Gurnam Singh Chaduni) ਨੇ ਕਹੇ। ਗੁਰਨਾਮ ਸਿੰਘ ਚੜੂਨੀ ਪੰਜਾਬ ਦੇ ਭੁਲੱਥ ਹਲਕੇ ਵਿਚ ਉਮੀਦਵਾਰ ਸਰਬਜੀਤ ਸਿੰਘ ਲੁਬਾਣਾ ਦੇ ਹੱਕ ਵਿਚ ਪ੍ਰਚਾਰ ਕਰਨ ਪਹੁੰਚੇ ਹੋਏ ਸਨ ਅਤੇ ਇਸ ਦੌਰਾਨ ਸੰਯੁਕਤ ਸੰਘਰਸ਼ ਪਾਰਟੀ ਵਲੋਂ ਭੁਲੱਥ ਵਿਖੇ ਦਫਤਰ ਵੀ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਗੁਰਨਾਮ ਸਿੰਘ ਚੜੂਨੀ ਨੇ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ (Farmer of Punjab) ਅਤੇ ਕਿਰਸਾਨੀ ਲਈ ਕੁਝ ਨਹੀਂ ਸਵਾਰਿਆ। ਜੇਕਰ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ ਜਾ ਪੰਜਾਬ ਦੇ ਮਸਲਿਆਂ ਦੀ ਗੱਲ ਕਰੀਏ ਤਾਂ ਬਹੁਤ ਲੰਬੇ ਸਮੇਂ ਤੋਂ ਇਹ ਮਸਲੇ ਲਟਕਦੇ ਆ ਰਹੇ ਹਨ। ਪੁਰਾਣੀ ਰਾਜਨੀਤੀ ਨੂੰ ਛੱਡ ਕੇ ਨਵੀਂ ਨੀਤੀ ਨਾਲ ਜੁੜਨ ਦੀ ਲੋੜ ਹੈ।  Also Read : ਪਾਕਿਸਤਾਨ ਵਿਚ ਮਹਿਲਾ ਐੱਮ.ਪੀ. ਵੀ ਸੁਰੱਖਿਅਤ ਨਹੀਂ, ਪਤੀ ‘ਤੇ ਲਗਾਏ ਜਾਨੋਂ ਮਾਰਨ ਦੇ ਦੋਸ਼


ਪੰਜਾਬ ਵਿੱਚ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਲਗਾਤਰ ਇਕ-ਦੂਜੇ ‘ਤੇ ਬਿਆਨਬਾਜ਼ੀ ਲਗਾਤਰ ਚੱਲ ਰਹੀ ਹੈ, ਉਥੇ ਅੱਜ ਗੁਰਨਾਮ ਸਿੰਘ ਚੜੂਨੀ ਸੰਯੁਕਤ ਸੰਘਰਸ਼ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਨੇ ਭੁੱਲਥ ਵਿਖੇ ਪਹੁੰਚਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਹੱਕ ਦੀ ਅਵਾਜ ਬੁਲੰਦ ਕਰਦਿਆਂ ਲੋਕਾਂ ਨੂੰ ਕਿਸਾਨੀ ਦੇ ਹੱਕ ਵਿੱਚ ਉੱਤਰਨ ਦੀ ਅਪੀਲ ਕਰਦਿਆਂ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ‘ਤੇ ਉਤਾਰੂ ਹੈ। Also Read : ਸੂਬੇ ਵਿਚ ਹਰ 18ਵੇਂ ਵਿਅਕਤੀ ਕੋਲ ਲਾਇਸੈਂਸੀ ਹਥਿਆਰ, ਸਰਕਾਰੀ ਅੰਕੜਿਆਂ ‘ਚ ਹੋਇਆ ਖੁਲਾਸਾ 

ਜਿੱਥੇ ਕਿ ਕੇਂਦਰ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਲੋਕਾਂ ਦੀ ਸਮਝ ਤੋਂ ਬਾਹਰ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆ ਦੇ ਪੰਜਾਬ ਦੇ ਭਵਿੱਖ ਲਈ ਕੁਝ ਨਹੀਂ ਸਵਾਰਿਆ। ਇਸ ਮੌਕੇ ਉਨ੍ਹਾਂ ਕਿਸਾਨੀ ਅੰਦੋਲਨ ਨੂੰ ਜਿੱਥੇ ਮਜ਼ਬੂਤ ਕਰਨ ਲਈ ਸਾਥ ਦਿੱਤਾ ਉਸੇ ਤਰ੍ਹਾਂ ਹੁਣ ਉਨ੍ਹਾਂ ਕਿਸਾਨਾਂ ਦੀ ਪਾਰਟੀ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਵੱਡੀ ਜਿੱਤ ਕਿਸਾਨਾਂ ਦੀ ਹੋਵੇ ਅਤੇ ਸਿਆਸਤਦਾਨਾਂ ਨੂੰ ਸਿਖਾ ਸਕੀਏ ਕਿ ਕਿੰਝ ਕੰਮ ਕਰੀਦੇ ਹਨ।

Leave a Reply

Your email address will not be published. Required fields are marked *