ਸੁਵਿਧਾ ਕੇਂਦਰਾਂ ‘ਚ ਸਰਵਰ ਠੱਪ: ਘੰਟਿਆਂ ਬੱਧੀ ਕਤਾਰਾਂ ‘ਚ ਖੜ੍ਹਨ ਲਈ ਮਜਬੂਰ ਹੋਏ ਲੋਕ, ਬਜ਼ੁਰਗ ਅਤੇ ਮਹਿਲਾਵਾਂ ਪ੍ਰੇਸ਼ਾਨ

ਸਮਰਾਲਾ : ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਅਤੇ ਜ਼ਰੂਰੀ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਆ ਰਹੇ ਆਮ ਲੋਕਾਂ ਨੂੰ ਇਨ੍ਹਾਂ…

ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਅਤੇ ਜ਼ਰੂਰੀ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਆ ਰਹੇ ਆਮ ਲੋਕਾਂ ਨੂੰ ਇਨ੍ਹਾਂ

ਸਮਰਾਲਾ : ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਅਤੇ ਜ਼ਰੂਰੀ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਆ ਰਹੇ ਆਮ ਲੋਕਾਂ ਨੂੰ ਇਨ੍ਹਾਂ ਦਿਨਾਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਵਿਧਾ ਕੇਂਦਰਾਂ ਵਿੱਚ ਸਰਵਰ ਦੀ ਰਫ਼ਤਾਰ ਬੇਹੱਦ ਧੀਮੀ ਹੋਣ ਕਾਰਨ ਰੋਜ਼ਾਨਾ ਹਜ਼ਾਰਾਂ ਲੋਕ ਘੰਟਿਆਂ ਬੱਧੀ ਉਡੀਕ ਕਰਨ ਲਈ ਮਜਬੂਰ ਹਨ। ਸਵੇਰੇ ਤੜਕੇ ਤੋਂ ਹੀ ਲੰਬੀਆਂ ਲਾਈਨਾਂ ਵਿੱਚ ਲੱਗੇ ਬਿਨੈਕਾਰਾਂ ਦਾ ਦੋਸ਼ ਹੈ ਕਿ ਪੂਰਾ ਦਿਨ ਖ਼ਰਾਬ ਕਰਨ ਦੇ ਬਾਵਜੂਦ ਉਨ੍ਹਾਂ ਦੇ ਕੰਮ ਸਮੇਂ ਸਿਰ ਨਹੀਂ ਹੋ ਰਹੇ, ਜਿਸ ਕਾਰਨ ਖ਼ਾਸ ਕਰਕੇ ਬਜ਼ੁਰਗਾਂ, ਬਿਮਾਰਾਂ ਅਤੇ ਮਹਿਲਾਵਾਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ।

ਸੁਵਿਧਾ ਕੇਂਦਰ ਵਿੱਚ ਮੌਜੂਦ ਇੱਕ ਬਿਮਾਰ ਮਹਿਲਾ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਹ ਸਵੇਰੇ ਤੋਂ ਨੌਕਰੀ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ ਬਣਵਾਉਣ ਲਈ ਬੈਠੀ ਹੈ, ਪਰ ਸਰਵਰ ਡਾਊਨ ਹੋਣ ਕਾਰਨ ਉਸ ਦੀ ਵਾਰੀ ਨਹੀਂ ਆ ਰਹੀ। ਇਸੇ ਤਰ੍ਹਾਂ ਛੋਟੇ ਬੱਚਿਆਂ ਦੇ ਪਛਾਣ ਪੱਤਰ ਤੇ ਹੋਰ ਸਰਕਾਰੀ ਕਾਰਡਾਂ ਦੇ ਕੰਮ ਵੀ ਲੰਬਿਤ ਪਏ ਹਨ।

ਦੂਜੇ ਪਾਸੇ, ਸਮਾਜ ਸੇਵੀ ਅਸ਼ਵਨੀ ਕੁਮਾਰ ਢੰਡ ਨੇ ਦੱਸਿਆ ਕਿ ਉਹ ਕਈ ਲੋੜਵੰਦ ਮਹਿਲਾਵਾਂ ਨੂੰ ਸਰਕਾਰ ਦੀ 1000 ਰੁਪਏ ਵਾਲੀ ਸ਼ਗਨ ਸਕੀਮ ਦੇ ਫਾਰਮ ਜਮ੍ਹਾਂ ਕਰਵਾਉਣ ਲਈ ਲੈ ਕੇ ਆਏ ਹਨ। ਸਵੇਰੇ ਤੋਂ ਸ਼ਾਮ ਤੱਕ ਬੈਠਣ ਦੇ ਬਾਵਜੂਦ ਵੀ ਬਹੁਤ ਘੱਟ ਫਾਰਮ ਪ੍ਰੋਸੈਸ ਹੋ ਸਕੇ ਹਨ।

ਕੇਂਦਰ ਵਿੱਚ ਮੌਜੂਦ ਹੋਰ ਮਹਿਲਾਵਾਂ ਨੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਘਰ ਛੱਡ ਕੇ ਸਵੇਰੇ ਹੀ ਇੱਥੇ ਪਹੁੰਚ ਗਈਆਂ ਸਨ। ਪਰ ਸਰਵਰ ਦੀ ਸੁਸਤ ਰਫ਼ਤਾਰ ਕਾਰਨ ਕੋਈ ਕੰਮ ਅੱਗੇ ਨਹੀਂ ਵਧ ਰਿਹਾ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਇਹ ਸਪੱਸ਼ਟ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕੰਮ ਕਦੋਂ ਤੱਕ ਮੁਕੰਮਲ ਹੋਵੇਗਾ।

ਜਦੋਂ ਇਸ ਸਬੰਧੀ ਸੁਵਿਧਾ ਕੇਂਦਰ ਦੇ ਹੈਲਪ ਡੈਸਕ ਆਪਰੇਟਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ‘ਮਾਵਾਂ ਦੀ ਸਤਿਕਾਰਯੋਗ ਸਕੀਮ’ ਸਮੇਤ ਹੋਰ ਕਈ ਮੁੱਖ ਸੇਵਾਵਾਂ ਲਈ ਵਰਤਿਆ ਜਾਣ ਵਾਲਾ ਮੁੱਖ ਪੋਰਟਲ ਪਿਛਲੇ 8 ਤੋਂ 10 ਦਿਨਾਂ ਤੋਂ ਪੂਰੇ ਪੰਜਾਬ ਵਿੱਚ ਹੌਲੀ ਚੱਲ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਮੱਸਿਆ ਕਿਸੇ ਇੱਕ ਸਥਾਨਕ ਕੇਂਦਰ ਦੀ ਨਹੀਂ ਹੈ, ਸਗੋਂ ਮੁੱਖ ਕੇਂਦਰੀ ਸਰਵਰ ਨਾਲ ਸਬੰਧਤ ਹੈ। ਸਰਵਰ ਕਈ ਵਾਰ ਬਿਲਕੁਲ ਬੰਦ ਹੋ ਜਾਂਦਾ ਹੈ ਅਤੇ ਕਈ ਵਾਰ ਬਹੁਤ ਧੀਮੀ ਗਤੀ ਨਾਲ ਚੱਲਦਾ ਹੈ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਸਟਾਫ਼ ਲਗਾਤਾਰ ਡਿਊਟੀ ‘ਤੇ ਤਾਇਨਾਤ ਹੈ ਅਤੇ ਜਿਵੇਂ ਹੀ ਸਰਵਰ ਦੀ ਸਪੀਡ ਠੀਕ ਹੁੰਦੀ ਹੈ, ਪੈਂਡਿੰਗ ਪਏ ਫਾਰਮਾਂ ਦਾ ਨਿਪਟਾਰਾ ਤੁਰੰਤ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Pathankot Suicide : ਮਾਨਸਿਕ ਪਰੇਸ਼ਾਨੀ ਕਾਰਨ ਵਿਅਕਤੀ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਦੇ ਆਧਾਰ ‘ਤੇ 4 ਖਿਲਾਫ਼ ਮਾਮਲਾ ਦਰਜ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *