ਪ੍ਰਤਾਪ ਸਿੰਘ ਬਾਜਵਾ ਨੇ ਦਿੱਤਾ ਅਸਤੀਫ਼ਾ ਤੇ ਬਾਕੀ ਕਾਂਗਰਸ ਕਮੇਟੀ ਦੇ ਮੈਂਬਰਾਂ ਨੂੰ ਦਿੱਤੀ ਅਸਤੀਫੇ ਦੀ ਸਲਾਹ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਪਾਰਟੀ ‘ਚ ਲਗਾਤਾਰ ਅਸਤੀਫਾ ਦਾ ਦੌਰ ਜਾਰੀ ਰਹੀ ਹੈ। ਇਸ ਕੜੀ ਚ ਇਕ ਹੋਰ ਕਾਂਗਰਸ ਦੇ ਵੱਡੇ ਨੇਤਾ ਦਾ ਨਾਂ ਸ਼ਾਮਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਪਾਰਟੀ ‘ਚ ਲਗਾਤਾਰ ਅਸਤੀਫਾ ਦਾ ਦੌਰ ਜਾਰੀ ਰਹੀ ਹੈ। ਇਸ ਕੜੀ ਚ ਇਕ ਹੋਰ ਕਾਂਗਰਸ ਦੇ ਵੱਡੇ ਨੇਤਾ ਦਾ ਨਾਂ ਸ਼ਾਮਲ ਹੋ ਗਿਆ ਹੈ। ਦਸ ਦਈਏ ਕਿ ਪੰਜਾਬ ਦੇ ਵੱਡੇ ਨੇਤਾ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਉਪ ਮੁਖੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਕਾਰਨ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ।

https://www.facebook.com/PartapSBajwa/photos/a.609940359096262/2280000165423598/?type=3&theater

ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਅਸਤੀਫਾ ਦਿੰਦੇ ਹੋਏ ਕਿਹਾ ਕਿ ਇਹਨਾਂ ਅਸਤੀਫਿਆਂ ਦੇ ਨਾਲ ਰਾਹੁਲ ਗਾਂਧੀ ਨੂੰ ਮਜਬੂਤੀ ਮਿਲੇਗੀ। ਨਾਲ ਹੀ ਹੁਣ ਉਹ ਆਪਣੀ ਸੋਚ ਮੁਤਾਬਿਕ ਬਦਲਾਅ ਕਰ ਸਕਣਗੇ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਰੋਂਦ ਸੰਕਟ ਚ ਹੈ।

Pratap Singh Bajwa

ਜੋ ਵੀ ਨੇਤਾ ਆਪਣਾ ਅਸਤੀਫਾ ਨਹੀਂ ਦੇਵੇਗਾ ਤਾਂ ਇਹ ਸਾਬਤ ਹੋਵੇਗਾ ਕਿ ਉਹ ਆਪਣੇ ਨਿਜੀ ਹਿਤਾਂ ਨੂੰ ਵੱਧ ਅਹਿਮੀਅਤ ਦੇ ਰਿਹਾ ਹੈ ਬਜਾਏ ਸਮੂਹਿਕ ਵਿਕਾਸ ਤੋਂ। ਪ੍ਰਤਾਪ ਸਿੰਘ ਬਾਜਵਾ ਨੇ ਇਸ ਸੰਬੰਧੀ ਇਕ ਪੱਤਰ ਪਾਰਟੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੂੰ ਲਿਖਿਆ। ਨਾਲ ਹੀ ਉਹਨਾਂ ਨੇ ਕਾਂਗਰਸ ਦੀ ਵਰਕਿੰਗ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਅਸਤੀਫਾ ਦੇਣ ਦੀ ਸਲਾਹ ਦਿੱਤੀ ਹੈ।

 

Leave a Reply

Your email address will not be published. Required fields are marked *