ਤੋਤਿਆਂ ਦੀ ਤਸਕਰੀ ਕਰਨ ਵਾਲਾ ਕਾਬੂ

ਅਬੋਹਰ: ਅਬੋਹਰ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਕਿ ਪੁਲਿਸ ਨੇ ਇਕ ਤੋਤਿਆਂ ਦੇ ਤਸਕਰ ਨੂੰ ਕਾਬੂ ਕੀਤਾ ਹੈ। ਅਬੋਹਰ ਅਖਿਲ ਭਾਰਤੀ ਜੀਵ ਰਕਸ਼ਾ ਬਿਸ਼ਰੋਈ…

ਅਬੋਹਰ: ਅਬੋਹਰ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਕਿ ਪੁਲਿਸ ਨੇ ਇਕ ਤੋਤਿਆਂ ਦੇ ਤਸਕਰ ਨੂੰ ਕਾਬੂ ਕੀਤਾ ਹੈ। ਅਬੋਹਰ ਅਖਿਲ ਭਾਰਤੀ ਜੀਵ ਰਕਸ਼ਾ ਬਿਸ਼ਰੋਈ ਸਭਾ ਦੀ ਸ਼ਿਕਾਇਤ ਦੇ ਆਧਾਰ ‘ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਬੀਤੇ ਦਿਨ ਕਾਲਜ ਰੋਡ ‘ਤੇ ਇਕ ਨੌਜਵਾਨ ਨੂੰ ਇਕ ਦਰਜਨ ਬੋਲਣ ਵਾਲੇ ਤੋਤਿਆਂ ਸਮੇਤ ਕਾਬੂ ਕਰਕੇ ਉਸ ‘ਤੇ ਮਾਮਲਾ ਦਰਜ ਕੀਤਾ ਹੈ। ਉਕਤ ਨੌਜਵਾਨ ਆਸਟ੍ਰੇਲੀਅਨ ਪੰਛੀਆਂ ਦੀ ਆੜ ਵਿੱਚ ਇਨ੍ਹਾਂ ਤੋਤਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵੇਚਦਾ ਸੀ।
ਜਾਣਕਾਰੀ ਅਨੁਸਾਰ ਆਲ ਇੰਡੀਆ ਜੀਵ ਰਕਸ਼ਾ ਬਿਸ਼ਰੋਏ ਸਭਾ ਦੇ ਕੌਮੀ ਮੀਤ ਪ੍ਰਧਾਨ ਰਮੇਸ਼ ਬਿਸ਼ਨੋਈ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਪਿਛਲੇ ਕਈ ਦਿਨਾਂ ਤੋਂ ਕਾਲਜ ਰੋਡ ‘ਤੇ ਤੋਤੇ ਵੇਚਣ ਦੀ ਸ਼ਿਕਾਇਤ ‘ਤੇ ਇਕ ਵਿਅਕਤੀ ‘ਤੇ ਤਿੱਖੀ ਨਜ਼ਰ ਰੱਖੀ ਹੋਈ ਸੀ, ਬੀਤੇ ਦਿਨ ਉਹ ਕਾਲਜ ਰੋਡ ‘ਤੇ ਬਾਈਕ ਲੈ ਕੇ ਗਿਆ ਤਾਂ ਸਵਾਰ ਨੂੰ ਰੋਕ ਕੇ ਉਸ ਦੇ ਕੋਲ ਮੌਜੂਦ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ‘ਚੋਂ 5 ਤੋਤੇ ਬਰਾਮਦ ਹੋਏ। ਉਨ੍ਹਾਂ ਨੇ ਤੁਰੰਤ ਵਿਭਾਗ ਦੇ ਰੇਂਜ ਅਫ਼ਸਰ ਮੰਗਤ ਰਾਮ ਨੂੰ ਸੂਚਿਤ ਕੀਤਾ, ਜਿਸ ‘ਤੇ ਉਹ ਆਪਣੀ ਟੀਮ ਦੇ ਬਲਾਕ ਅਫ਼ਸਰ ਮਨਜੀਤ ਸਿੰਘ ਅਤੇ ਕੁਲਵੰਤ ਸਿੰਘ, ਸਾਹੀਰਾਮ, ਅਨਮੋਲ ਅਤੇ ਦੀਵਾਨ ਚੰਦ ਸਮੇਤ ਮੌਕੇ ‘ਤੇ ਪਹੁੰਚੇ ਅਤੇ ਨੌਜਵਾਨ ਨੂੰ ਤੋਤੇ ਸਮੇਤ ਕਾਬੂ ਕੀਤਾ।

ਵਿਭਾਗ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ‘ਤੇ ਉਸ ਦੇ ਘਰੋਂ 6 ਤੋਤੇ ਮੌਕੇ ‘ਤੇ ਮਿਲੇ ਹਨ, ਜਿਨ੍ਹਾਂ ‘ਚੋਂ ਤਿੰਨ ਮਰੇ ਹੋਏ ਅਤੇ ਤਿੰਨ ਜ਼ਿੰਦਾ ਸਨ। ਵਿਭਾਗ ਨੇ ਇਨ੍ਹਾਂ ਸਾਰਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ 1972 ਦੇ ਜੀਵ ਐਕਟ ਦੀ ਧਾਰਾ 9, 39, 50, 51 ਦੇ ਤਹਿਤ ਉਕਤ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ। ਰਮੇਸ਼ ਬਿਸ਼ਰੋਏ ਨੇ ਦੱਸਿਆ ਕਿ ਇਹ ਨੌਜਵਾਨ 500 ਰੁਪਏ ਪ੍ਰਤੀ ਤੋਤੇ ਦੇ ਹਿਸਾਬ ਨਾਲ ਤੋਤੇ ਖਰੀਦਦਾ ਸੀ ਅਤੇ 4000 ਰੁਪਏ ਵਿੱਚ ਵੇਚਦਾ ਸੀ।

Leave a Reply

Your email address will not be published. Required fields are marked *