ਚੰਡੀਗੜ੍ਹ (ਇੰਟ.)- ਸਰਕਾਰੀ ਨੌਕਰੀ ਨਾ ਮਿਲਣ ਦੇ ਰੋਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਅੱਗੇ ਆਪਣੇ ਤਮਗੇ ਅਤੇ ਐਵਾਰਡ ਦੇ ਨਾਲ ਧਰਨੇ ‘ਤੇ ਬੈਠੇ ਪੰਜਾਬ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਪੈਰਾਲੰਪਿਕ ਖਿਡਾਰੀਆਂ ਨੇ ਮੰਗਲਵਾਰ ਸ਼ਾਮ ਨੂੰ ਆਪਣਾ ਧਰਨਾ ਖਤਮ ਕਰ ਦਿੱਤਾ।
Read more- ਸਿੱਧੂ ਦੇ ਸਲਾਹਕਾਰਾਂ ‘ਤੇ ਇਨ੍ਹਾਂ ਮੰਤਰੀਆਂ ਵਲੋਂ ਸਖ਼ਤ ਕਾਰਵਾਈ ਦੀ ਮੰਗ
ਖਿਡਾਰੀ ਮੁੱਖ ਮੰਤਰੀ ਦੇ ਓ.ਐੱਸ.ਡੀ. ਐੱਮ.ਪੀ. ਸਿੰਘ ਨੂੰ ਮਿਲੇ ਅਤੇ ਉਨ੍ਹਾਂ ਨੂੰ ਮੈਮੋਰੰਡਮ ਸੌਂਪਿਆ। ਐੱਮ.ਪੀ. ਸਿੰਘ ਨੇ ਖਿਡਾਰੀਆਂ ਭਰੋਸਾ ਦਿੱਤਾ ਕਿ ਇਸ ਮੁੱਦੇ ਨੂੰ ਅਗਲੀ ਕੈਬਨਿਟ ਮੀਟਿੰਗ ਵਿਚ ਚੁੱਕਣਗੇ ਅਤੇ ਛੇਤੀ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਵੇਗਾ। ਜਿਸ ਤੋਂ ਬਾਅਦ ਖਿਡਾਰੀਆਂ ਨੇ ਆਪਣਾ ਧਰਨਾ ਖਤਮ ਕਰਨ ਦਾ ਫੈਸਲਾ ਲਿਆ।
Read more- ਦੇਸ਼ ਵਿਚ ਕੋਰੋਨਾ ਵਾਇਰਸ ਦੇ 25,467 ਨਵੇਂ ਮਾਮਲੇ ਆਏ ਸਾਹਮਣੇ, 354 ਲੋਕਾਂ ਦੀ ਹੋਈ ਮੌਤ
ਖਿਡਾਰੀ ਸੰਜੀਵ ਨੇ ਦੱਸਿਆ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਓ.ਐੱਸ.ਡੀ. ਐੱਮ.ਪੀ. ਸਿੰਘ ਨੂੰ ਮਿਲੇ ਅਤੇ ਮੈਮੋਰੰਡਨ ਸੌਂਪਿਆ। ਐੱਮ.ਪੀ. ਸਿੰਘ ਨੇ ਭਰੋਸਾ ਦਿੱਤਾ ਕਿ ਛੇਤੀ ਹੀ ਤੁਹਾਡੀਆਂ ਮੰਗਾਂ ਨੂੰ ਮੰਨ ਲਿਆ ਜਾਵੇਗਾ।ਸੰਜੀਵ ਨੇ ਕਿਹਾ ਕਿ ਸਾਨੂੰ ਸਪੋਰਟਸ ਅਤੇ ਹੈਂਡੀਕੈਪਡ ਕੋਟੇ ਤੋਂ 1-1 ਫੀਸਦੀ ਦੇ ਦੋ ਜਾਂ ਸਾਨੂੰ ਕੈਬਨਿਟ ਰਾਹੀਂ ਡਾਇਰੈਕਟ ਨੌਟਰੀ ਦਿਓ। ਇਸ ‘ਤੇ ਸਿੰਘ ਨੇ ਵਿਚਾਰ ਕਰਨ ਲਈ ਕਿਹਾ ਅਤੇ ਬੋਲੇ ਅਗਲੀ ਕੈਬਨਿਟ ਮੀਟਿੰਗ ਵਿਚ ਇਸ ਮੁੱਕੇ ਨੂੰ ਚੁੱਕਣਗੇ। ਇਸ ਤੋਂ ਬਾਅਦ ਖਿਡਾਰੀਆਂ ਨੇ ਆਪਣਾ ਪ੍ਰੋਟੈਸਟ ਖਤਮ ਕਰ ਦਿੱਤਾ।





