ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣ ਵਾਲਿਆ ਹਨ। ਪਰ ਸਰਪੰਚੀ ਚੋਣਾਂ ਤੋਂ ਪਹਿਲਾ ਕਈ ਲੀਡਰਾਂ ਵੱਲੋਂ ਧਕੇਸ਼ਾਹੀ ਕਰਨ ਦੇ ਕਾਰਨ ਕਈ ਨਾਮਜ਼ਦਗੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ। ਪਰ ਇਸ ਮਸਲੇ ਤੇ ਹਾਈਕੋਰਟ ਨੇ ਆਪਣਾ ਅਹਿਮ ਫੈਸਲਾ ਸੁਣਾਇਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਮੀਦਵਾਰ ਮੁੜ ਤੋਂ ਫਾਰਮ ਭਰ ਸਕਣਗੇ। ਇਸ ਮਾਮਲੇ ਤੇ ਰਿਟਰਨਿੰਗ ਅਫਸਰ 48 ਘੰਟਿਆਂ ਵਿੱਚ ਸੁਣਵਾਈ ਕਰ ਸਕਦਾ ਹੈ। ਦੱਸਣਯੋਗ ਗੱਲ ਹੈ ਕਿ ਕਰੀਬ 105 ਅਰਜੀਕਰਤਾਵਾਂ ਨੇ ਕਰੋਟ ਵੱਲ ਨੂੰ ਰੁਖ ਕੀਤਾ ਸੀ ਜਿਹਨਾਂ ਨੂੰ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਬਹੁਤ ਹੀ ਰਾਹਤ ਮਿਲੀ ਹੈ।

