ਪਾਕਿਸਤਾਨ ਨੇ ਅੱਤਵਾਦੀ ਹਾਫਿਜ ਸਈਦ ਸਮੇਤ ਜਮਾਤ-ਉਦ-ਦਾਵਾ ਦੇ ਪੰਜ ਲੀਡਰਾਂ ਦੇ ਬੈਂਕ ਖਾਤੇ ਕੀਤੇ ਬਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਾਕਿਸਤਾਨ ਨੇ ਅੱਤਵਾਦੀ ਹਾਫਿਜ ਸਈਦ ਸਮੇਤ ਜਮਾਤ-ਉਦ-ਦਾਵਾ/ਲਸ਼ਕਰ ਏ ਤੋਇਬਾ ਦੇ ਪੰਜ ਲੀਡਰਾਂ ਦੇ ਬੈਂਕ ਖਾਤਿਆਂ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਾਕਿਸਤਾਨ ਨੇ ਅੱਤਵਾਦੀ ਹਾਫਿਜ ਸਈਦ ਸਮੇਤ ਜਮਾਤ-ਉਦ-ਦਾਵਾ/ਲਸ਼ਕਰ ਏ ਤੋਇਬਾ ਦੇ ਪੰਜ ਲੀਡਰਾਂ ਦੇ ਬੈਂਕ ਖਾਤਿਆਂ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਹੈ। ਪਾਕਿਸਤਾਨ ਦੁਆਰਾ ਇਹ ਕਦਮ ਸੰਯੁਕਤ ਰਾਸ਼ਟਰ ਮਨਜ਼ੂਰੀ ਕਮੇਟੀ ਤੋਂ ਰਸਮੀ ਪ੍ਰਵਾਨਗੀ ਮਿਲਣ ਤੋਂ ਬਾਅਦ ਚੁੱਕਿਆ ਗਿਆ ਹੈ। ਪਾਕਿਸਤਾਨ ਮੀਡੀਆ ਦੁਆਰਾ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।

ਇਸ ਪ੍ਰਵਾਨਗੀ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਬੈਂਕ ਖਾਤਿਆਂ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ, ਉਨ੍ਹਾਂ ਵਿਚ ਅੱਤਵਾਦੀ ਹਾਫਿਜ਼ ਸਈਦ ਤੋਂ ਇਲਾਵਾ ਜਮਾਤ-ਉਦ-ਦਾਵਾ ਦੇ ਲੀਡਰ ਅਬਦੁਲ ਸਲਾਮ ਭੁਟਾਵੀ, ਹਾਜੀ ਐਮ ਅਸ਼ਰਫ, ਯਾਹੀਆ ਮਜਾਹਿਦ ਅਤੇ ਦਫਰ ਇਕਬਾਲ ਸ਼ਾਮਲ ਹਨ।ਹਾਲਾਂਕਿ ਇਹ ਸਾਰੇ ਯੂਐਨਐਸਸੀ ਦੇ ਸੂਚੀਬੱਧ ਅੱਤਵਾਦੀ ਹਨ ਅਤੇ ਇਸ ਸਮੇਂ ਲਾਹੌਰ ਦੀ ਜੇਲ੍ਹ ਵਿਚ 1 ਤੋਂ 5 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੇ ਹਨ। ਪਾਕਿਸਤਾਨੀ ਮੀਡੀਆ ਮੁਤਾਬਕ ਆਪਣੇ ਪਰਿਵਾਰ ਦੇ ਗੁਜਾਰੇ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਅੱਤਵਾਦੀ ਸੰਗਠਨਾਂ ਦੇ ਇਕ ਆਗੂ ਨੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਸੀ ਕਿ ਉਹ ਉਸਦੇ ਬੈਂਕ ਖਾਤਿਆਂ ਨੂੰ ਮੁੜ ਤੋਂ ਵਰਤਣ ਦੀ ਆਗਿਆ ਦੇਵੇ। ਅੱਤਵਾਦੀ ਸੰਗਠਨ ਦੇ ਇਕ ਲੀਡਰ ਨੇ ਨਾਮ ਨਾ ਬਤਾਉਣ ਦੀ ਸ਼ਰਤ ਉੱਤੇ ਕਿਹਾ ਕਿ ਸ਼ੁਰੂ ਵਿਚ ਅਸੀ ਅਪੀਲ ਨਹੀਂ ਕਰਨਾ ਚਾਹੁੰਦੇ ਸਨ ਪਰ ਸਾਨੂੰ ਅਪੀਲ ਦਾਖਲ ਕਰਨ ਦੀ ਸਲਾਹ ਦਿੱਤੀ ਗਈ ਕਿਉਂਕਿ ਸਾਡੇ ਆਗੂਆਂ ਲਈ ਆਪਣਾ ਘਰ ਚਲਾਉਣ ਔਖਾ ਹੋ ਗਿਆ ਸੀ। ਉੱਥੇ ਹੀ ਦੱਸਿਆ ਗਿਆ ਹੈ ਕਿ ਇਨ੍ਹਾਂ ਲੀਡਰਾਂ ਨੇ ਪਾਕਿਸਤਾਨ ਸਰਕਾਰ ਨੂੰ ਆਪਣੀ ਅਪੀਲ ਵਿਚ ਆਪਣੀ ਵਿੱਤੀ ਕਮਾਈ ਅਤੇ ਕਮਾਈ ਦੇ ਸਾਧਨਾ ਬਾਰੇ ਦੱਸਿਆ ਸੀ। ਇਹੀ ਉਨ੍ਹਾਂ ਦੇ ਬੈਂਕ ਖਾਤਾ ਨੰਬਰ ਅਤੇ ਹੋਰ ਸਬੰਧ ਵੇਰਰਿਆ ਦੇ ਨਾਲ ਯੂਐਨਐਸਸੀ ਨੂੰ ਭੇਜਿਆ ਗਿਆ ਸੀ।

Leave a Reply

Your email address will not be published. Required fields are marked *