ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਦੇ ਵਫਦ ਦਾ ਪਾਕਿਸਤਾਨ ਦੌਰੇ ਤੇ ਸਸਪੈਂਸ ਬਰਕਰਾਰ ਹੈ। ਦਸ ਦਈਏ ਕਿ ਪਾਕਿਸਤਾਨ ਦੌਰੇ ਲਈ MEA ਨੇ ਨਵੇਂ ਸਿਰੇ ਤੋਂ ਅਰਜ਼ੀ ਮੰਗੀ ਹੈ।
ਜਿਕਰ-ਏ-ਖਾਸ ਹੈ ਕਿ ਪੰਜਾਬ ਸਰਕਾਰ ਦੇ ਵਫਦ ਨੇ ਕਰਤਰਾਪੁਰ ਲਾਂਘੇ ਦੇ ਕੰਮ ਦਾ ਜਾਇਜਾ ਲੈਣ ਲਈ ਪਾਕਿਸਤਾਨ ਜਾਣਾ ਸੀ।
ਇਸ ਤੋਂ ਪਹਿਲਾ ਵੀ ਵਫਦ ਨੂੰ 24 ਤੋਂ 30 ਅਗਸਤ ਦੇ ਦੌਰੇ ਲਈ ਇਜ਼ਾਜਤ ਨਹੀਂ ਮਿਲੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਦਾ ਇਹ ਵਫਦ ਕਦੋਂ ਪਾਕਿਸਤਾਨ ਦੌਰੇ ਤੇ ਜਾਉਂਦਾ ਹੈ। ਇਸ ਵਫਦ ਚ ਸੁਖਜਿੰਦਰ ਸਿੰਘ ਰੰਧਾਵਾ ਉਪੀ ਸੋਨੀ ਤੇ ਚੰਨੀ ਸਣੇ ਕਈ ਵਿਧਾਇਕ ਸ਼ਾਮਿਲ ਹਨ।

