ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੁਲਵਾਮਾ ਹਮਲੇ ਦੇ ਕਾਰਨ ਭਾਰਤ ਵਿੱਚ ਪਾਕਿਸਤਾਨ ਤੋ ਬਦਲੇ ਦੀ ਮੰਗ ਹੋ ਰਹੀ ਹੈ। ਜਿਸ ਤੋਂ ਬਾਅਦ ਪਾਕਿਸਤਾਨ ਦੇ ਖਿਲਾਫ ਭਾਰਤ ਸਰਕਾਰ ਨੇ ਆਪਣਾ ਵੱਡਾ ਚੁਕੀਆਂ ਹੈ। ਭਾਰਤ ਸਰਕਾਰ ਨੇ ਨਿਰਯਾਤ ਵਸਤੂਆਂ ਤੇ 200 ਫੀਸਦੀ ਵਾਧਾ ਕਰ ਦਿੱਤਾ ਹੈ ਜਿਸ ਕਾਰਨ ਪਾਕਿਸਤਾਨ ਨੂੰ ਭਾਰੀ ਝੱਟਕਾ ਲੱਗਾ ਹੈ। ਇਸਦੇ ਚੱਲਦੇ ਹੀ ਪੁਲਵਾਮਾ ਦਹਿਸ਼ਤਗਰਦੀ ਹਮਲੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ ਸਾਹਮਣੇ ਆਇਆ ਹੈ।
ਇਮਰਾਨ ਖਾਨ ਨੇ ਕਿਹਾ ਕਿ ਭਾਰਤ ਉਹਨਾਂ ਤੇ ਬਿਨ੍ਹਾਂ ਸਬੂਤਾਂ ਦੇ ਇਲਜ਼ਾਮ ਲਾ ਰਿਹਾ ਹੈ। ਜੇਕਰ ਭਾਰਤ ਸਬੂਤ ਦਿੰਦਾ ਹੈ ਤਾਂ ਉਹ ਇਸ ਤੇ ਕਾਰਵਾਈ ਜਰੂਰ ਕਰਨਗੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਦਹਿਸ਼ਤਗਰਦੀ ਦੇ ਮਾਮਲੇ ਤੇ ਉਹ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਇਸ ਤੋਂ ਇਲਾਵਾ ਇਮਰਾਨ ਇਹ ਵੀ ਕਿਹਾ ਕਿ ਭਾਰਤ ਜਾਂਚ ਕਰਵਾ ਸਕਦਾ ਹੈ। ਜੇਕਰ ਉਹਨਾਂ ਕੋਲ ਕੋਈ ਸਬੂਤ ਹੈ ਤਾਂ ਉਹ ਉਹਨਾਂ ਅੱਗੇ ਪੇਸ਼ ਕਰਨ।

