ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਪਾਕਿਸਤਾਨ ਨੇ ਸਮੂਹ ਸਿੱਖਾਂ ਨੂੰ ਕੀਤੀ ਮਦਦ ਕਰਨ ਦੀ ਅਪੀਲ !

ऑनलाइन डेस्क/लिविंग इंडिया न्यूज: ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘੇ ਨੂੰ ਲੈਕੇ ਲ਼ਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਇਆ…

ऑनलाइन डेस्क/लिविंग इंडिया न्यूज: ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘੇ ਨੂੰ ਲੈਕੇ ਲ਼ਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਇਆ ਸਨ ਜੋ ਕਿ ਪਾਕਿਸਤਾਨ ਦੇ ਲਾਘੇ ਦੀ ਉਸਾਰੀ ਦੇ ਕੰਮ ਦੀ ਦੱਸਿਆ ਜਾ ਰਿਹਾ ਹਨ। ਸੂਤਰਾਂ ਤੋ ਪਤਾ ਚੱਲਿਆ ਹੈ ਕਿ ਪਾਕਿਸਤਾਨ ਨੇ ਪੂਰੀ ਦੁਨਿਆ ਵਿੱਚ ਵਸਦੇ ਸਿੱਖਾਂ ਤੋਂ ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ।

pakistan

ਜੀ ਹਾਂ ਸੂਤਰਾਂ ਤੋ ਪਤਾ ਚੱਲਿਆ ਹੈ ਕਿ ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਨੇ ਆਪਣੀ ਇੰਗਲੈਂਡ ਫੇਰੀ ਦੌਰਾਨ ਲੰਡਨ ਦੇ ਸਿੱਖਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰੇ ਸਿੱਖ ਸਾਡੇ ਭੈਣ ਭਰਾ ਹਨ। ਜਿਸ ਕਾਰਨ ਪਾਕਿਸਤਾਨ ਗੁਰਧਾਮਾਂ ਦੀ ਸੰਭਾਲ ਲਈ ਪੂਰਾ ਜੋਰ ਲਾ ਰਹੀ ਹੈ।

kartarpur

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਰਤਾਰਪੁਰ ਲਾਂਘੇ ਦੀ ਉਸਾਰੀ ਦੇ ਲਈ ਨਿਵੇਸ਼ ਕਰਨ ਤਾਂ ਜੋ ਇਲਾਕੇ ਦੀ ਤਰੱਕੀ ਹੋ ਸਕੇ। ਨਿਵੇਸ਼ ਕਰਨ ਨਾਲ ਜਿੱਥੇ ਇਕ ਪਾਸੇ ਸਿੱਖ ਪੁੰਨ ਦਾ ਕੰਮ ਕਰਨਗੇ ਤਾਂ ਉੱਥੇ ਹੀ ਨਿਵੇਸ਼ ਦੇ ਬਦਲੇ ਚੰਗੀ ਕਮਾਈ ਵੀ ਕਰ ਸਕਣਗੇ। ਦੱਸਣਯੋਗ ਗੱਲ ਹੈ ਕਿ ਕਰਤਾਰਪੁਰ ਗਲਿਆਰੇ ਦੇ ਆਲੇ-ਦੁਆਲੇ ਚੰਗੇ ਹੋਟਲ ਅਤੇ ਸ਼ੋਪਿੰਗ ਮਾਲ ਦੇ ਨਾਲ ਨਾਲ ਯੂਨੀਵਰਸਿਟੀ ਬਣਾਉਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।

Leave a Reply

Your email address will not be published. Required fields are marked *