ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਦੇ ਸਾਬਕਾ ਸੈਨਾ ਮੁੱਖੀ ਮਿਰਜਾ ਅਸਲਮ ਦਾ ਕਰਤਾਰਪੁਰ ਲਾਂਘੇ ਨੂੰ ਲੈਕੇ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਸਾਬਕਾ ਸੈਨਾ ਮੁਖੀ ਮਿਰਜਾ ਅਸਲਮ ਨੇ ਕਿਹਾ ਕਿ ਪਾਕਿਸਤਾਨ ਸੈਨਾ ਲਾਂਘੇ ਦਾ ਖਾਲਿਸਤਾਨੀ ਗਤੀਵੀਧੀਆਂ ਲਈ ਇਸਤੇਮਾਲ ਕਰੇਗੀ।
ਨਾਲ ਹੀ ਉਸਨੇ ਇਹ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਤੇ ਸੈਨਾ ਮੁੜ ਤੋਂ ਖਾਲਿਸਤਾਨ ਲਹਿਰ ਨੂੰ ਛੇੜਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਉਸਨੇ ਇਹ ਵੀ ਕਿਹਾ ਕਿ ਜਿਹਾਦ ਹੀ ਭਾਰਤੀ ਸੈਨਾ ਨੂੰ ਸਬਕ ਸਿਖਾ ਸਕਦਾ ਹੈ। ਮਿਰਜ਼ਾ ਅਸਲਮ ਨੇ ਇਹ ਵੀ ਕਿਹਾ ਕਿ ਕੰਟਰੋਲ ਰੇਖਾ ਤੇ ਭਾਰਤ ਸੇਨਾ ਜਿਹਾਦੀਆਂ ਂ ਨੂੰ ਰੋਕ ਨਹੀਂ ਸਕਦੀ।

