ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਨੇ ਭਾਰਤ ਨੂੰ ਇਕ ਅੰਤਿਮ ਡ੍ਰਾਫਟ ਭੇਜਿਆ ਹੈ। ਜਿਸ ਚ ਪਾਕਿਸਤਾਨ ਨੇ ਸ਼ਰਧਾਲੂਆਂ ਵੱਲੋਂ 20 ਡਾਲਰ ਪ੍ਰਤੀ ਵਿਅਕਤੀ ਉਗਰਾਹੁਣ ਦਾ ਫੈਸਲਾ ਬਰਕਰਾਰ ਰੱਖਿਆ ਹੈ। ਦਸ ਦਈਏ ਕਿ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਆਉਣ ਵਾਲੀਆਂ ਸੰਗਤਾਂ ਤੋਂ 20 ਡਾਲਰ ਫੀਸ ਲੈਣ ਦੀ ਗੱਲ ਤੇ ਅੜਿਆ ਹੋਇਆ ਹੈ।
ਜਦਕਿ ਭਾਰਤ ਵੱਲੋਂ ਪਾਕਿਸਤਾਨ ਦੀ ਇਸ ਗੱਲ ਤੇ ਇਤਰਾਜ ਜਤਾ ਰਿਹਾ ਹੈ। ਕਾਬਿਲੇਗੌਰ ਹੈ ਕਿ ਸਿੱਖਾਂ ਸੰਗਤਾਂ ਸਮੇਤ ਸਮੂਚੀ ਮਨੁੱਖ ਜਾਤੀ ਦੇ ਲਈ ਇਹ ਮੌਕੇ ਬਹੁਤ ਹੀ ਕਲਿਆਣਕਾਰੀ ਤੇ ਅਦਭੂਤ ਹੈ ਜਦੋ ਸੰਗਤ ਬਾਬਾ ਨਾਨਕ ਦੇ ਅਸਥਾਨ ਦੇ ਖੁੱਲੇ ਦਰਸ਼ਨ ਕਰ ਸਕਣਗੇ। ਉੱਥੇ ਹੀ 8 ਨਵੰਬਰ ਨੂੰ ਪੀਐੱਮ ਮੋਦੀ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਣਗੇ ਇਸਦੀ ਜਾਣਕਾਰੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਦਿੱਤੀ।

