ਭਾਰਤ-ਪਾਕਿ ਸਰਹੱਦ ’ਤੇ ਦਾਖ਼ਲ ਹੋਇਆ ਪਾਕਿ ਡਰੋਨ, ਬਰਾਮਦ ਹੋਈ ਵਿਸਫੋਟਕ ਸਮਗਰੀ

ਅੰਮ੍ਰਿਤਸਰ- ਥਾਣਾ ਰਮਦਾਸ ਅਧੀਨ ਆਉਂਦੀ ਬੀ.ਐੱਸ.ਐਫ. ਦੀ 73 ਬਟਾਲੀਅਨ ਦੀ ਬੀ.ਓ.ਪੀ ਪੰਜਗਰਾਈਆਂ ’ਚ ਬੀਤੀ ਰਾਤ ਪਾਕਿਸਤਾਨ ਡਰੋਨ ਸਰਹੱਦ ’ਚ ਦਾਖ਼ਲ ਹੋਇਆ। ਡਰੋਨ ਦੀ ਆਵਾਜ਼ ਸੁਣਦੇ…

ਅੰਮ੍ਰਿਤਸਰ- ਥਾਣਾ ਰਮਦਾਸ ਅਧੀਨ ਆਉਂਦੀ ਬੀ.ਐੱਸ.ਐਫ. ਦੀ 73 ਬਟਾਲੀਅਨ ਦੀ ਬੀ.ਓ.ਪੀ ਪੰਜਗਰਾਈਆਂ ’ਚ ਬੀਤੀ ਰਾਤ ਪਾਕਿਸਤਾਨ ਡਰੋਨ ਸਰਹੱਦ ’ਚ ਦਾਖ਼ਲ ਹੋਇਆ। ਡਰੋਨ ਦੀ ਆਵਾਜ਼ ਸੁਣਦੇ ਸਾਰ ਸਰਹੱਦ ’ਤੇ ਤਾਇਨਾਤ ਜਵਾਨਾਂ ਵਲੋਂ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿ ਚਲਾ ਗਿਆ। ਸਰਹੱਦ ਦੀ ਤਲਾਸ਼ੀ ਲੈਣ ’ਤੇ ਬੀ.ਐੱਸ.ਐੱਫ਼ ਦੇ ਜਵਾਨਾਂ ਨੇ ਪਾਕਿਸਤਾਨ ਵਾਲੀ ਸਾਈਡ ਤੋਂ ਡਰੋਨ ਰਾਹੀ ਸੁੱਟੀ ਵਿਸਫੋਟਕ ਸਮਗਰੀ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ।

Also Read: ਕੈਨੇਡਾ ‘ਚ ਪ੍ਰਦਰਸ਼ਨਾਂ ਵਿਚਾਲੇ ਭਾਰਤੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ

 

ਮਿਲੀ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਾਕਿ ਡਰੋਨ ਰਾਹੀਂ ਸੁੱਟੀ ਵਿਸਫੋਟਕ ਸਮਗਰੀ ਸਰਹੱਦੀ ਪਿੰਡ ਗੱਗੜ ਨੇੜੇ ਦੋ ਥਾਵਾਂ ਤੋਂ ਕਣਕ ਦੇ ਖੇਤਾਂ ਵਿਚੋਂ ਬਰਾਮਦ ਕੀਤੀ ਹੈ। ਵਿਸਫੋਟਕ ਸਮੱਗਰੀ ਨੂੰ ਵੇਖਦੇ ਸਾਰ ਜਵਾਨਾਂ ਨੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ। ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਦੇ ਪਹੁੰਚਣ ਤੋਂ ਬਾਅਦ ਹੀ ਵਿਸਫੋਟਕ ਸਮੱਗਰੀ ਨੂੰ ਖੋਲ੍ਹਿਆ ਜਾਵੇਗਾ।

Also Read: PM ਮੋਦੀ ਦੀ ਦੂਜੀ ਵਰਚੁਅਲ ਰੈਲੀ ਹੋਈ ਰੱਦ, ਹੁਣ ਪੰਜਾਬ ਆ ਕੇ ਕਰਨਗੇ ਚੋਣ ਪ੍ਰਚਾਰ

Leave a Reply

Your email address will not be published. Required fields are marked *