ਗੁਰੂਹਰਸਹਾਏ (ਇੰਟ.)- ਸ਼ਹਿਰ ਦੇ ਇੱਕ ਹੋਟਲ ਵਿੱਚ ਠੰਢੀ ਰੋਟੀ ਗਰਮ ਕਰਨ ਨੂੰ ਲੈ ਕੇ ਛਿੜੇ ਵਿਵਾਦ ਵਿੱਚ ਹੋਟਲ ਪ੍ਰਬੰਧਕਾਂ ਵੱਲੋਂ ਗੋਲੀਆਂ ਚਲਾ ਕੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਦੀ ਸੂਚਨਾ ਹੈ, ਜਦਕਿ ਹਮਲੇ ਵਿੱਚ ਇੱਕ ਔਰਤ ਜ਼ਖ਼ਮੀ ਹੋ ਗਈ। ਇਹ ਘਟਨਾ ਇੱਕ ਕਿੱਟੀ ਪਾਰਟੀ ਦੌਰਾਨ ਵਾਪਰੀ, ਜਦੋਂ ਇਕ ਹੋਟਲ ਵਿੱਚ ਇੱਕ ਗਾਹਕ ਨੇ ਠੰਢੀ ਰੋਟੀ ਨੂੰ ਗਰਮ ਕਰਨ ਲਈ ਕਹਿ ਦਿੱਤਾ ਤਾਂ ਇਸ ਦੌਰਾਨ ਇਹ ਘਟਨਾ ਵਾਪਰੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
Read more- ਰਾਮ ਰਹੀਮ ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਹਾਈਕੋਰਟ ਵਿਚ ਅੱਜ ਫੈਸਲਾ
ਪੁਲਿਸ ਨੇ ਸੀਸੀਟੀਟੀ ਫੁਟੇਜ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ। ਮ੍ਰਿਤਕ ਦੀ ਪਛਾਣ ਰਾਜੇਸ਼ ਟਿੰਕਾ ਵੱਜੋਂ ਹੋਈ ਹੈ। ਜਦਕਿ ਜ਼ਖ਼ਮੀ ਔਰਤ ਦੀ ਪਛਾਣ ਸੁਨੀਤਾ ਮੋਂਗਾ ਵੱਜੋਂ ਹੋਈ ਹੈ। ਘਟਨਾ ਤਹਿਸੀਲ ਗੁਰੂਹਰਸਹਾਏ ਦੀ ਹੈ, ਜਿਥੋਂ ਦੇ ਹੋਟਲ ਜੋ ਫਰੀਦਕੋਟ ਰੋਡ ‘ਤੇ ਸਥਿਤ ਹੈ, ਵਿਖੇ ਕਿਟੀ ਪਾਰਟੀ ਚੱਲ ਰਹੀ ਸੀ। ਇਹ ਪਾਰਟੀ ਕਸਬੇ ਦੇ ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਸੀ ਅਤੇ ਪਾਰਟੀ ਵਿੱਚ 10 ਤੋਂ 15 ਜੋੜੇ ਸਨ। ਇਸ ਦੌਰਾਨ ਜਦੋਂ ਲੋਕ ਰੋਟੀ ਖਾਣ ਲੱਗੇ ਤਾਂ ਰੋਟੀ ਠੰਢੀ ਹੋ ਚੁੱਕੀ ਸੀ, ਜਿਸ ਨੂੰ ਗਰਮ ਕਰਨ ਲਈ ਲੋਕਾਂ ਨੇ ਹੋਟਲ ਸੰਚਾਲਕਾ ਰਿਸ਼ਾ ਨੂੰ ਕਿਹਾ ਤਾਂ ਹੋਟਲ ਚਾਲਕ ਨੇ ਰੋਟੀ ਗਰਮ ਕਰਨ ਤੋਂ ਇਨਕਾਰ ਕਰ ਦਿੱਤਾ।
Read more- ਦਿੱਲੀ ਸਰਕਾਰ ਦੇ ‘ਦੇਸ਼ ਦੇ ਮੈਂਟਰਸ’ ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਬਣੇ ਸੋਨੂੰ ਸੂਦ
ਲੋਕਾਂ ਵੱਲੋਂ ਦੁਬਾਰਾ ਕਹਿਣ ‘ਤੇ ਹੋਟਲ ਸੰਚਾਲਕਾ ਨੇ ਫੋਨ ਕਰਕੇ ਆਪਣੇ ਸਾਥੀ ਨੂੰ ਬੁਲਾ ਲਿਆ, ਜਿਸ ਨੇ ਆਉਣ ਸਾਰ ਹੀ ਲੋਕਾਂ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸ਼ਹਿਰ ਦੇ ਸੁਨਿਆਰੇ ਰਾਜੇਸ਼ ਟਿੰਕਾ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸੁਨੀਤਾ ਮੌਂਗਾ ਗੰਭੀਰ ਜਖਮੀ ਹੋ ਗਈ, ਜਿਸ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਉਣ ਉਪਰੰਤ ਡੀ.ਐਮ.ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਘਟਨਾ ਨੂੰ ਅੰਜਾਮ ਦੇਣ ਉਪਰੰਤ ਦੋਵੇਂ ਕਥਿਤ ਦੋਸ਼ੀ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਮੌਕੇ ‘ਤੇ ਪੁੱਜੀ। ਡੀਐਸਪੀ ਗੋਬਿੰਦਿਰ ਸਿੰਘ ਨੇ ਦੱਸਿਆ ਕਿ ਬਾਦਸ਼ਾਹ ਹੋਟਲ ਵਿੱਚ ਗੋਲੀਬਾਰੀ ਚੱਲਣ ਦੇ ਮਾਮਲੇ ਵਿੱਚ ਹੋਟਲ ਦੇ ਮਾਲਕਾਂ ਰਿਸ਼ਾ ਅਤੇ ਹੈਪੀ ਬਿੰਦਰਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।





