LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਾਹੌਰ 'ਚ ਰੈਲੀ ਦੌਰਾਨ ਭੜਕੀ ਹਿੰਸਾ, 2 ਪੁਲਿਸ ਕਰਮਚਾਰੀਆਂ ਸਮੇਤ 6 ਦੀ ਮੌਤ

23 oct pak

ਲਾਹੌਰ : ਪਾਕਿਸਤਾਨ ਵਿੱਚ ਸ਼ੁੱਕਰਵਾਰ ਨੂੰ ਇੱਕ ਰੈਲੀ ਦੌਰਾਨ ਭਿਆਨਕ ਹਿੰਸਾ ਵੇਖੀ ਗਈ। ਇਸ ਹਿੰਸਕ ਝੜਪ 'ਚ ਦੋ ਪੁਲਿਸ ਮੁਲਾਜ਼ਮਾਂ ਸਮੇਤ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦਰਅਸਲ, ਸ਼ੁੱਕਰਵਾਰ ਨੂੰ ਇਸਲਾਮੀ ਸੰਗਠਨ ਤਹਿਰੀਕ-ਏ-ਲਬਬਾਇਕ ਦੁਆਰਾ ਇੱਕ ਰੈਲੀ ਕੱਢੀ ਗਈ ਸੀ। ਮੰਗ ਸੀ ਕਿ ਪਾਕਿਸਤਾਨ ਸਰਕਾਰ ਨੂੰ ਉਨ੍ਹਾਂ ਦੇ ਨੇਤਾ ਸਾਦ ਰਿਜ਼ਵੀ ਨੂੰ ਰਿਹਾਅ ਕਰਨਾ ਚਾਹੀਦਾ ਹੈ।

Also Read : ਸਮੀਰ ਵਾਨਖੇੜੇ ਦੀ ਅਨੰਨਿਆ ਪਾਂਡੇ ਨੂੰ ਫਟਕਾਰ, ਕਿਹਾ- 'ਇਹ NCB ਦਾ ਦਫਤਰ ਹੈ ਤੁਹਾਡਾ ਪ੍ਰੋਡਕਸ਼ਨ ਹਾਊਸ ਨਹੀਂ'

ਪਾਕਿਸਤਾਨੀ ਸਰਕਾਰ ਨੂੰ ਇਸ ਮੁਜ਼ਾਹਰੇ ਬਾਰੇ ਪਹਿਲਾਂ ਹੀ ਪਤਾ ਸੀ, ਇਸ ਲਈ ਮੌਕੇ 'ਤੇ ਹੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ। ਉਦੇਸ਼ ਸਿਰਫ ਇਕ ਸੀ, ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਇਸਲਾਮਾਬਾਦ ਆਉਣ ਤੋਂ ਰੋਕਣਾ। ਇਸੇ ਉਦੇਸ਼ ਦੀ ਪੂਰਤੀ ਲਈ ਪੁਲਿਸ ਵੱਲੋਂ 2500 ਗੈਸ ਦੇ ਗੋਲੇ ਸੁੱਟੇ ਗਏ। ਹਮਲੇ ਦੌਰਾਨ ਤਹਿਰੀਕ-ਏ-ਲੁਬੈਕ ਦੇ ਚਾਰ ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ ਦੋ ਪੁਲਿਸ ਕਰਮਚਾਰੀ ਵੀ ਮਾਰੇ ਗਏ।

Also Read : ਬੀਤੇ 24 ਘੰਟਿਆਂ 'ਚ ਕੋਰੋਨਾ ਨਾਲ ਹੋਈ ਮੌਤਾਂ ਨੇ ਵਧਾਈ ਦੇਸ਼ ਦੀ ਚਿੰਤਾ, ਸਾਹਮਣੇ ਆਏ 16 ਹਜ਼ਾਰ ਤੋਂ ਵਧੇਰੇ ਕੇਸ

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸਾਦ ਰਿਜ਼ਵੀ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਪਾਕਿਸਤਾਨ ਵਿੱਚ ਫਰਾਂਸ ਦੇ ਖਿਲਾਫ ਪ੍ਰਦਰਸ਼ਨ ਚੱਲ ਰਿਹਾ ਸੀ ਤਾਂ ਰਿਜ਼ਵੀ ਨੇ ਵੀ ਇਸ ਵਿੱਚ ਸਰਗਰਮ ਭੂਮਿਕਾ ਨਿਭਾਈ। ਇਸ ਤਰ੍ਹਾਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਹੁਣ ਇਹ ਪ੍ਰਦਰਸ਼ਨ ਉਸੇ ਦੀ ਰਿਹਾਈ ਲਈ ਸ਼ੁੱਕਰਵਾਰ ਨੂੰ ਹੋਇਆ, ਜਿੱਥੇ ਵੱਡੇ ਪੱਧਰ 'ਤੇ ਹਿੰਸਾ ਹੋਈ। ਦੱਸਿਆ ਜਾ ਰਿਹਾ ਹੈ ਕਿ 15 ਲੋਕ ਬੁਰੀ ਤਰ੍ਹਾਂ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Also Read : Petrol-Diesel Price Today : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਮੁੜ ਤੋਂ ਵਾਧਾ, ਜਾਣੋ ਨਵੀਆਂ ਕੀਮਤਾਂ


ਇਸ ਸਮੇਂ ਲਾਹੌਰ ਵਿੱਚ ਵੱਡੇ ਪੱਧਰ ਤੇ ਘੇਰਾਬੰਦੀ ਕੀਤੀ ਗਈ ਹੈ। ਐਂਟਰੀ ਅਤੇ ਐਗਜ਼ਿਟ ਦੋਵਾਂ ਥਾਵਾਂ 'ਤੇ ਕੰਟੇਨਰ ਲਗਾਏ ਗਏ ਹਨ। ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟੀਟੀਪੀ ਦੇ ਪ੍ਰਦਰਸ਼ਨਕਾਰੀ ਅੱਗੇ ਨਾ ਵਧ ਸਕਣ। ਵੈਸੇ, ਇਸ ਹਿੰਸਾ ਤੋਂ ਬਚਿਆ ਜਾ ਸਕਦਾ ਸੀ ਜੇਕਰ ਪਾਕਿਸਤਾਨ ਸਰਕਾਰ ਸਮੇਂ ਸਿਰ ਆਪਣਾ ਇੱਕ ਵਾਅਦਾ ਪੂਰਾ ਕਰਦੀ।

Also Read : BSF ਦੇ ਅਧਿਕਾਰ ਖੇਤਰ ਨੂੰ ਵਧਾਉਣ ਵਾਲੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ CM ਚੰਨੀ ਨੇ PM ਮੋਦੀ ਨੂੰ ਲਿਖਿਆ ਪੱਤਰ

ਦਰਅਸਲ, ਜਿਸ ਸਮੇਂ ਟੀਟੀਪੀ ਵੱਲੋਂ ਰਿਜ਼ਵੀ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਸੀ, ਉਸ ਦੇ ਨਾਲ ਹੀ ਉਸ ਨੇ ਫਰਾਂਸ ਦੇ ਰਾਜਦੂਤ ਨੂੰ ਕੱਢਣ ਦੀ ਵੀ ਅਪੀਲ ਕੀਤੀ ਸੀ। ਉਸ ਮੰਗ ਤੋਂ ਬਾਅਦ ਹੀ ਪਾਕਿਸਤਾਨ ਸਰਕਾਰ ਨੇ ਨੈਸ਼ਨਲ ਅਸੈਂਬਲੀ ਵਿੱਚ ਇੱਕ ਮਤਾ ਪਾਸ ਕਰਨ ਦੀ ਕੋਸ਼ਿਸ਼ ਕੀਤੀ। ਪਰ ਫਿਰ ਸਪੀਕਰ ਨੇ ਫਰਾਂਸ ਦੇ ਰਾਜਦੂਤ ਨੂੰ ਕੱਢਣ ਬਾਰੇ ਕਮੇਟੀ ਬਣਾ ਦਿੱਤੀ ਅਤੇ ਵਿਰੋਧੀ ਧਿਰ ਅਤੇ ਸਰਕਾਰ ਦੋਵਾਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਦੀ ਹਦਾਇਤ ਕੀਤੀ। ਪਰ ਅਜੇ ਤੱਕ ਇੱਕ ਵੀ ਮੀਟਿੰਗ ਨਹੀਂ ਹੋਈ ਅਤੇ ਇਹ ਮੰਗ ਅਧੂਰੀ ਰਹੀ। ਇਸ ਦਾ ਨਤੀਜਾ ਇਹ ਹੋਇਆ ਕਿ ਸ਼ੁੱਕਰਵਾਰ ਨੂੰ ਲਾਹੌਰ 'ਚ ਇਹ ਹਿੰਸਾ ਹੋਈ, ਜਿਸ 'ਚ ਹੁਣ ਤੱਕ ਕੁੱਲ 6 ਲੋਕਾਂ ਦੀ ਜਾਨ ਚਲੀ ਗਈ।

In The Market