LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੋਟਿੰਗ ਦੌਰਾਨ ਝੀਲ 'ਚ ਅਚਾਨਕ ਡਿੱਗਿਆ ਪਹਾੜ, 7 ਦੀ ਮੌਤ, ਦੇਖੋ ਵੀਡੀਓ

9 jan 8

ਬ੍ਰਾਜ਼ੀਲ : ਬ੍ਰਾਜ਼ੀਲ  (Brazil) ਦੇ ਮਿਨਾਸ ਗੇਰੇਸ (Minas Gerais) ਸੂਬੇ 'ਚ ਸ਼ਨੀਵਾਰ ਨੂੰ ਪਹਾੜ ਦਾ ਇਕ ਹਿੱਸਾ ਟੁੱਟ ਕੇ ਤਿੰਨ ਕਿਸ਼ਤੀਆਂ 'ਤੇ ਡਿੱਗ ਗਿਆ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 9 ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ 20 ਲੋਕ ਲਾਪਤਾ ਵੀ ਹਨ। ਇਕ ਰਿਪੋਰਟ ਮੁਤਾਬਕ ਸਾਰੇ ਜ਼ਖਮੀ ਲੋਕਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਦੇਖਿਆ ਜਾ ਸਕਦਾ ਹੈ ਕਿ ਲੋਕ ਫਰਨੇਸ ਝੀਲ (Furnace Lakes) 'ਤੇ  ਬੋਟਿੰਗ ਦਾ ਆਨੰਦ ਲੈ ਰਹੇ ਲੋਕਾਂ 'ਤੇ ਪਹਾੜ ਦਾ ਇੱਕ ਹਿੱਸਾ ਟੁੱਟ ਕੇ ਕਿਸ਼ਤੀਆਂ ਉੱਤੇ ਡਿੱਗ ਪਿਆ। ਸਥਾਨਕ ਸਮੇਂ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 11 ਵਜੇ ਵਾਪਰਿਆ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਿਨਾਸ ਗਿਰਾਈਸ (Minas Gerais) ਸੂਬੇ 'ਚ ਪਿਛਲੇ 24 ਘੰਟਿਆਂ ਤੋਂ ਬਾਰਿਸ਼ ਹੋ ਰਹੀ ਹੈ। ਮੀਂਹ ਵਿੱਚ ਚੱਟਾਨਾਂ ਦੇ ਡਿੱਗਣ ਦੀ ਸੰਭਾਵਨਾ ਹੈ।

Also Read : ਫਗਵਾੜਾ 'ਚ ਮੀਂਹ ਦਾ ਕਹਿਰ, ਡੇਅਰੀ ਦੀ ਛੱਤ ਡਿੱਗਣ ਨਾਲ ਮਾਲਕ ਸਣੇ 2 ਦੀ ਮੌਤ, 3 ਜ਼ਖ਼ਮੀ

ਉਸੇ ਸਮੇਂ, ਮਿਨਾਸ ਗੇਰੇਸ ਫਾਇਰ ਡਿਪਾਰਟਮੈਂਟ ਦੇ ਕਮਾਂਡਰ ਕਰਨਲ ਐਡਗਾਰਡ ਐਸਟੇਵੋ (Colonel Edgard Estewo) ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਘਟਨਾ ਸੋ ਜੋਸ ਦਾ ਬਰਰਾ ਅਤੇ ਕੈਪੀਟੋਲੀਓ ਕਸਬਿਆਂ ਦੇ ਵਿਚਕਾਰ ਵਾਪਰੀ। ਉਨ੍ਹਾਂ ਕਿਹਾ ਕਿ ਲਾਪਤਾ ਵਿਅਕਤੀਆਂ ਦੀ ਭਾਲ ਜਾਰੀ ਰਹੇਗੀ, ਪਰ ਗੋਤਾਖੋਰ ਉਨ੍ਹਾਂ ਦੀ ਸੁਰੱਖਿਆ ਲਈ ਰਾਤ ਨੂੰ ਉਨ੍ਹਾਂ ਦੀ ਭਾਲ ਬੰਦ ਕਰ ਦੇਣਗੇ।ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ (Bolsonaro) ਨੇ ਵੀ ਇਸਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜਲ ਸੈਨਾ ਨੇ ਖੋਜ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹੋਣ ਲਈ ਰਾਹਤ ਟੀਮ ਤਾਇਨਾਤ ਕੀਤੀ ਹੈ।Also Read : ਪਾਕਿਸਤਾਨ ਦੇ ਹਿੱਲ ਸਟੇਸ਼ਨ 'ਚ ਬਰਫਬਾਰੀ ਨੇ ਮਚਾਈ ਤਬਾਹੀ, ਗੱਡੀਆਂ 'ਚ ਫਸੇ 21 ਸੈਲਾਨੀਆਂ ਦੀ ਮੌਤ

 

ਇਸ ਤੋਂ ਇਲਾਵਾ ਦੱਖਣ-ਪੂਰਬੀ ਬ੍ਰਾਜ਼ੀਲ ਦੇ ਮੀਨਾਸ ਗੇਰੇਸ ਸੂਬੇ ਦੇ ਗਵਰਨਰ ਜੇਮਾ ਰੋਮੂ  (Gemma Romeo) ਨੇ ਵੀ ਇਸ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਕਾਰਨ ਕੈਪੀਟੋਲੀਓ ਵਿੱਚ ਫਰਨਾਸ ਝੀਲ ਵਿੱਚ ਚੱਟਾਨ ਦਾ ਇੱਕ ਹਿੱਸਾ ਢਹਿ ਗਿਆ। ਉਹ ਇਸ ਔਖੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਇੱਕਮੁੱਠ ਹੈ। ਅਸੀਂ ਲੋਕਾਂ ਨੂੰ ਲੋੜੀਂਦੀ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰਨਾ ਜਾਰੀ ਰੱਖਾਂਗੇ।

In The Market