LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ ਦੇ ਸਕੂਲ 'ਚ ਨੌਜਵਾਨ ਵੱਲੋਂ ਕੀਤੀ ਗਈ ਗੋਲੀਬਾਰੀ, 3 ਦੀ ਮੌਤ, 8 ਜ਼ਖਮੀ

1 dec 15

ਅਮਰੀਕਾ : ਮਿਸ਼ੀਗਨ (Michigan) ਵਿੱਚ ਆਕਸਫੋਰਡ ਦੇ ਇੱਕ ਹਾਈ ਸਕੂਲ ਵਿੱਚ ਮੰਗਲਵਾਰ ਦੁਪਿਹਰ ਨੂੰ ਹੋਈ ਗੋਲੀਬਾਰੀ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਅਤੇ ਅੱਠ ਦੇ ਜ਼ਖਮੀ ਹੋਣ ਤੋਂ ਬਾਅਦ ਇੱਕ 15 ਸਾਲਾ ਲੜਕੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹਮਲਾਵਰ 15 ਸਾਲਾ ਵਿਦਿਆਰਥੀ ਹੈ, ਜੋ ਇਸੇ ਸਕੂਲ ਵਿੱਚ ਪੜ੍ਹਦਾ ਸੀ। ਓਕਲੈਂਡ ਕਾਉਂਟੀ ਅੰਡਰਸ਼ੈਰਿਫ ਮਾਈਕਲ ਜੀ. ਮੈਕਕੇਬ ਅਨੁਸਾਰ ਮਾਰੇ ਗਏ ਤਿੰਨ ਵਿਦਿਆਰਥੀਆਂ ਵਿੱਚ ਇੱਕ 16 ਸਾਲਾ ਲੜਕਾ, ਇੱਕ 14 ਸਾਲਾ ਲੜਕੀ ਅਤੇ ਇੱਕ 17 ਸਾਲਾ ਲੜਕੀ ਸੀ। ਮੈਕਕੇਬ (McCabe) ਨੇ ਕਿਹਾ ਕਿ ਇੱਕ ਅਧਿਆਪਕ ਸਮੇਤ ਅੱਠ ਹੋਰ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਅੱਠ ਜ਼ਖ਼ਮੀਆਂ ਵਿੱਚੋਂ ਦੋ ਦੀ ਸਰਜਰੀ ਚੱਲ ਰਹੀ ਹੈ ਅਤੇ ਬਾਕੀ ਛੇ ਦੀ ਹਾਲਤ ਸਥਿਰ ਹੈ।

Also Read : IPL 2022 Retention: ਵੈਂਕਟੇਸ਼ ਦੀ ਤਨਖਾਹ ਵਿਚ ਹੋਇਆ 4000 ਫੀਸਦੀ ਦਾ ਵਾਧਾ 

ਲੱਗਭਗ 22 ਹਜ਼ਾਰ ਦੀ ਆਬਾਦੀ ਵਾਲਾ ਇਹ ਕਸਬਾ ਡੇਟ੍ਰਾਯਟ ਤੋਂ ਕਰੀਬ 30 ਮੀਲ ਦੀ ਦੂਰੀ ’ਤੇ ਸਥਿਤ ਹੈ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਫੋਨ ਨੰਬਰ 911 ’ਤੇ ਸਕੂਲ ਵਿਚ ਹਮਲਾਵਰ ਦੇ ਹੋਣ ਦੀ ਸੂਚਨਾ ਮਿਲਣ ’ਤੇ ਪੁਲਿਸ ਦੁਪਹਿਰ ਬਾਅਦ 12 ਵੱਜ ਕੇ 55 ਮਿੰਟ ’ਤੇ ਮੌਕੇ ’ਤੇ ਪੁੱਜੀ। ਮੈਕਕੇਬੇ ਨੇ ਦੱਸਿਆ ਕਿ ਅਧਿਕਾਰੀਆਂ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਅਰਧ-ਆਟੋਮੈਟਕ ਬੰਦੂਕ ਮਿਲੀ ਹੈ।

Also Read : ਸਿੱਧੂ ਮੂਸੇ ਵਾਲਾ ਦੇ ਘਰ ਪਹੁੰਚੇ ਗਿੱਪੀ ਗਰੇਵਾਲ, ਤਸਵੀਰਾਂ ਹੋ ਰਹੀਆਂ ਵਾਇਰਲ

ਸਕੂਲ ਵਿੱਚੋਂ ਕੱਢੇ ਗਏ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਸਮੇਤ ਨੇੜਲੇ ਸਟੋਰ ਵਿੱਚ ਭੇਜ ਦਿੱਤਾ ਗਿਆ ਹੈ। ਰੋਚੈਸਟਰ ਹਿੱਲਜ਼ ਫਾਇਰ ਡਿਪਾਰਟਮੈਂਟ ਦੇ ਪਬਲਿਕ ਇਨਫਰਮੇਸ਼ਨ ਅਫਸਰ ਜੌਨ ਲਾਈਮੈਨ (John Lyman) ਦੇ ਅਨੁਸਾਰ, ਲਗਭਗ 25 ਏਜੰਸੀਆਂ ਅਤੇ ਲਗਭਗ 60 ਐਂਬੂਲੈਂਸਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਪੀੜਤ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਮੈਕਕੇਬ (McCabe) ਨੇ ਕਿਹਾ ਕਿ ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਕਿ ਮਾਰੇ ਗਏ ਤਿੰਨ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਾਂ ਨਹੀਂ। 

In The Market