ਨੈਰੋਬੀ- ਇਕ ਘੰਟੇ ਦੀ ‘ਸੈਕਸ ਮੈਰਾਥਨ’ ਦੌਰਾਨ 47 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ ਵਿਅਕਤੀ ਨੂੰ ਉਸ ਦੀ ਪ੍ਰੇਮਿਕਾ ਨੇ ਆਪਣੇ ਘਰ ਬੁਲਾਇਆ ਸੀ। ਰਾਤ ਦੇ ਖਾਣੇ ਤੋਂ ਬਾਅਦ ਵਿਅਕਤੀ ਆਪਣੀ ਪ੍ਰੇਮਿਕਾ ਨਾਲ ਰੋਮਾਂਟਿਕ ਪਲਾਂ ਦਾ ਆਨੰਦ ਮਾਣ ਰਿਹਾ ਸੀ।
Also Read: CWG ‘ਚ ਜਿੱਤ ਮਗਰੋਂ ਵਿਕਾਸ ਠਾਕੁਰ ਨੇ ਇੰਝ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ (Video)
ਪੁਲਿਸ ਰਿਪੋਰਟ ਦੇ ਅਨੁਸਾਰ ਆਦਮੀ ਨੂੰ ਸੈਕਸ ਦੌਰਾਨ ਹੀ ਸਾਹ ਲੈਣ ਵਿੱਚ ਮੁਸ਼ਕਲ ਹੋਣ ਲੱਗੀ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਵਿਅਕਤੀ ਦਾ ਨਾਂ ਡਗਲਸ ਫੰਡੀ ਮੁਥੂਰੀ ਦੱਸਿਆ ਜਾ ਰਿਹਾ ਹੈ। ਮਾਮਲਾ ਕੀਨੀਆ ਦੀ ਰਾਜਧਾਨੀ ਨੈਰੋਬੀ ਦਾ ਹੈ। ਜਦੋਂ ਅਧਿਕਾਰੀ ਵਿਅਕਤੀ ਦੇ ਬੇਹੋਸ਼ ਹੋਣ ਦੀ ਸੂਚਨਾ ਮਿਲਣ ‘ਤੇ ਉਥੇ ਪਹੁੰਚੇ ਤਾਂ ਉਨ੍ਹਾਂ ਨੇ ਡਗਲਸ ਨੂੰ ਮ੍ਰਿਤਕ ਪਾਇਆ। ਮੌਤ ਤੋਂ ਬਾਅਦ, ਡਗਲਸ ਦੀ ਜੇਬ ਵਿੱਚੋਂ ਫੁਰੋਸੇਮਾਈਡ (ਹਾਈ ਬਲੱਡ ਪ੍ਰੈਸ਼ਰ ਦੀ ਦਵਾਈ) ਅਤੇ ਵੀਆਗਰਾ ਮਿਲੀਆਂ।
Also Read: ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਤਿਆਰੀ, ਵਿੱਤ ਮੰਤਰੀ ਹਰਪਾਲ ਚੀਮਾ ਦੀ ਹੈਲਥ ਵਰਕਰ ਯੂਨੀਅਨ ਨਾਲ ਮੀਟਿੰਗ
ਨੈਰੋਬੀ ਨਿਊਜ਼ ਦੇ ਅਨੁਸਾਰ ਨਜੀਰੂ ਪੁਲਿਸ ਸਟੇਸ਼ਨ ਦੀ ਫਾਈਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਥੁਰੀ ਨੂੰ ਪ੍ਰੇਮਿਕਾ ਨਿਕੇਰਾ ਵਾਂਗਚੀ ਨੇ ਆਪਣੇ ਘਰ ਬੁਲਾਇਆ ਸੀ। ਦੋਵਾਂ ਦੀ ਮੰਗਣੀ ਹੋ ਚੁੱਕੀ ਸੀ। ਰਿਪੋਰਟ ਮੁਤਾਬਕ ਜਦੋਂ ਇਹ ਜੋੜਾ ਖਾਣਾ ਖਾਣ ਤੋਂ ਬਾਅਦ ਰੋਮਾਂਟਿਕ ਪਲਾਂ ਦਾ ਆਨੰਦ ਲੈ ਰਿਹਾ ਸੀ ਤਾਂ ਉਸ ਨੂੰ ਸਾਹ ਲੈਣ ‘ਚ ਤਕਲੀਫ ਹੋਈ ਅਤੇ ਉਹ ਬੇਹੋਸ਼ ਹੋ ਗਿਆ। ਜਦੋਂ ਐਮਰਜੈਂਸੀ ਸੇਵਾ ਟੀਮ ਉੱਥੇ ਪਹੁੰਚੀ ਤਾਂ ਡਗਲਸ ਸੋਫੇ ‘ਤੇ ਮਰਿਆ ਪਿਆ ਸੀ। ਇਸ ਤੋਂ ਬਾਅਦ ਉਸ ਦੀ ਜੇਬ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ ਇਕ ਲਿਫਾਫਾ ਨਿਕਲਿਆ। ਇਸ ਵਿੱਚ ਦੋਵੇਂ ਦਵਾਈਆਂ ਸਨ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ ‘ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ। ਉਸ ਦੀ ਮੌਤ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਹੁਣ ਡਗਲਸ ਦਾ ਪੋਸਟਮਾਰਟਮ ਕੀਤਾ ਜਾਵੇਗਾ।
Also Read: ਸਾਬਕਾ DGP ਸੁਮੇਧ ਸੈਣੀ ਦੀ SIT ਅੱਗੇ ਪੇਸ਼ੀ, ਬੇਅਦਬੀ ਮਾਮਲੇ ‘ਚ ਹੋਵੇਗੀ ਪੁੱਛਗਿੱਛ
ਇਸ ਤੋਂ ਪਹਿਲਾਂ ਦੋ ਦਿਨ ਪਹਿਲਾਂ ਮਿਗੋਰੀ ਵਿੱਚ 52 ਸਾਲਾ ਵਿਅਕਤੀ ਦੀ ਮੌਤ ਤੋਂ ਬਾਅਦ ਪੁਲਿਸ ਨੇ ਉਸ ਦੇ 24 ਸਾਲਾ ਪ੍ਰੇਮੀ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਅਕਤੀ ਦੀ ਲਾਸ਼ ਹੋਟਲ ਦੇ ਕਮਰੇ ‘ਚੋਂ ਮਿਲੀ ਸੀ। ਹਾਲਾਂਕਿ ਵਿਅਕਤੀ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।



