LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿਰਫ ਨਾਸ਼ਤੇ ਦਾ ਸਮਾਂ ਬਦਲਣ ਨਾਲ ਕਰ ਸਕਦੇ ਹੋ ਵਜਨ ਘੱਟ

dietfat47

Health Tips: ਅੱਜ ਦੇ ਸਮੇਂ ਵਿੱਚ ਹਰ ਕੋਈ ਆਪਣੇ ਆਪ ਨੂੰ ਤੰਦਰੁਸਤ ਅਤੇ ਸੋਹਣੀ ਦਿੱਖ ਵਾਲਾ ਬਣਾਉਂਣਾ ਚਾਉਂਦਾ ਹੈ ਅਜਿਹੇ ਵਿੱਚ ਜੇਕਰ ਕਿਸੇ ਦਾ ਵਜਨ ਨਿਯੰਤਰਣ ਵਿੱਚ ਨਹੀਂ ਹੈ, ਤਾਂ ਇਹ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ। ਪੇਟ ਦੀ ਜ਼ਿਆਦਾ ਚਰਬੀ ਜਾਂ ਭਾਰ ਵਧਣ 'ਤੇ ਲੋਕ ਪਰੇਸ਼ਾਨ ਹੋ ਜਾਂਦੇ ਹਨ। ਵੱਧਦਾ ਭਾਰ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ, ਉੱਥੇ ਹੀ ਮੋਟਾਪਾ ਵੀ ਲੋਕਾਂ ਵਿੱਚ ਆਤਮ ਵਿਸ਼ਵਾਸ ਦੀ ਕਮੀ ਦਾ ਕਾਰਨ ਬਣਦਾ ਹੈ।  

ਭਾਰ ਘਟਾਉਣ ਅਤੇ ਸਰੀਰ ਦੀ ਵਾਧੂ ਚਰਬੀ ਨੂੰ ਘਟਾਉਣ ਲਈ ਲੋਕ ਕਈ ਚੀਜ਼ਾਂ ਜਿਵੇਂ ਯੋਗਾ, ਕਸਰਤ ਅਤੇ ਖੁਰਾਕ ਆਦਿ ਦੀ ਕੋਸ਼ਿਸ਼ ਕਰਦੇ ਹਨ। ਨਿਯਮਤ ਯੋਗ ਅਭਿਆਸ ਜਾਂ ਕਸਰਤ ਦਾ ਕੁਝ ਪ੍ਰਭਾਵ ਵੀ ਦਿਖਾਈ ਦਿੰਦਾ ਹੈ। ਭਾਰ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ ਪਰ ਜੇਕਰ ਤੁਸੀਂ ਕਸਰਤ ਜਾਂ ਯੋਗਾ ਕਰਨਾ ਬੰਦ ਕਰ ਦਿੰਦੇ ਹੋ ਤਾਂ ਭਾਰ ਫਿਰ ਤੋਂ ਵਧ ਸਕਦਾ ਹੈ। ਅਜਿਹੀ ਸਥਿਤੀ 'ਚ ਢਿੱਡ ਦੀ ਚਰਬੀ ਕਾਫੀ ਮਿਹਨਤ ਕਰਨ ਦੇ ਬਾਵਜੂਦ ਘੱਟ ਨਹੀਂ ਹੁੰਦੀ। ਇਸ ਲਈ ਸਹੀ ਸਮੇਂ 'ਤੇ ਨਾਸ਼ਤਾ ਕਰਕੇ ਬਿਨਾਂ (Women’s weight loss) ਮਿਹਨਤ ਦੇ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਮਾਹਿਰਾਂ ਅਨੁਸਾਰ ਨਾਸ਼ਤੇ ਦਾ ਸਮਾਂ ਬਦਲਣ ਨਾਲ ਲੋਕ ਪੰਜ ਕਿੱਲੋ ਭਾਰ ਘਟਾ ਸਕਦੇ ਹਨ। ਆਓ ਜਾਣਦੇ ਕਿ ਸਾਨੂੰ ਸਵੇਰ ਦਾ ਨਸ਼ਟ ਕਿਸ ਸਮੇਂ ਕਰਨਾ ਚਾਹੀਦਾ ਹੈ:

ਨਾਸ਼ਤਾ ਕਰਨ ਦਾ ਸਹੀ ਸਮਾਂ
ਪਹਿਲਾਂ ਲੋਕ ਸਵੇਰੇ ਜਲਦੀ ਉੱਠਦੇ ਸਨ ਅਤੇ ਸੂਰਜ ਡੁੱਬਣ ਤੋਂ ਬਾਅਦ ਹਨੇਰਾ ਹੁੰਦੇ ਹੀ ਰਾਤ ਹੋ ਜਾਂਦੀ ਸੀ। ਇਸੇ ਲਈ ਲੋਕ ਸਵੇਰ ਹੁੰਦੇ ਹੀ ਸਵੇਰ ਦਾ ਨਾਸ਼ਤਾ ਅਤੇ ਸੂਰਜ ਡੁੱਬਣ 'ਤੇ  ਰਾਤ ਦਾ ਖਾਣਾ ਖਾਂਦੇ ਸਨ। ਰਾਤ ਦੇ ਖਾਣੇ ਅਤੇ ਸਵੇਰ ਦੇ ਨਾਸ਼ਤੇ ਵਿੱਚ ਲੰਮਾ ਪਾੜਾ ਸੀ। ਮਾਹਿਰਾਂ ਅਨੁਸਾਰ ਰਾਤ ਦੇ ਖਾਣੇ ਅਤੇ ਸਵੇਰ ਦੇ ਨਾਸ਼ਤੇ ਵਿੱਚ ਘੱਟੋ-ਘੱਟ 14 ਤੋਂ 16 ਘੰਟੇ ਦਾ ਗੈਪ ਰੱਖਣ ਨਾਲ ਲੋਕਾਂ ਨੂੰ ਸਿਹਤਮੰਦ ਅਤੇ ਫਿੱਟ ਰਹਿਣ ਵਿੱਚ ਮਦਦ ਮਿਲਦੀ ਹੈ।

ਰਾਤ ਦੇ ਖਾਣੇ ਅਤੇ ਨਾਸ਼ਤੇ ਵਿਚਕਾਰ ਅੰਤਰ

ਅੱਜ ਦੀ ਬਦਲਦੀ ਅਤੇ ਵਿਗੜੀ ਹੋਈ ਜੀਵਨ ਸ਼ੈਲੀ ਵਿੱਚ ਲੋਕਾਂ ਦਾ ਖਾਣ-ਪੀਣ ਦਾ ਸਮਾਂ ਵੀ ਵਿਗੜ ਗਿਆ ਹੈ। ਲੋਕ ਦੇਰ ਰਾਤ ਤੱਕ ਜਾਗਦੇ ਰਹਿੰਦੇ ਹਨ ਅਤੇ ਕੁਝ ਨਾ ਕੁਝ ਖਾਂਦੇ-ਪੀਂਦੇ ਰਹਿੰਦੇ ਹਨ। ਜਦੋਂ ਕਿ ਸਵੇਰੇ ਕਾਲਜ ਜਾਂ ਦਫਤਰ ਹੋਣ ਕਾਰਨ ਜਾਂ ਤਾਂ ਉਹ ਬਿਨਾਂ ਨਾਸ਼ਤੇ (Weight Loss Tips) ਖਾਏ ਹੀ ਬਾਹਰ ਚਲੇ ਜਾਂਦੇ ਹਨ ਜਾਂ ਫਿਰ ਸਵੇਰੇ ਹੀ ਕੁਝ ਖਾ ਲੈਂਦੇ ਹਨ। ਅਜਿਹੇ 'ਚ ਉਸ ਦੇ ਡਿਨਰ ਅਤੇ ਨਾਸ਼ਤੇ 'ਚ ਕੋਈ ਫਰਕ ਨਹੀਂ ਹੈ। ਜਿਸ ਕਾਰਨ ਪੇਟ ਦੀ ਚਰਬੀ ਵਧਣ ਲੱਗਦੀ ਹੈ। 

ਮਾਹਿਰਾਂ ਦੇ ਅਨੁਸਾਰ ਜੋ ਵਿਅਕਤੀ ਵਜਨ ਘਟਾਉਬਣਾ ਚਾਹੁੰਦਾ ਹੈ ਉਸਨੂੰ ਇੰਟਰਮਿਟੇਂਟ ਫਾਸਟਿੰਗ ਕਰਨੀ ਚਾਹੀਦੀ ਹੈ ਇਸ ਲਈ ਮਾਹਿਰਾਂ ਵੱਲੋਂ ਲੋਕਾਂ ਨੂੰ ਇੰਟਰਮਿਟੇਂਟ ਫਾਸਟਿੰਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਿਚ ਰਾਤ ਦੇ ਖਾਣੇ ਅਤੇ ਸਵੇਰ ਦੇ ਨਾਸ਼ਤੇ ਵਿਚ (Weight Loss Diet) ਜ਼ਿਆਦਾ ਗੈਪ ਦੇਣਾ ਪੈਂਦਾ ਹੈ। ਇਸ ਦੇ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਨਾਸ਼ਤੇ ਦਾ ਸਮਾਂ ਬਦਲ ਕੇ ਸਵੇਰੇ 11 ਵਜੇ ਕਰਨਾ ਚਾਹੀਦਾ ਹੈ। ਕਿੰਗਜ਼ ਕਾਲਜ ਲੰਡਨ ਦੇ ਜੈਨੇਟਿਕ ਐਪੀਡੈਮਿਓਲੋਜੀ ਦੇ ਪ੍ਰੋਫੈਸਰ ਦਾ ਕਹਿਣਾ ਹੈ ਕਿ ਭਾਰ ਘਟਾਉਣ ਲਈ 11 ਵਜੇ ਤੱਕ ਨਾਸ਼ਤਾ ਨਹੀਂ ਕਰਨਾ ਚਾਹੀਦਾ।

14 ਘੰਟੇ ਵਰਤ ਰੱਖੋ

ਇੱਕ ਖੋਜ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਲਦੀ ਰਾਤ ਦਾ ਖਾਣਾ ਖਾਣ ਨਾਲ ਤੁਹਾਨੂੰ ਸਵੇਰ ਦੇ ਨਾਸ਼ਤੇ ਵਿੱਚ ਘੱਟੋ-ਘੱਟ 14 ਘੰਟੇ ਗੈਪ ਰੱਖਣਾ ਚਾਹੀਦਾ ਹੈ। ਜੇਕਰ ਰਾਤ ਦੇ ਖਾਣੇ ਦਾ ਸਮਾਂ ਰਾਤ ਨੂੰ 8 ਜਾਂ 9 ਵਜੇ ਹੈ, ਤਾਂ ਨਾਸ਼ਤੇ ਦਾ ਸਮਾਂ ਸਵੇਰੇ 11 ਵਜੇ ਰੱਖੋ। ਜੇਕਰ ਤੁਸੀਂ ਸਵੇਰੇ ਇੰਨੀ ਦੇਰ ਦਾ ਨਾਸ਼ਤਾ ਨਹੀਂ ਕਰਨਾ ਚਾਹੁੰਦੇ ਤਾਂ ਸ਼ਾਮ ਨੂੰ 6-7 ਵਜੇ ਤੱਕ ਰਾਤ ਦਾ ਖਾਣਾ ਖਾ ਲਓ। ਕੁੱਲ ਮਿਲਾ ਕੇ ਤੁਹਾਨੂੰ ਲਗਭਗ 14 ਘੰਟੇ ਵਰਤ ਰੱਖਣਾ ਹੋਵੇਗਾ। ਇਸ ਨਾਲ ਤੁਹਾਡਾ ਵਧਦਾ ਭਾਰ ਕੰਟਰੋਲ ਰਹਿੰਦਾ ਹੈ ਅਤੇ ਸਰੀਰ ਨੂੰ ਡੀਟੌਕਸ ਕੀਤਾ ਜਾਂਦਾ ਹੈ।

 

In The Market