LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੇਕਰ ਤੁਸੀਂ ਵੀ ਜਲਾਉਂਦੇ ਹੋ ਮੋਸਕੀਟੋ ਰੈਪੇਲੇਂਟ... ਤਾਂ ਹੋ ਜਾਓ ਸਾਵਧਾਨ!

mosqito0989

Health News: ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਮੱਛਰਾਂ ਦਾ ਮੌਸਮ ਵੀ ਆਪਣੇ ਸਿਖਰਾਂ 'ਤੇ ਹੋ ਜਾਂਦਾ ਹੈ। ਇਸ ਨਾਲ ਡੇਂਗੂ ਅਤੇ ਮਲੇਰੀਆ ਦਾ ਖਤਰਾ ਵੀ ਵੱਧ ਜਾਂਦਾ ਹੈ। ਇਨ੍ਹਾਂ ਦੀ ਗੂੰਜ ਸਾਡੇ ਕੰਨਾਂ ਨੂੰ ਬਹੁਤ ਅਸਹਿਜ ਮਹਿਸੂਸ ਕਰਵਾਉਂਦੀ ਹੈ ਅਤੇ ਉਨ੍ਹਾਂ ਦੇ ਕੱਟਣ ਨਾਲ ਖਾਰਸ਼ ਵੀ ਹੋ ਜਾਂਦੀ ਹੈ | ਕਈ ਵਾਰ ਮੱਛਰਾਂ ਦਾ ਘੁੰਮਣਾ ਇੰਨਾ ਵੱਧ ਜਾਂਦਾ ਹੈ ਕਿ ਅਸੀਂ ਰਾਤ ਨੂੰ ਸੌਂ ਵੀ ਨਹੀਂ ਪਾਉਂਦੇ | ਨਤੀਜੇ ਵਜੋਂ ਮੱਛਰ ਦੇ ਕੱਟਣ ਤੋਂ ਬਚਾਅ ਲਈ ਅਸੀਂ ਤੁਰੰਤ ਕਰੀਮ, ਕੋਇਲ ਆਦਿ ਦੀ ਵਰਤੋਂ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਮੱਛਰ ਭਜਾਉਣ ਵਾਲੀ ਕੋਇਲ ਸਿਹਤ ਦੇ ਲਈ ਕਿੰਨੇ ਜ਼ਹਿਰੀਲੇ ਹੁੰਦੇ ਹਨ। ਇਹ ਅਸੀਂ ਨਹੀਂ ਕਹਿ ਰਹੇ ਹਾਂ, ਇਹ ਮਾਹਿਰਾਂ ਦਾ ਮੰਨਣਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਵੱਡੀ ਗਿਣਤੀ ਵਿੱਚ ਮੱਛਰ ਭਜਾਉਣ ਵਾਲੇ ਪਦਾਰਥ ਤਿਆਰ ਕੀਤੇ ਗਏ ਹਨ ਜੋ ਲੋਕਾਂ ਨੂੰ ਲਾਭ ਪਹੁੰਚਾਉਣ ਅਤੇ ਉਨ੍ਹਾਂ ਨੂੰ ਕੀੜੇ-ਮਕੌੜਿਆਂ ਦੇ ਕੱਟਣ ਤੋਂ ਬਚਾਉਣ ਦੀ ਸਮਰੱਥਾ ਰੱਖਦੇ ਹਨ। ਮੱਛਰ ਭਜਾਉਣ ਵਾਲੇ (Side Effect Of Moasquito Repellent)ਪਦਾਰਥਾਂ ਦੀ ਵਰਤੋਂ ਦੇ ਲਾਭਾਂ ਦੇ ਨਾਲ-ਨਾਲ ਇਨ੍ਹਾਂ ਪਦਾਰਥਾਂ ਦੀ ਵਰਤੋਂ ਨਾਲ ਵਾਤਾਵਰਣ ਅਤੇ ਸਿਹਤ ਲਈ ਜ਼ਹਿਰੀਲਾਪਣ ਵਧ ਰਿਹਾ ਹੈ। 

ਮੱਛਰ ਦੇ ਕੱਟਣ ਤੋਂ ਬਚਾਉਣ ਵਾਲੇ ਪਦਾਰਥ ਤੁਹਾਡੇ ਸਰੀਰ 'ਤੇ ਉਲਟ ਬੁਰਾ ਪ੍ਰਭਾਵ ਪੈਦਾ ਕਰ ਸਕਦੇ ਹਨ, ਨਤੀਜੇ ਵਜੋਂ ਇਸਦਾ ਪ੍ਰਭਾਵ ਕਾਫ਼ੀ ਨੁਕਸਾਨਦੇਹ ਹੋ ਸਕਦੇ ਹਨ। ਘਰ ਦੇ ਅੰਦਰ ਮੱਛਰ ਦੇ ਕੋਇਲ ਅਤੇ ਹੋਰ ਭਜਾਉਣ ਵਾਲੇ ਪਦਾਰਥਾਂ ਨੂੰ ਸਾੜਨਾ ਸਿਹਤ ਲਈ ਜੋਖਮ (Side Effect Of Moasquito Repellent) ਪੈਦਾ ਕਰ ਰਿਹਾ ਹੈ। ਇੱਕ ਅਧਿਐਨ ਦੇ ਅਨੁਸਾਰ, "ਇਹ ਕਹਿਣਾ ਸਹੀ ਹੈ ਕਿ ਇੱਕ ਰੂਮ ਵਿੱਚ ਮੱਛਰ ਦੇ ਕੋਇਲ ਨੂੰ ਜਗਾਉਣਾ ਲਗਭਗ 100 ਸਿਗਰੇਟ ਪੀਣ ਦੇ ਬਰਾਬਰ ਹੁੰਦਾ ਹੈ। ਕੋਇਲ ਤੰਬਾਕੂ ਦਾ ਧੂੰਆਂ ਨਹੀਂ ਛੱਡਦੀ ਪਰ ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਹੈ। 

ਇਹ ਸਪੱਸ਼ਟ ਹੈ ਕਿ ਸਿਗਰਟ ਪੀਣ ਨਾਲ ਵਿਅਕਤੀ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸੇ ਤਰ੍ਹਾਂ ਕੋਇਲ ਦੇ ਧੂੰਏਂ ਦੇ ਨਾਲ ਸਿਗਰਟ ਤੋਂ ਵੀ ਵਧੇਰੇ ਗੰਭੀਰ ਸਿਹਤ ਸੱਮਸਿਆਵਾਂ ਜਿਵੇਂ ਕਿ ਫੇਫੜਿਆਂ ਵਿੱਚ ਕੈਂਸਰ ਹੋਣ ਦਾ ਖਤਰਾ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਅਸਥਮਾ, ਸਾਹ ਲੈਣ 'ਚ ਤਕਲੀਫ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। 

ਅਜਿਹੇ ਸਿਹਤ ਖ਼ਤਰਿਆਂ ਤੋਂ ਬਚਣ ਲਈ ਕੁਝ ਹਦਾਇਤਾਂ ਜਿਨ੍ਹਾਂ ਦਾ  (Side Effect Of Moasquito Repellent) ਸਾਨੂੰ ਕੋਇਲ ਜਲਾਉਣ ਤੋਂ ਪਹਿਲਾਂ ਧਯਾਨ ਰੱਖਣਾ ਚਾਹੀਦਾ ਹੈ। 

ਬੰਦ ਥਾਵਾਂ 'ਤੇ ਕੋਇਲਾਂ ਨੂੰ ਸਾੜਨ ਤੋਂ ਬਚੋ। ਮੱਛਰ ਦੇ ਹਮਲੇ ਦਾ ਮੌਸਮ ਆਉਣ 'ਤੇ ਮੱਛਰ ਭਜਾਉਣ ਵਾਲੇ ਪਦਾਰਥ ਦੀ ਵਰਤੋਂ ਕਰਨਾ ਜ਼ਰੂਰੀ ਹੈ। ਹਾਲਾਂਕਿ, ਤੁਸੀਂ ਕੁਝ ਕੁਦਰਤੀ ਅਤੇ ਸੁਰੱਖਿਅਤ ਵਿਕਲਪਾਂ 'ਤੇ ਸਵਿੱਚ ਕਰ ਸਕਦੇ ਹੋ ਤਾਂ ਜੋ ਤੁਸੀਂ ਦੁੱਗਣੇ ਤੌਰ 'ਤੇ ਸੁਰੱਖਿਅਤ ਹੋਵੋ।

 

In The Market