LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਰਕਾਰ ਨੇ ਚਾਰਧਾਮ ਯਾਤਰਾ ਦੀ ਰਜਿਸਟ੍ਰੇਸ਼ਨ 'ਤੇ ਲਗਾਈ ਰੋਕ, ਯਾਤਰਾ ਨੂੰ ਲੈਕੇ ਜਾਰੀ ਕੀਤੇ ਨਵੇਂ ਨਿਰਦੇਸ਼!

chardhamytra423

Chardham Yatra 2023: ਉਤਰਾਖੰਡ ਵਿੱਚ ਚਾਰਧਾਮ ਯਾਤਰਾ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਸ਼ਰਧਾਲੂ ਭਾਰੀ ਗਿਣਤੀ ਦੇ ਵਿੱਚ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਸਰਕਾਰ ਵੱਲੋਂ ਚਾਰਧਾਮ ਯਾਤਰਾ ਦੀਆਂ ਤਿਆਰੀਆਂ ਮੁਕੰਮਲ ਹੋ ਜਾਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਸੀ ਪਰ ਹੁਣ ਸਰਕਾਰ ਵੱਲੋਂ ਇਸ ਯਾਤਰਾ ਦੀ ਰਜਿਸਟ੍ਰੇਸ਼ਨ 'ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਵੱਲੋਂ ਯਾਤਰਾ ਦੀ (Chardham Yatra 2023) ਰਜਿਸਟ੍ਰੇਸ਼ਨ 'ਤੇ ਰੋਕ ਲਗਾਉਣ ਦਾ ਕਾਰਨ ਇਹ ਹੈ ਕਿ ਹੁਣ ਤੱਕ ਵਿਸ਼ਵ ਭਰ ਵਿੱਚੋਂ 16 ਲੱਖ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਸ ਲਈ ਸਰਕਾਰ ਵੱਲੋਂ ਅੱਜ 3 ਮਈ ਤੱਕ ਰੋਕ ਲਗਾ ਦਿੱਤੀ ਹੈ।
  
ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਚਾਰਧਾਮ ਯਾਤਰਾ ਦੌਰਾਨ ਹੁਣ ਤੱਕ ਵੱਖ-ਵੱਖ ਥਾਵਾਂ 'ਤੇ 55 ਸਾਲ ਤੋਂ ਵੱਧ ਉਮਰ ਦੇ 46 ਹਜ਼ਾਰ ਸ਼ਰਧਾਲੂਆਂ ਦੀ ਸਿਹਤ ਜਾਂਚ ਕੀਤੀ ਜਾ ਚੁੱਕੀ ਹੈ। 10 ਹਜ਼ਾਰ ਤੋਂ ਵੱਧ ਯਾਤਰੀਆਂ ਨੂੰ (Chardham Yatra 2023) ਓਪੀਡੀ ਦੀ ਸਹੂਲਤ ਦਿੱਤੀ ਗਈ। ਜਦੋਂ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਦੋ ਸ਼ਰਧਾਲੂਆਂ ਨੂੰ ਏਅਰਲਿਫਟ ਕੀਤਾ ਗਿਆ, 35 ਯਾਤਰੀਆਂ ਨੂੰ ਐਂਬੂਲੈਂਸਾਂ ਰਾਹੀਂ ਉੱਚ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ।

ਸਿਹਤ ਮੰਤਰੀ ਡਾ: ਧੰਨ ਸਿੰਘ ਰਾਵਤ ਨੇ ਦੱਸਿਆ ਕਿ ਚਾਰਧਾਮ ਯਾਤਰਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਚਾਰੇ ਧਾਮ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇੱਕ ਲੱਖ ਤੋਂ (Chardham Yatra 2023) ਵੱਧ ਸ਼ਰਧਾਲੂ ਗੰਗੋਤਰੀ-ਯਮੁਨੋਤਰੀ ਦੇ ਦਰਸ਼ਨ ਕਰ ਚੁੱਕੇ ਹਨ। ਜਦਕਿ ਬਦਰੀ-ਕੇਦਾਰ ਧਾਮ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ 1.25 ਲੱਖ ਨੂੰ ਪਾਰ ਕਰ ਗਈ ਹੈ।

ਇੱਕ ਪਸ਼ੂ ਮਾਲਕ ਨੂੰ ਯਾਤਰਾ ਰੂਟ 'ਤੇ ਵੱਧ ਤੋਂ ਵੱਧ ਦੋ ਘੋੜੇ-ਖੱਚਰਾਂ ਚਲਾਉਣ ਦੀ ਇਜਾਜ਼ਤ ਹੋਵੇਗੀ। ਰਸਤੇ ਵਿੱਚ ਗਰਮ ਪਾਣੀ ਅਤੇ ਆਰਜ਼ੀ ਸ਼ੈੱਡ ਦਾ ਪ੍ਰਬੰਧ ਕੀਤਾ ਜਾਵੇਗਾ। ਘੋੜਿਆਂ ਅਤੇ ਖੱਚਰਾਂ ਦੇ ਗਲੈਂਡਰ ਟੈਸਟ ਦੀ ਰਿਪੋਰਟ (Chardham Yatra 2023) ਨੈਗੇਟਿਵ ਆਉਣ ਤੋਂ ਬਾਅਦ ਹੀ ਯਾਤਰਾ ਰੂਟ 'ਤੇ ਚੱਲਣ ਦੀ ਇਜਾਜ਼ਤ ਦਿੱਤੀ ਜਾਵੇਗੀ।

In The Market