LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ ! ਸਰਕਾਰ ਨੇ ਕੀਤਾ ਨਵਾਂ ਐਲਾਨ

21 nov 7

ਓਟਾਵਾ : ਕੈਨੇਡਾ ਜਾਣ ਵਾਲੇ ਲੋਕਾਂ ਨੂੰ ਕੈਨੇਡਾ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਕੈਨੇਡਾ (Canada) ਵਿਚ ਸਿਰਫ ਉਹ ਵਿਅਕਤੀ ਹੀ ਆ ਸਕਦੇ ਨੇ ਜਿੰਨ੍ਹਾਂ ਨੇ ਸਿਨੋਫਾਰਮ,ਸਿਨੋਵੈਕ ਅਤੇ ਕੋਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਗਵਾਈਆਂ ਹੋਣ। ਉਨ੍ਹਾਂ ਵਿਅਕਤੀਆਂ ਨੂੰ ਹੀ 30 ਨਵੰਬਰ ਤੋਂ ਕੈਨੇਡਾ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਵਰਤਮਾਨ ਸਮੇਂ ਵਿਚ ਕੈਨੇਡਾ ਉਨ੍ਹਾਂ ਯਾਤਰੀਆਂ ਨੂੰ ਪਰਮੀਸ਼ਨ ਦੇ ਰਿਹਾ  ਹੈ ਜਿੰਨ੍ਹਾਂ ਨੇ ਫਾਈਜ਼ਰ,ਮੋਡੇਰਨਾ,ਐਸਟਰਾਜ਼ੇਨੇਕਾ ਅਤੇ ਜੌਹਨਸਨ ਐਂਦ ਜੌਨਸਨ ਦੇ ਟੀਕੇ ਪ੍ਰਾਪਤ ਕੀਤੇ ਹੋਣ।

Also Read : ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ


ਇਕ ਰਿਪੋਰਟ ਮੁਤਾਬਿਕ 30 ਨਵੰਬਰ ਤੋਂ 72 ਘੰਟਿਆਂ ਤੋਂ ਘੱਟ ਸਮੇਂ ਲਈ ਕੈਨੇਡਾ ਤੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਮੁੜ ਕੈਨੇਡਾ ਦਾਖਲ ਹੋਣ ਲਈ ਕੋਰੋਨਾ ਨੈਗਟਿਵ (Corona Negative) ਰਿਪੋਰਟ ਦਿਖਾਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ।ਇਹ ਸਹੂਲਤ ਸਿਰਫ ਕੈਨੇਡੀਅਨ ਲੋਕਾਂ, ਸਥਾਈ ਨਿਵਾਸੀਆਂ ਅਤੇ ਭਾਰਤੀ ਐਕਟ ਅਧੀਨ ਰਜਿਸਟਰਡ ਵਿਅਕਤੀਆਂ ਦੇ ਨਾਲ-ਨਾਲ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਵੈਕਸੀਨੇਸ਼ਨ (Vaccination) ਸਬੰਧੀ ਡਾਕਟਰੀ ਸੱਮਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਲਾਗੂ ਹੋਵੇਗੀ।

Also Read : ਗੌਤਮ ਗੰਭੀਰ ਨੇ ਸਿੱਧੂ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- 'ਪਹਿਲਾਂ ਆਪਣੇ ਬੱਚਿਆਂ ਨੂੰ ਬਾਰਡਰ 'ਤੇ ਭੇਜੋ'

ਇਸ ਤੋਂ ਇਲਾਵਾ 15 ਜਨਵਰੀ ਤੋਂ ਯਾਤਰੀਆਂ ਦੇ ਕੁਝ ਸਮੂਹ ਜਿੰਨਾਂ ਨੂੰ ਵਰਤਮਾਨ ਵਿਚ ਦਾਖਲੇ ਦੀਆਂ ਸ਼ਰਤਾਂ ਵਿਚ ਛੋਟ ਦਿੱਤੀ ਗਈ ਹੈ ਨੂੰ ਕੈਨੇਡਾ ਵਿਚ ਤਦ ਹੀ ਦਾਖਲ ਹੋਣ ਦਿੱਤਾ ਜਾਵੇਗਾ ਜਦ ਉਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁਕਿਆ ਹੋਵੇਗਾ।ਇਨ੍ਹਾਂ ਸਮੂਹਾਂ ਵਿੱਚ ਆਪਣੇ ਪਰਿਵਾਰ ਨਾਲ ਮੁੜ ਇਕੱਠੇ ਹੋਣ ਵਾਲੇ ਵਿਅਕਤੀ, ਕੌਮਾਂਤਰੀ ਵਿਦਿਆਰਥੀ, ਪੇਸ਼ੇਵਰ ਅਤੇ ਗੈਰ-ਪੇਸ਼ੇਵਰ ਅਥਲੀਟ, ਪੁਖ਼ਤਾ ਕੰਮ ਸਬੰਧੀ ਪਰਮਿਟ ਹਾਸਲ ਵਿਅਕਤੀ ਤੇ ਟਰੱਕ ਡਰਾਈਵਰਾਂ ਸਮੇਤ ਦੂਜੀਆਂ ਜ਼ਰੂਰੀ ਸੇਵਾਵਾਂ ਵਾਲੇ ਕਾਮੇ ਸ਼ਾਮਲ ਹਨ।

In The Market