LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੰਬੀਹਾ ਗੈਂਗ ਦਾ ਮੈਂਬਰ ਮੰਨੇ ਜਾਂਦੇ ਮਨਦੀਪ ਮਨੀਲਾ ਦਾ ਫਿਲੀਪੀਨਜ਼ 'ਚ ਗੋਲੀਆਂ ਮਾਰ ਕੇ ਕਤਲ

26 aug manila

ਮਨੀਲਾ- ਫਿਲੀਪੀਨਜ਼ ਦੇ ਮਨੀਲਾ ਵਿੱਚ ਗੈਂਗਸਟਰ ਮਨਦੀਪ ਮਨੀਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਨਦੀਪ ਮਨੀਲਾ ਗੈਂਗਸਟਰ ਗੋਲਡੀ ਬਰਾੜ ਦੇ ਦੁਸ਼ਮਣ ਗੈਂਗ ਦਾ ਮੈਂਬਰ ਸੀ ਅਤੇ ਪੰਜਾਬ ਦਾ ਰਹਿਣਾ ਵਾਲਾ ਸੀ। ਉੁਹ ਪਿਛਲੇ ਕਈ ਸਾਲਾਂ ਤੋਂ ਮਨੀਲਾ ਵਿੱਚ ਰਹਿ ਰਿਹਾ ਸੀ।

Also Read: ਧਰਮਸੋਤ ਤੇ ਗਿਲਜ਼ੀਆਂ ਦੀਆਂ ਵਧੀਆਂ ਮੁਸ਼ਕਿਲਾਂ, ਸਾਬਕਾ ਮੰਤਰੀਆਂ ਦੇ ਘੁਟਾਲੇ 'ਚ ED ਦੀ ਐਂਟਰੀ

ਮਨਦੀਪ ਮਨੀਲਾ ਬੰਬੀਹਾ ਗਰੁੱਪ ਦਾ ਮੈਂਬਰ ਦੱਸਿਆ ਜਾ ਰਿਹਾ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਫਿਲੀਪੀਨਜ਼ ਤੋਂ ਹੀ ਗੈਂਗ ਦੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਆ ਰਿਹਾ ਸੀ। ਇਸ ਕਤਲ ਨੂੰ ਸਿੱਧੂ ਮੂਸੇਵਾਲਾ ਕਤਲ ਨਾਲ ਵੀ ਜੋੜਿਆ ਜਾ ਰਿਹਾ ਹੈ ਕਿਉਂਕਿ ਗੋਲਡੀ ਬਰਾੜ, ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸਰਗਨਾ ਹੈ।

ਉਧਰ, ਮਨਦੀਪ ਮਨੀਲਾ ਦੇ ਕਤਲ ਬਾਰੇ ਪਤਾ ਲੱਗਣ 'ਤੇ ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਬਦਲਾ ਲੈਣ ਦੀ ਗੱਲ ਕਹੀ ਹੈ। ਬੰਬੀਹਾ ਗਰੁੱਪ ਨੇ ਪੋਸਟ ਵਿੱਚ ਕਿਹਾ ਹੈ ਕਿ ਸਾਡੇ ਭਰਾ ਨੂੰ ਕਤਲ ਕਰ ਦਿੱਤਾ ਗਿਆ ਹੈ ਅਤੇ ਜਿਸ ਨੇ ਵੀ ਇਹ ਕਤਲ ਕੀਤਾ ਹੈ ਉਹ ਹੁਣ ਆਪਣੇ ਅੰਜਾਮ ਨੂੰ ਭੁਗਤਣ ਲਈ ਤਿਆਰ ਰਹੇ।

Also Read: ਸਾਬਕਾ ਵਿੱਤ ਮੰਤਰੀ ਵੀ ਵਿਜੀਲੈਂਸ ਦੇ ਰਾਡਾਰ 'ਤੇ, ਕਣਕ-ਝੋਨੇ ਦੀ ਢੋਆ-ਢੁਆਈ 'ਚ ਫਰਜ਼ੀ ਕੰਪਨੀਆਂ ਦੇ ਦੋਸ਼

ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ ਬੰਬੀਹਾ ਗਰੁੱਪ ਵੱਲੋਂ ਪੋਸਟ ਸਾਂਝੀ ਕਰਦੇ ਹੋਏ ਗਾਇਕ ਮਨਕੀਰਤ ਔਲਖ ਸਣੇ ਕਈ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।

ਇਸਤੋਂ ਪਹਿਲਾਂ ਕੇਂਦਰ ਦੀ ਖੁਫੀਆ ਏਜੰਸੀਆਂ ਨੇ ਵੀ ਪੰਜਾਬ ਸਰਕਾਰ ਨੂੰ ਅਲਰਟ ਕੀਤਾ ਹੈ ਕਿ ਜੇਲ ਵਿੱਚ ਗੈਂਗਵਾਰ ਹੋਣ ਦਾ ਖਦਸ਼ਾ ਹੈ। ਕੇਂਦਰੀ ਗ੍ਰਹਿ ਵਿਭਾਗ ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਖਦਸ਼ਾ ਜਤਾਇਆ ਹੈ ਕਿ ਪੰਜਾਬ ਵਿੱਚ ਇੱਕ ਵਾਰ ਮੁੜ ਗੈਂਗਵਾਰ ਹੋ ਸਕਦੀ ਹੈ।

In The Market