LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੂਰਪ 'ਚ ਆਇਆ ਭਿਆਨਕ ਹੜ੍ਹ, ਕਈ ਘਰਾਂ ਨੂੰ ਪੁੱਜਾ ਨੁਕਸਾਨ ਤੇ 120 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ

flood in germany

ਬਰਲਿਨ (ਇੰਟ.)- ਪੱਛਮੀ ਜਰਮਨੀ (Germany) ਅਤੇ ਬੈਲਜੀਅਮ (Belgium) ਦੇ ਕਈ ਇਲਾਕਿਆਂ ਵਿਚ ਆਏ ਤਬਾਹੀਕੁੰਨ ਹੜ੍ਹ ਵਿਚ 120 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੈਂਕੜੇ ਲੋਕ ਲਾਪਤਾ ਹੋ ਗਏ ਹਨ ਅਤੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਲੋਕਾਂ ਦੀ ਭਾਲ ਅਤੇ ਮਦਦ ਲਈ ਰਾਹਤ ਮੁਹਿੰਮ ਜਾਰੀ ਹੈ। ਜਰਮਨੀ ਦੇ ਰਿਨੇਲੈਂਡ-ਪਲਾਟਿਨੇਟ (Rhineland-Palatinate) ਸੂਬੇ ਵਿਚ ਅਧਿਕਾਰੀਆਂ ਨੇ ਕਿਹਾ ਕਿ ਉਥੇ 60 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 12 ਲੋਕ ਸਿਨਜਿਗ ਵਿਚ ਅਪਾਹਜ ਸ਼ੈਲਟਰ ਹੋਮ (Shelter Home) ਵਿਚ ਰਹਿਣ ਵਾਲੇ ਸਨ। ਗੁਆਂਢ ਦੇ ਉੱਤਰ ਰਿਨੇ-ਵੇਸਟਫਾਲੀਆ (Rhine-Westphalia) ਸੂਬੇ ਦੇ ਅਧਿਕਾਰੀਆਂ ਨੇ ਮਰਨ ਵਾਲਿਆਂ ਦੀ ਗਿਣਤੀ 43 ਦੱਸੀ ਹੈ ਅਤੇ ਚਿਤਾਵਨੀ ਜਾਰੀ ਕੀਤੀ ਹੈ ਕਿ ਮ੍ਰਿਤਕ ਗਿਣਤੀ ਵਧ ਸਕਦੀ ਹੈ।

Flood in Europe: यूरोप में बाढ़ का कहर, अब तक 120 से ज्यादा लोगों की हुई मौत, बचाव अभियान जारी

Read this- 10 ਸਾਲ ਦਾ ਦੁਬਈ ਗੋਲਡਨ ਵੀਜ਼ਾ ਹਾਸਲ ਕਰਨ ਵਾਲੀ ਤੀਜੀ ਭਾਰਤੀ ਬਣੀ ਸਾਨੀਆ ਮਿਰਜ਼ਾ

ਜਰਮਨੀ ਦੇ ਰਾਸ਼ਟਰਪਤੀ ਫ੍ਰੈਂਕ- ਵਾਲਟਰ ਸਟੀਨਮੇਅਰ () ਨੇ ਕਿਹਾ ਕਿ ਉਹ ਹੜ੍ਹ ਕਾਰਣ ਹੋਈ ਤਬਾਹੀ ਤੋਂ ਹੈਰਾਨ ਹਨ ਅਤੇ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਇਸ ਐਮਰਜੈਂਸੀ ਵਿਚ ਵਿਆਪਕ ਨੁਕਸਾਨ ਝੱਲਣ ਵਾਲੇ ਸ਼ਹਿਰਾਂ ਅਤੇ ਕਸਬਿਆਂ ਦੀ ਮਦਦ ਕਰਨ ਦੀ ਅਪੀਲ ਕੀਤੀ। ਸਟੀਨਮੇਅਰ ਨੇ ਸ਼ੁੱਕਰਵਾਰ ਦੁਪਹਿਰ ਜਾਰੀ ਇਕ ਬਿਆਨ ਵਿਚ ਕਿਹਾ, ਮੁਸ਼ਕਲ ਦੀ ਇਸ ਘੜੀ ਵਿਚ ਸਾਡਾ ਦੇਸ਼ ਇਕੱਠੇ ਖੜ੍ਹਾ ਹੈ। ਇਹ ਮਹੱਤਵਪੂਰਨ ਹੈ ਕਿ ਅਸੀਂ ਉਨ੍ਹਾਂ ਲੋਕਾਂ ਪ੍ਰਤੀ ਇਕਜੁੱਟਤਾ ਦਿਖਾਈਏ ਜਿਸ ਨਾਲ ਹੜ੍ਹ ਨੇ ਉਨ੍ਹਾਂ ਦਾ ਸਭ ਕੁਝ ਖੋਹ ਲਿਆ ਹੈ।

Flood In Europe (3)

ਸ਼ੁੱਕਰਵਾਰ ਨੂੰ ਬਚਾਅਕਰਤਾ ਕੋਲੋਗਨੇ ਦੇ ਦੱਖਣ-ਪੱਛਮੀ ਵਿਚ ਸਥਿਤ ਐਫਟਸਡਟ ਸ਼ਹਿਰ ਵਿਚ ਆਪਣੇ ਘਰਾਂ ਅੰਦਰ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਵਿਚ ਜੁੱਟੇ ਰਹੇ। ਖੇਤਰੀ ਅਧਿਕਾਰੀਆੰ ਨੇ ਕਿਹਾ ਕਿ ਕਈ ਲੋਕ ਜ਼ਮੀਨ ਖਿਸਕਣ ਦੇ ਚੱਲਦੇ ਘਰ ਢਹਿਣ ਕਾਰਣ ਮਾਰੇ ਗਏ ਜਦੋਂ ਉਨ੍ਹਾਂ ਦੇ ਹੇਠਾਂ ਦੀ ਜ਼ਮੀਨ ਅਚਾਨਕ ਧੱਸ ਗਈ। ਕਾਉਂਟੀ ਪ੍ਰਸ਼ਾਸਨ ਦੇ ਮੁਖੀ ਫ੍ਰੈਂਕ ਰੌਕ ਨੇ ਕਿਹਾ ਕਿ ਅਸੀਂ ਪਿਛਲੇ ਰਾਤ 50 ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਕੱਢ ਸਕੇ। ਅਸੀਂ ਅਜਿਹੇ 15 ਲੋਕਾਂ ਨੂੰ ਜਾਣਦੇ ਹਾਂ ਜਿਨ੍ਹਾਂ ਅਜੇ ਵੀ ਬਚਾਏ ਜਾਣ ਦੀ ਲੋੜ ਹੈ। ਜਰਮਨ ਪ੍ਰਸਾਰਕ ਐੱਨ.ਟੀ.ਵੀ. ਨਾਲ ਗੱਲ ਕਰਦੇ ਹੋਏ ਰੌਕ ਨੇ ਕਿਹਾ ਕਿ ਅਧਿਕਾਰੀਆਂ ਕੋਲ ਅਜੇ ਇਸ ਗੱਲ ਦਾ ਸਟੀਕ ਅੰਕੜਾ ਨਹੀਂ ਹੈ ਕਿ ਕਿੰਨੇ ਲੋਕਾਂ ਦੀ ਜਾਨ ਚਲੀ ਗਈ। ਉਨ੍ਹਾਂ ਨੇ ਕਿਹਾ ਕਿ ਇਹ ਮੰਨਣਾ ਹੋਵੇਗਾ ਕਿ ਇਨ੍ਹਾਂ ਹਾਲਾਤਾਂ ਵਿਚ ਕੁਝ ਲੋਕ ਬਚਣ ਵਿਚ ਕਾਮਯਾਬ ਨਹੀਂ ਹੋ ਸਕੇ।

In The Market