LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

5G ਦਾ ਖਤਰਾ ! Air India ਨੇ US ਦੀਆਂ ਕਈ ਉਡਾਣਾਂ ਕੀਤੀਆਂ ਰੱਦ, ਲੈਂਡਿੰਗ-ਬ੍ਰੇਕ ਨੂੰ ਲੈ ਕੇ ਜਾਰੀ ਕੀਤਾ ਅਲਰਟ

j

ਅਮਰੀਕਾ : ਅਮਰੀਕਾ ਦੇ ਹਵਾਈ ਅੱਡਿਆਂ 'ਤੇ ਅੱਜ ਯਾਨੀ ਬੁੱਧਵਾਰ ਤੋਂ 5G ਇੰਟਰਨੈੱਟ ਸੇਵਾ (5G ਇੰਟਰਨੈੱਟ ਡਿਪਲਾਇਮੈਂਟ) ਲਾਗੂ ਕੀਤੀ ਜਾ ਰਹੀ ਹੈ। ਇਸ ਕਾਰਨ ਏਅਰ ਇੰਡੀਆ ਦੀ ਉਡਾਣ ਸੇਵਾ ਪ੍ਰਭਾਵਿਤ ਹੋਣ ਵਾਲੀ ਹੈ। ਏਅਰ ਇੰਡੀਆ ਨੇ ਇਨ੍ਹਾਂ 'ਚੋਂ ਕੁਝ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ, ਜਦਕਿ ਕੁਝ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਖੁਦ ਏਅਰ ਇੰਡੀਆ (Air India) ਨੇ ਦਿੱਤੀ ਹੈ। ਏਅਰ ਇੰਡੀਆ ਤੋਂ ਇਲਾਵਾ ਅਮੀਰਾਤ ਨੇ ਵੀ ਚਿੰਤਾ ਜ਼ਾਹਰ ਕਰਦੇ ਹੋਏ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਆਲ ਨਿਪੋਨ ਏਅਰਵੇਜ਼, ਜਾਪਾਨ ਏਅਰਲਾਈਨਜ਼ ਨੇ ਵੀ ਅਮਰੀਕਾ ਦੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ।

Also Read : ਪੰਜਾਬ 'ਚ ED ਦੀ ਵੱਡੀ ਕਾਰਵਾਈ, 6 ਕਰੋੜ ਦੀ ਨਕਦੀ ਸਮੇਤ ਜਾਇਦਾਦ ਦੇ ਦਸਤਾਵੇਜ਼ ਬਰਾਮਦ

ਏਅਰ ਇੰਡਿਆ (Air India) ਦੀ ਅੱਜ ਚਾਰ ਫਲਾਇਟਾਂ ਇਸ ਤੋਂ ਪ੍ਰਭਾਵਿਤ ਹੋ ਰਹੀਆਂ ਹਨ।ਜਿਸਦੀ ਜਾਣਕਾਰੀ ਟਵਿੱਟਰ ਹੈਂਡਲ 'ਤੇ ਦਿੱਤੀ ਗਈ ਹੈ।ਅਮਰੀਕਾ 'ਚ ਜੋ C Band  5G ਸਰਵਿਸ ਸ਼ੁਰੂ ਹੋਈ ਹੈ ਉਸ ਨਾਲ ਕਈ ਏਅਰਕਰਾਫਟ ਖਰਾਬ ਹੋ ਜਾਣਗੇ। ਯੂਐਸ ਏਵੀਏਸ਼ਨ ਰੈਗੂਲੇਟਰ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਪਹਿਲਾਂ ਹੀ ਆਪਣੇ ਬਿਆਨ ਵਿੱਚ ਕਿਹਾ ਸੀ ਕਿ 5ਜੀ ਇੰਟਰਫੇਸ ਦੇ ਕਾਰਨ, ਜਹਾਜ਼ ਦਾ ਰੇਡੀਓ ਅਲਟੀਮੀਟਰ ਇੰਜਣ ਅਤੇ ਬ੍ਰੇਕਿੰਗ ਸਿਸਟਮ ਨੂੰ ਪ੍ਰਭਾਵਤ ਕਰ ਸਕਦਾ ਹੈ, ਜਿਸ ਕਾਰਨ ਇਹ ਲੈਂਡਿੰਗ ਮੋਡ ਵਿੱਚ ਨਹੀਂ ਆ ਸਕਦਾ ਹੈ। ਇਸ ਕਾਰਨ ਰਨਵੇ 'ਤੇ ਜਹਾਜ਼ ਦੇ ਰੁਕਣ ਦੀ ਸੰਭਾਵਨਾ ਹੈ।

Also Read : ਦੇਸ਼ 'ਚ ਬੀਤੇ 24 ਘੰਟਿਆ 'ਚ ਸਾਹਮਣੇ ਆਏ ਕੋਰੋਨਾ ਦੇ 2.82 ਲੱਖ ਮਾਮਲੇ, 441 ਲੋਕਾਂ ਦੀ ਮੌਤ

FAA  ਨੂੰ ਪੱਤਰ ਲਿਖ ਕੇ ਵੀ ਇਸ ਸਬੰਧੀ ਚਿੰਤਾ ਪ੍ਰਗਟਾਈ ਗਈ ਹੈ। ਇਹ ਪੱਤਰ ਅਮਰੀਕਾ ਸਥਿਤ ਏਅਰਲਾਈਨਜ਼ ਗਰੁੱਪ ਵੱਲੋਂ ਲਿਖਿਆ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ 5G ਕਾਰਨ ਹਵਾਬਾਜ਼ੀ 'ਤੇ ਗੰਭੀਰ ਸੰਕਟ ਆ ਸਕਦਾ ਹੈ। ਇਸ ਸਮੂਹ ਵਿੱਚ ਯੂਨਾਈਟਿਡ ਏਅਰਲਾਈਨਜ਼, ਅਮਰੀਕਨ ਏਅਰਲਾਈਨਜ਼, ਡੈਲਟਾ ਏਅਰਲਾਈਨਜ਼ ਅਤੇ ਫੇਡਐਕਸ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਏਅਰ ਇੰਡੀਆ ਤੋਂ ਇਲਾਵਾ ਯੂਨਾਈਟਿਡ ਏਅਰਲਾਈਨਜ਼ ਅਤੇ ਅਮਰੀਕਨ ਏਅਰਲਾਈਨਜ਼ ਵੀ ਅਮਰੀਕਾ ਅਤੇ ਭਾਰਤ ਵਿਚਕਾਰ ਉਡਾਣ ਭਰਦੀਆਂ ਹਨ।

Also Read : ਪੰਜਾਬ 'ਚ ਕੋਰੋਨਾ ਨਾਲ ਵਿਗੜੇ ਹਾਲਾਤ, ਇਕ ਦਿਨ 'ਚ 26 ਲੋਕਾਂ ਦੀ ਮੌਤ

ਏਅਰਲਾਈਨਜ਼ ਗਰੁੱਪ ਦਾ ਕਹਿਣਾ ਹੈ ਕਿ 5G ਨੂੰ ਅਮਰੀਕਾ ਭਰ ਵਿੱਚ ਕਿਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਪਰ ਇਸ ਨੂੰ ਹਵਾਈ ਅੱਡੇ ਦੇ ਰਨਵੇ ਤੋਂ 2 ਮੀਲ ਦੂਰ ਤੱਕ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ ਹੈ।ਏਅਰ ਇੰਡੀਆ ਨੇ ਇਸ ਬਾਰੇ ਟਵੀਟ ਕੀਤਾ ਸੀ ਕਿ ਅਮਰੀਕਾ ਵਿੱਚ 5ਜੀ ਲਾਗੂ ਹੋਣ ਨਾਲ ਅਮਰੀਕਾ ਦੀਆਂ ਉਡਾਣਾਂ ਪ੍ਰਭਾਵਿਤ ਹੋਣਗੀਆਂ। ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕੁਝ ਫਲਾਈਟਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ, ਜਿਸ 'ਚ ਜਹਾਜ਼ਾਂ 'ਚ ਵੀ ਬਦਲਾਅ ਕੀਤਾ ਜਾਵੇਗਾ।

Also Read : ਪੰਜਾਬ 'ਚ ਪੁਲਿਸ ਤੇ Administration ਵਿਭਾਗ 'ਚ ਵੱਡਾ ਫੇਰਬਦਲ, ਦੇਖੋ ਲਿਸਟ

ਅਮੀਰਾਤ ਨੇ ਵੀ ਉਡਾਣਾਂ ਨੂੰ ਕੀਤਾ ਮੁਅੱਤਲ 

ਅਮੀਰਾਤ ਨੇ ਵੀ 5G ਲਾਗੂ ਕਰਨ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕੁਝ ਉਡਾਣਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਸ ਵਿੱਚ ਬੋਸਟਨ, ਡੱਲਾਸ, ਹਿਊਸਟਨ, ਓਰਲੈਂਡੋ, ਮਿਆਮੀ, ਸ਼ਿਕਾਗੋ, ਸਿਆਟਲ ਅਤੇ ਸੈਨ ਫਰਾਂਸਿਸਕੋ ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

In The Market