LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਧੂ ਮੂਸੇਵਾਲਾ ਤੋਂ ਬਾਅਦ ਇਕ ਹੋਰ ਰੈਪਰ ਟਰਬਲ ਦੀ ਗੋਲੀ ਮਾਰ ਕੇ ਹੱਤਿਆ

7j katal

ਜਾਰਜੀਆ- ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਕਾਰਨ ਪੂਰੀ ਦੁਨੀਆ ਵਿਚ ਉਨ੍ਹਾਂ ਦੇ ਚਾਹੁਣ ਵਾਲਿਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਉਸੇ ਤਰ੍ਹਾਂ ਜਾਰਜੀਆ ਵਿਚ ਇਕ ਰੈਪਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਰਜਿਆ ਵਿੱਚ ਅਟਲਾਂਟਾ ਰੈਪਰ ਟਰਬਲ ਦੀ ਗੋਲੀ ਮਾਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਰੈਪਰ ਦੀ ਲਾਸ਼ ਉਨ੍ਹਾਂ ਦੇ  ਅਪਾਰਟਮੇਂਟ ਵਿੱਚੋਂ ਹੀ ਮਿਲੀ ਹੈ। ਪੁਲਿਸ ਦੇ ਮੁਤਾਬਕ, ਰੈਪਰ ਦੇ ਸਰੀਰ ਉੱਤੇ ਗੋਲੀ ਲੱਗਣ ਦੇ ਨਿਸ਼ਾਨ ਸਨ। ਇਕ ਨਿਊਜ਼ ਪੋਰਟਲ ਮੁਤਾਬਕ ਰਾਕਡੇਲ ਕਾਉਂਟੀ ਸ਼ੈਰਿਫ ਦੀ ਬੁਲਾਰਣ ਜੇਡੀਡਿਆ ਕੈਂਟੀ ਨੇ ਦੱਸਿਆ ਕਿ ਰੈਪਰ ਟਰਬਲ ਦਾ ਅਸਲੀ ਨਾਮ ਮਾਰਿਅਲ ਸੇਮੋਂਟੇ ਆਰ ਸੀ।

Also Read: ਨਵੀਂ ਐਕਸਾਈਜ਼ ਪਾਲਿਸੀ 'ਚ ਅਹਿਮ ਬਦਲਾਅ, ਪੰਜਾਬ 'ਚ 20 ਫੀਸਦੀ ਤੱਕ ਸਸਤੀ ਹੋਵੇਗੀ ਸ਼ਰਾਬ

34 ਸਾਲ ਦੇ ਰੈਪਰ ਦੀ ਲਾਸ਼ ਲੇਕ ਸੇਂਟ ਜੇਂਸ ਅਪਾਰਟਮੇਂਟ 'ਚ ਐਤਵਾਰ ਤੜਕੇ 3:20 ਵਜੇ ਜ਼ਮੀਨ ਉੱਤੇ ਪਈ ਮਿਲੀ। ਮ੍ਰਿਤਕ ਦੇਹ 'ਤੇ ਗੋਲੀ ਲੱਗਣ ਦਾ ਜ਼ਖਮ ਸਨ।  ਟਰਬਲ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਸ਼ੈਰਿਫ ਦੇ ਦਫ਼ਤਰ ਤੋਂ ਦੱਸਿਆ ਗਿਆ ਹੈ ਕਿ ਇਸ ਕਤਲ ਦੇ ਮਾਮਲੇ 'ਚ ਸ਼ੱਕੀ ਜੀਮਿਸ਼ੇਲ ਜੋਂਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਹੁਣ ਉਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਜਾ ਸਕਿਆ ਹੈ। ਸ਼ੈਰਿਫ ਦੇ ਦਫ਼ਤਰ ਦੇ ਅਨੁਸਾਰ, ਟਰਬਲ ਕੰਪਲੈਕਸ 'ਚ ਰਹਿਣ ਵਾਲੀ ਆਪਣੀ ਇੱਕ ਮਹਿਲਾ ਮਿੱਤਰ ਨਾਲ ਮਿਲਣ ਜਾ ਰਹੇ ਸਨ। ਇਸ ਨੂੰ ਹੀ ਹੱਤਿਆ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। ਲੰਘੇ ਐਤਵਾਰ ਨੂੰ ਹੀ ਰੈਪਰ ਟਰਬਲ ਦੇ ਟ੍ਰੇਡ ਮਾਰਕ ਲੇਬਲ ਡੇਫ ਜੈਮ ਨੇ ਇੱਕ ਇੰਸਟਾਗਰਾਮ ਪੋਸਟ ਵਿੱਚ ਉਨ੍ਹਾਂ ਦੇ ਪਰਵਾਰ ਦੇ ਪ੍ਰਤੀ ਆਪਣੀ ਹਮਦਰਦੀ ਜਤਾਈ ਹੈ। ਇਸ ਪੋਸਟ ਵਿੱਚ ਲਿਖਿਆ ਕਿ ਸਾਡੀ ਹਮਦਰਦੀ ਅਤੇ ਪ੍ਰਾਰਥਨਾਵਾਂ ਟਰਬਲ ਦੇ ਬੱਚਿਆਂ, ਪਰਿਵਾਰਕ ਮੈਂਬਰਾਂ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਉਹ ਆਪਣੇ ਸ਼ਹਿਰ ਲਈ ਇੱਕ ਸੱਚੀ ਅਵਾਜ਼ ਸਨ ਅਤੇ ਉਸ ਭਾਈਚਾਰੇ ਲਈ ਇੱਕ ਪ੍ਰੇਰਨਾ ਜਿਸਦੀ ਉਨ੍ਹਾਂ ਨੇ ਮਾਣ ਨਾਲ ਤਰਜਮਾਨੀ ਕੀਤੀ। 

Also Read: ਵਿਜੀਲੈਂਸ ਦੀ ਵੱਡੀ ਕਾਰਵਾਈ: ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫਤਾਰ

ਟਰਬਲ ਨੇ ਸਾਲ 2011 ਵਿੱਚ ਆਪਣਾ ਪਹਿਲਾ ਮਿਕਸਟੇਪ 17 ਦਸੰਬਰ ਸਿਰਲੇਖ ਨਾਲ ਜਾਰੀ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2018 ਵਿੱਚ ਇੱਕ ਐਲਬਮ ਏਜ਼ਵੁੱਡ ਕੱਢੀ, ਜਿਸ 'ਚ ਕਲਾਕਾਰ ਡਰੇਕ ਸਨ। 2018 'ਚ ਫਿਰ ਤੋਂ ਟਰਬਲ ਨੇ ਬਿਲਬੋਰਡ ਨੂੰ ਦੱਸਿਆ ਸੀ, ਮੇਰਾ ਸੰਗੀਤ ਨਿੱਜੀ ਜ਼ਿੰਦਗੀ 'ਤੇ ਅਧਾਰਿਤ ਹੈ। ਇਹ ਸਭ ਕੁਝ ਮੇਰੇ ਜੀਵਨ ਦੀਆਂ ਕਹਾਣੀਆਂ ਹਨ। ਕਈ ਵਾਰ ਮੈਨੂੰ ਪਰਵਾਹ ਨਹੀਂ ਹੁੰਦੀ ਕਿ ਕੌਣ ਸਾਹਮਣੇ ਆਉਂਦਾ ਹੈ ਅਤੇ ਕੀ ਜ਼ਿਆਦਾ ਚੱਲ ਰਿਹਾ ਹੈ। ਮੈਂ ਕਿਸੇ ਹੋਰ ਦੀ ਨਕਲ ਕਰਣ ਜਾਂ ਗੀਤ ਚੋਰੀ ਕਰਣ ਵਾਲਾ ਨਹੀਂ ਹਾਂ। ਮੈਨੂੰ ਇੱਕ ਅਸਲੀ ਸੰਬੰਧ ਰੱਖਣਾ ਪਸੰਦ ਹੈ, ਅਜਿਹਾ ਹੋਵੇ ਤਾਂ ਅਸੀ ਮਿਲਕੇ ਸੰਗੀਤ ਬਣਾ ਸਕਦੇ ਹਾਂ। 

In The Market