LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ ਦੇ ਬਲੂਚਿਸਤਾਨ 'ਚ ਹੋਇਆ ਵੱਡਾ ਬੰਬ ਧਮਾਕਾ, 6 ਲੋਕ ਜ਼ਖਮੀ

bom blst

ਕਰਾਚੀ: ਪਾਕਿਸਤਾਨ (PAKISTAN)ਦੇ ਅਸ਼ਾਂਤ ਪ੍ਰਾਂਤ ਬਲੋਚਿਸਤਾਨ (Balochistan) ਵਿਚ ਵੱਡਾ ਧਮਾਕਾ (bomb blast) ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਧਮਾਕੇ ਵਿਚ ਸੁਰੱਖਿਆ ਕਰਮਚਾਰੀਆਂ ਸਣੇ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਕੋਇਟਾ ਦੇ ਏਅਰਪੋਰਟ ਰੋਡ 'ਤੇ ਅਸਕਰੀ ਪਾਰਕ ਦੇ ਸਾਹਮਣੇ ਹੋਇਆ।

ਪੁਲਿਸ ਨੇ ਦੱਸਿਆ ਕਿ ਇਹ ਧਮਾਕਾ ਇਕ ਚਲਦੀ ਫਰੰਟੀਅਰ ਕੋਰ (ਐਫ.ਸੀ.) ਗੱਡੀ ਦੇ ਨਜ਼ਦੀਕ ਹੋਇਆ। ਜ਼ਖਮੀ ਲੋਕਾਂ 'ਚੋਂ ਇਕ ਦੀ ਪਛਾਣ ਐਫ.ਸੀ. ਅਧਿਕਾਰੀ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਖੇਤਰ ਨੂੰ ਘੇਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Read this: ਬਿਜਲੀ ਸੰਕਟ- ਵੀਕਲੀ ਆਫ ਡੇ 'ਤੇ ਰਹੇਗੀ ਇੰਡਸਟਰੀ, ਸਰਕਾਰੀ-ਪ੍ਰਾਈਵੇਟ ਦਫਤਰਾਂ ਨੂੰ ਅਪੀਲ 'ਇਲੈਕਟ੍ਰੀਸਿਟੀ ਸੇਵ ਪਲੀਜ਼'

ਉਨ੍ਹਾਂ ਕਿਹਾ ਕਿ ਮੁਢਲੀ ਜਾਣਕਾਰੀ ਦੱਸਦੀ ਹੈ ਕਿ ਧਮਾਕੇ ਵਿਚ ਚਾਰ ਤੋਂ ਪੰਜ ਕਿਲੋਗ੍ਰਾਮ ਵਿਸਫੋਟਕ ਵਰਤੇ ਗਏ ਸਨ। ਲੰਗੋਵੇ ਨੇ ਕਿਹਾ ਕਿ ਇਸ ਧਮਾਕੇ ਵਿੱਚ ਪੰਜ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ ਸਨ। ਇਸ ਦੇ ਨਾਲ ਹੀ ਕਾਊਂਟਰ-ਟੈਰੋਰਿਜ਼ਮ ਡਿਪਾਰਟਮੈਂਟ (ਸੀਟੀਡੀ) ਨੇ ਕਿਹਾ ਕਿ ਜ਼ਖਮੀਆਂ ਵਿਚ ਫਰੰਟੀਅਰ ਕੋਰ ਦਾ ਇਕ ਸਿਪਾਹੀ ਵੀ ਸ਼ਾਮਲ ਹੈ।

ਹਾਲ ਹੀ ਦੇ ਦਿਨਾਂ ਵਿਚ ਅੱਤਵਾਦੀਆਂ ਅਤੇ ਵੱਖਵਾਦੀਆਂ ਨੇ ਸੁਰੱਖਿਆ ਬਲਾਂ ਅਤੇ ਜਨਤਕ ਥਾਵਾਂ 'ਤੇ ਕਈ ਹਮਲੇ ਕੀਤੇ ਹਨ। ਇਕ ਅੱਤਵਾਦ ਵਿਰੋਧੀ ਵਿਭਾਗ (ਸੀਟੀਡੀ) ਦੇ ਬੁਲਾਰੇ ਦਾ ਕਹਿਣਾ ਹੈ ਕਿ ਸਪੱਸ਼ਟ ਤੌਰ 'ਤੇ ਉਦੇਸ਼ ਸੂਬੇ ਵਿਚ ਸ਼ਾਂਤੀ ਨੂੰ ਅਸਥਿਰ ਕਰਨਾ ਹੈ।

Read this- ਕੈਪਟਨ ਨੇ ਵਿਧਾਇਕਾਂ ਨੂੰ ਕਰਵਾਇਆ ਲੰਚ, ਡਾਈਨਿੰਗ ਟੇਬਲ 'ਤੇ CM ਦਾ ਸ਼ਕਤੀ ਪ੍ਰਦਰਸ਼ਨ


 

In The Market