LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ ਦੇ ਮਸ਼ਹੂਰ ਰੈਪਰ ਦੇ Music Festival 'ਚ ਮਚੀ ਭਗਦੜ, 8 ਦੀ ਮੌਤ, ਜਾਣੋ ਪੂਰਾ ਮਾਮਲਾ

6 nov 18

ਹਿਊਸਟਨ : ਅਮਰੀਕਾ ਦੇ ਦੱਖਣੀ ਸੂਬੇ ਟੈਕਸਾਸ 'ਚ ਸਥਿਤ ਹਿਊਸਟਨ 'ਚ ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ (Astroworld Music Festival) ਦੌਰਾਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਹਿਊਸਟਨ (Houston) ਫਾਇਰ ਡਿਪਾਰਟਮੈਂਟ ਦੇ ਮੁਖੀ ਸੈਮੂਅਲ ਪੇਨੀਆ ਨੇ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਰਾਤ 9 ਵਜੇ ਦੇ ਕਰੀਬ ਵਾਪਰੀ, ਜਦੋਂ ਲੋਕ ਸਟੇਜ ਵੱਲ ਆਉਣ ਲਈ ਇਕ-ਦੂਜੇ ਨੂੰ ਧੱਕੇ ਮਾਰਨ ਲੱਗੇ।

Also Read : ਮਨੀ ਲਾਂਡਰਿੰਗ ਕੇਸ : ਅਨਿਲ ਦੇਸ਼ਮੁੱਖ ਨੂੰ ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ

ਪੇਨੀਆ ਨੇ ਕਿਹਾ, 'ਸਾਨੂੰ ਸ਼ੁਰੂਆਤੀ ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਭੀੜ ਸਟੇਜ ਵੱਲ ਵਧ ਰਹੀ ਸੀ, ਜਿਸ ਕਾਰਨ ਲੋਕ ਇਕ-ਦੂਜੇ ਨੂੰ ਕੁਚਲਣ ਲੱਗੇ। ਇਸ ਕਾਰਨ ਉਥੇ ਭਗਦੜ ਦੀ ਸਥਿਤੀ ਬਣ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ।ਇਸ ਨਾਲ ਉਨ੍ਹਾਂ ਦੱਸਿਆ ਕਿ ਕਰੀਬ 17 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ ਵਿਚੋਂ 11 ਲੋਕਾਂ ਨੂੰ ਦਿਲ ਦਾ ਦੌਰਾ ਪਿਆ ਹੈ।ਉਨ੍ਹਾਂ ਨੇ ਕਿਹਾ, ''ਅਸੀਂ ਅੱਜ ਦੀ ਘਟਨਾ 'ਚ ਘੱਟੋ-ਘੱਟ ਅੱਠ ਲੋਕਾਂ ਦੇ ਮਾਰੇ ਜਾਣ ਅਤੇ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਦੀ ਪੁਸ਼ਟੀ ਕੀਤੀ ਹੈ।'' ਉਨ੍ਹਾਂ ਕਿਹਾ ਕਿ ਅਸੀਂ ਕੁਝ ਨਹੀਂ ਕਹਿ ਸਕਦੇ।

Also Read : ਸਿੱਧੂ ਦੇ ਸਵਾਲਾਂ ਦਾ CM ਚੰਨੀ ਨੇ ਦਿੱਤਾ ਜਵਾਬ, ਕਿਹਾ- 'ਬੇਅਦਬੀ ਅਤੇ ਨਸ਼ਿਆਂ ਦਾ ਮਸਲਾ ਜਲਦ ਕਰਾਂਗੇ ਹੱਲ'

ਪੇਨਿਆ ਨੇ ਕਿਹਾ ਕਿ ਰੈਪਰ ਟ੍ਰੈਵਿਸ ਸਕਾਟ ਦੇ ਐਸਟ੍ਰੋਵਰਲਡ ਫੈਸਟੀਵਲ ਵਿੱਚ ਲਗਭਗ 50,000 ਲੋਕਾਂ ਦੀ ਭੀੜ ਸੀ। ਹਿਊਸਟਨ ਪੁਲਿਸ ਨੇ ਕਿਹਾ ਕਿ ਉਹ ਇੰਨੀ ਵੱਡੀ ਗਿਣਤੀ ਵਿਚ ਮਾਰੇ ਜਾਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਇਸ ਲਈ ਸੰਗੀਤ ਖੇਤਰ ਦੇ ਵੀਡੀਓ ਫੁਟੇਜ ਦੀ ਵੀ ਜਾਂਚ ਕਰ ਰਹੇ ਹਨ।ਪੁਲਸ ਨੇ ਕਿਹਾ, 'ਇੱਥੇ ਕੁਝ ਹੀ ਮਿੰਟਾਂ 'ਚ ਅਚਾਨਕ ਅਸੀਂ ਕਈ ਲੋਕਾਂ ਨੂੰ ਜ਼ਮੀਨ 'ਤੇ ਪਏ ਦੇਖਿਆ।

Also Read : ਮਹਾਰਾਸ਼ਟਰ : ਜ਼ਿਲਾ ਹਸਪਤਾਲ 'ਚ ਲੱਗੀ ਭਿਆਨਕ ਅੱਗ, ਹੁਣ ਤੱਕ 10 ਦੀ ਮੌਤ

ਇੰਝ ਲੱਗਾ ਜਿਵੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੋਵੇ।'' ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸੰਗੀਤ ਸਮਾਰੋਹ ਨੂੰ ਰੋਕ ਦਿੱਤਾ ਗਿਆ।ਐਸਟ੍ਰੋਵਰਲਡ ਇੱਕ ਸੰਗੀਤ ਤਿਉਹਾਰ ਹੈ ਜੋ ਅਮਰੀਕੀ ਰੈਪਰ ਟ੍ਰੈਵਿਸ ਸਕਾਟ ਦੁਆਰਾ ਬਣਾਇਆ ਗਿਆ ਹੈ, ਜੋ ਕਿ ਪਹਿਲੀ ਵਾਰ 2018 ਵਿੱਚ ਸ਼ੁਰੂ ਕੀਤਾ ਗਿਆ ਸੀ।

In The Market