ਟੋਰਾਂਟੋ- ਪਤਨੀ ਦੀ ਉਮਰ 25 ਸਾਲ ਅਤੇ ਪਤੀ ਦੀ ਉਮਰ 70 ਸਾਲ। ਦੋਵਾਂ ਦੀ ਉਮਰ 'ਚ 45 ਸਾਲ ਦਾ ਫਰਕ। ਪਰ ਜੋੜੇ ਦਾ ਕਹਿਣਾ ਹੈ ਕਿ ਉਹ ਉਮਰ ਦੇ ਫਰਕ ਨੂੰ ਆਪਣੇ ਰਿਸ਼ਤੇ 'ਤੇ ਹਾਵੀ ਨਹੀਂ ਹੋਣ ਦਿੰਦੇ। ਉਨ੍ਹਾਂ ਨੂੰ ਦੁਨੀਆ ਤੋਂ ਮਿਲ ਰਹੇ ਤਾਅਨਿਆਂ ਦੀ ਵੀ ਕੋਈ ਪਰਵਾਹ ਨਹੀਂ। ਕੈਨੇਡਾ ਸਥਿਤ ਪਤੀ-ਪਤਨੀ ਨੇ ਇਕ ਸ਼ੋਅ 'ਚ ਆਪਣੇ ਰਿਸ਼ਤੇ ਬਾਰੇ ਦੱਸਿਆ ਹੈ।
ਹਾਲਾਂਕਿ ਪਤਨੀ ਸਟੈਫਨੀ ਨੇ ਸ਼ੋਅ 'ਲਵ ਡੋਂਟ ਜੱਜ' 'ਚ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਵਾਲੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹਨ। ਸਟੈਫਨੀ ਦੇ ਪਤੀ ਦਾ ਨਾਂ ਡੌਨ ਹੈ। ਇਸ ਜੋੜੇ ਦਾ ਦੋ ਸਾਲ ਦਾ ਬੇਟਾ ਵੀ ਹੈ। ਸਟੈਫਨੀ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਕਰੀਬ 5 ਸਾਲ ਪਹਿਲਾਂ ਇੱਕ ਪੱਬ ਵਿੱਚ ਡੌਨ ਨਾਲ ਹੋਈ ਸੀ। ਸਟੈਫਨੀ ਇਸ ਪੱਬ 'ਚ ਕੰਮ ਕਰਦੀ ਸੀ। ਸਟੈਫਨੀ ਮੁਤਾਬਕ ਜਦੋਂ ਵੀ ਡੌਨ ਪੱਬ 'ਚ ਆਉਂਦਾ ਸੀ ਤਾਂ ਉਹ ਬਹੁਤ ਖੁਸ਼ ਹੁੰਦੀ ਸੀ। ਇੱਥੋਂ ਹੀ ਦੋਵਾਂ ਵਿਚਾਲੇ ਰੋਮਾਂਸ ਸ਼ੁਰੂ ਹੋ ਗਿਆ। ਪਰ ਜਿਵੇਂ ਹੀ ਲੋਕਾਂ ਨੂੰ 45 ਸਾਲ ਦੀ ਉਮਰ ਦੇ ਫਰਕ ਬਾਰੇ ਪਤਾ ਲੱਗਾ ਤਾਂ ਕਈ ਲੋਕ ਇਸ ਰਿਸ਼ਤੇ ਬਾਰੇ ਜਾਣ ਕੇ ਹੈਰਾਨ ਰਹਿ ਗਏ। ਸਭ ਤੋਂ ਹੈਰਾਨ ਉਹ ਲੋਕ ਸਨ ਜੋ ਸਟੈਫਨੀ ਦੇ ਕਰੀਬ ਸਨ ਅਤੇ ਜਿਨ੍ਹਾਂ ਦੀ ਉਮਰ 20 ਸਾਲ ਦੇ ਕਰੀਬ ਸੀ। ਸਟੈਫਨੀ ਮੁਤਾਬਕ ਜਦੋਂ ਉਸ ਦੇ ਪਿਤਾ, ਭਰਾ ਅਤੇ ਮਾਂ ਨੂੰ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਧੱਕਾ ਲੱਗਿਆ। ਉਨ੍ਹਾਂ ਨੂੰ ਚਿੰਤਾ ਸੀ ਕਿ ਸਟੈਫਨੀ ਦਾ ਇਹ ਰਿਸ਼ਤਾ ਬਹੁਤ ਘੱਟ ਸਮੇਂ ਤੱਕ ਚੱਲੇਗਾ।
Also Read: ਹੁਣ ਲਾਈਸੈਂਸ ਲਈ ਨਹੀਂ ਖਾਣੇ ਪੈਣਗੇ ਲੰਬੀਆਂ ਲਾਈਨਾਂ 'ਚ ਧੱਕੇ, CM ਮਾਨ ਨੇ ਸ਼ੁਰੂ ਕੀਤੀ ਆਨਲਾਈਨ ਸਰਵਿਸ
ਲੋਕਾਂ ਦੀਆਂ ਗੱਲਾਂ ਵੱਲ ਨਹੀਂ ਦਿੰਦੇ ਧਿਆਨ
ਹਾਲਾਂਕਿ ਪਤੀ-ਪਤਨੀ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਡੌਨ ਨੇ ਕਿਹਾ ਕਿ ਕਈ ਵਾਰ ਲੋਕ ਸੋਚਦੇ ਹਨ ਕਿ ਉਹ ਲਚਲਾਨ (ਉਨ੍ਹਾਂ ਦੇ ਬੇਟੇ) ਦਾ ਦਾਦਾ ਹੈ। ਪਰ ਉਹ ਇਸ ਬਾਰੇ ਬਹੁਤਾ ਨਹੀਂ ਸੋਚਦੇ ਅਤੇ ਨਾ ਹੀ ਲੋਕਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। ਸਟੈਫਨੀ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਹ ਡੌਨ ਦੇ ਨਾਲ ਹੈ ਕਿਉਂਕਿ ਉਸਨੂੰ ਉਸਦੇ ਜੀਵਨ ਬੀਮੇ ਦੇ ਪੈਸੇ ਮਿਲ ਜਾਣਗੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर