ਨਵੀਂ ਦਿੱਲੀ- ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਟਿਆਲਾ ਹਾਊਸ ਕੋਰਟ ਨੇ ਪੰਜਾਬ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦੀ ਗ੍ਰਿਫਤਾਰੀ ਦੀ ਆਗਿਆ ਦੇ ਦਿੱਤੀ ਹੈ। ਇਸ ਲਈ ਕੋਰਟ ਨੇ ਪੰਜਾਬ ਪੁਲਿਸ ਨੂੰ ਕੋਰਟ ਵਿਚ ਜ਼ਰੂਰੀ ਦਸਤਾਵੇਜ਼ ਜਮਾ ਕਰਵਾਉਣ ਲਈ ਕਿਹਾ ਹੈ। ਪੰਜਾਬ ਪੁਲਿਸ ਨੇ ਕੋਰਟ ਤੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਦੀ ਟ੍ਰਾਂਜ਼ੈਟ ਰਿਮਾਂਡ ਮੰਗੀ ਸੀ।
Also Read: ਲਾਰੈਂਸ ਗੈਂਗ ਦੇ 2 ਗੁਰਗੇ ਗ੍ਰਿਫਤਾਰ: ਗੋਲਡੀ ਬਰਾੜ ਦੇ ਸੰਪਰਕ ‘ਚ ਸਨ ਹਰਿਆਣਾ ਦੇ ਦੋਵਾਂ ਗੈਂਗਸਟਰ
ਲਾਰੈਂਸ ਨੂੰ ਪੰਜਾਬ ਲਿਆਉਣ ਦੀ ਪੰਜਾਬ ਪੁਲਿਸ ਦੀ ਟੀਮ ਨੇ ਕੋਰਟ ਵਿਚ ਪੂਰੀ ਤਿਆਰੀ ਕਰ ਲਈ ਹੈ। ਲਾਰੈਂਸ ਤੋਂ ਹੁਣ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਪੁੱਛਗਿੱਛ ਹੋਵੇਗੀ। ਫਿਲਹਾਲ ਲਾਰੈਂਸ ਦੀ ਗ੍ਰਿਫਤਾਰੀ ਦੇ ਲਈ ਮੂਸੇਵਾਲਾ ਕਤਲ ਵਿਚ ਉਸ ਦੇ ਖਿਲਾਫ ਮਿਲੇ ਸਬੂਤ ਕੋਰਟ ਵਿਚ ਜਮਾ ਕਰਵਾਏ ਜਾ ਰਹੇ ਹਨ। ਪੰਜਾਬ ਪੁਲਿਸ ਦੀ ਟੀਮ ਨੂੰ ਅਲਰਟ ਕਰ ਦਿੱਤਾ ਗਿਆ ਹੈ।
Also Read: ਲਾਰੈਂਸ ਦੇ ਪ੍ਰੋਡਕਸ਼ਨ ਵਾਰੰਟ ਨੂੰ ਲੈ ਕੇ ਪੰਜਾਬ ਤੇ ਦਿੱਲੀ ਪੁਲਿਸ ਪਟਿਆਲਾ ਹਾਊਸ ‘ਚ ਆਹਮੋ-ਸਾਹਮਣੇ, ਮੰਗ ਰਹੇ ਰਿਮਾਂਡ
ਪੰਜਾਬ ਪੁਲਿਸ ਨੇ ਲਾਈਆਂ ਸਨ ਦੋ ਅਰਜ਼ੀਆਂ
ਪੰਜਾਬ ਪੁਲਿਸ ਨੇ ਪਟਿਆਲਾ ਹਾਊਸ ਕੋਰਟ ਵਿਚ ਕੋ ਅਰਜ਼ੀਆਂ ਲਾਈਆਂ ਸਨ। ਪਹਿਲੀ ਅਰਜ਼ੀ ਮਾਨਸਾ ਕੋਰਟ ਤੋਂ ਜਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅਰੈਸਟ ਵਾਰੰਟ ਸੀ। ਜਿਸ ਵਿਚ ਮੂਸੇਵਾਲਾ ਕਤਲ ਮਾਮਲੇ ਵਿਚ ਦੋਸ਼ਈ ਬਣਾਇਆ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਵਿਚ ਹੀ ਪੰਜਾਬ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦੀ ਗ੍ਰਿਫਤਾਰੀ ਦੀ ਆਗਿਆ ਮਿਲੀ ਹੈ। ਦੂਜੀ ਅਰਜ਼ੀ ਲਾਰੈਂਸ ਦੇ ਟ੍ਰਾਂਜ਼ਿਟ ਰਿਮਾਂਡ ਦੀ ਹੈ। ਜਿਸ ਵਿਚ ਉਸ ਨੂੰ ਦਿੱਲੀ ਤੋਂ ਪੰਜਾਬ ਲਿਆਂਦਾ ਜਾਣਾ ਹੈ। ਇਸ ਨੂੰ ਲੈ ਕੇ ਕੋਰਟ ਅਜੇ ਵਿਚਾਰ ਕਰੇਗੀ।



