ਜਲੰਧਰ : ਜਲੰਧਰ ਲੋਕ ਸਭਾ ਚੋਣਾਂ ਲਈ 10 ਮਈ ਨੂੰ ਵੋਟਿੰਗ ਹੋ ਰਹੀ ਹੈ। ਇਸ ਕਰਕੇ ਜ਼ਿਲ੍ਹਾ ਜਲੰਧਰ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ-ਕਾਲਜ 9 ਮਈ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। 10 ਮਈ ਨੂੰ ਵੋਟਿੰਗ ਕਾਰਨ ਜਲੰਧਰ ਜ਼ਿਲ੍ਹੇ ‘ਚ ਛੁੱਟੀ ਰਹੇਗੀ। ਹੁਣ ਜਲੰਧਰ ‘ਚ ਦੋ ਦਿਨ ਸਕੂਲ-ਕਾਲਜ ਬੰਦ ਰਹਿਣਗੇ।
ਡੀਸੀ ਜਲੰਧਰ ਵੱਲੋਂ ਜਾਰੀ ਹੁਕਮਾਂ ਮੁਤਾਬਕ 10 ਮਈ ਨੂੰ ਜਲੰਧਰ ‘ਚ ਵੋਟਿੰਗ ਹੈ ਜਿਸ ਲਈ 9 ਮਈ ਨੂੰ ਪੋਲਿੰਗ ਬੂਥਾਂ ਦੀ ਤਿਆਰੀ ਹੋਣੀ ਹੈ। ਤਿਆਰੀਆਂ ਨੂੰ ਦੇਖਦੇ ਹੋਏ ਪੋਲਿੰਗ ਪਾਰਟੀਆਂ ਵੱਲੋਂ ਵੀ ਬੂਥਾਂ ਦਾ ਦੌਰਾ ਕੀਤਾ ਜਾਣਾ ਹੈ ਜਿਸ ਨਾਲ ਈਵੀਐੱਮ ਮਸ਼ੀਨਾਂ ਵੀ ਸਥਾਪਿਤ ਕੀਤੀਆਂ ਜਾਣੀਆਂ ਹਨ। ਡੀਸੀ ਜਲੰਧਰ ਨੇ ਆਦੇਸ਼ ਦਿੱਤੇ ਹਨ ਕਿ ਸਾਰੇ ਬੂਥ ਸਰਕਾਰੀ ਥਾਵਾਂ ‘ਤੇ ਬਣਾਏ ਗਏ ਹਨ।
