ਪੁਲਿਸ ਮੁਲਾਜ਼ਮਾਂ ਨੂੰ ਕੇਲੇ ਖਾਣ ਦੇ ਹੁਕਮ ਹੋਏ ਜਾਰੀ, ਬਾ-ਹੁਕਮ ਐੱਸ.ਪੀ ਸਾਬ੍ਹ

ਇੰਦੌਰ(ਇੰਟ.)- ਮਨੁੱਖੀ ਸਰੀਰ ਲਈ ਕੇਲਾ ਬਹੁਤ ਊਰਜਾਵਾਨ ਤੇ ਪੌਸ਼ਟਿਕ ਹੁੰਦਾ ਹੈ। ਕੇਲੇ ਵਿੱਚ ਬਹੁਤ ਸਾਰੇ ਖਣਿਜ, ਵਿਟਾਮਿਨ ਤੇ ਊਰਜਾ ਦੇ ਪੱਧਰ ਹੁੰਦੇ ਹਨ। ਇਸ ਨਾਲ…

ਇੰਦੌਰ(ਇੰਟ.)- ਮਨੁੱਖੀ ਸਰੀਰ ਲਈ ਕੇਲਾ ਬਹੁਤ ਊਰਜਾਵਾਨ ਤੇ ਪੌਸ਼ਟਿਕ ਹੁੰਦਾ ਹੈ। ਕੇਲੇ ਵਿੱਚ ਬਹੁਤ ਸਾਰੇ ਖਣਿਜ, ਵਿਟਾਮਿਨ ਤੇ ਊਰਜਾ ਦੇ ਪੱਧਰ ਹੁੰਦੇ ਹਨ। ਇਸ ਨਾਲ ਸਰੀਰ ਨੂੰ ਵਧੇਰੇ ਤਾਕਤ ਮਿਲਦੀ ਹੈ। ਕੁਝ ਲੋਕ ਸੋਚਦੇ ਹਨ ਕਿ ਕੇਲਾ ਖਾਣ ਨਾਲ ਉਹ ਮੋਟੇ ਹੋ ਸਕਦੇ ਹਨ। ਪਰ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੇਲੇ ’ਚ ਪਾਈ ਜਾਣ ਵਾਲੀ ਚੰਗੀ ਚਰਬੀ ਤੇ ਪ੍ਰੋਟੀਨ ਦੀ ਸਾਡੇ ਸਰੀਰ ਨੂੰ ਖਾਸ ਲੋੜ ਹੁੰਦੀ ਹੈ। ਕੇਲੇ ਵਿੱਚ ਫਾਈਬਰ ਹੁੰਦੇ ਹਨ, ਜੋ ਤੁਹਾਡੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਬਣਾਉਣ ਵਿੱਚ ਸਹਾਇਤਾ ਕਰਦੇ ਹਨ।

Read more- ਸੁਪਰੀਮ ਕੋਰਟ ਵਿਚ 3 ਔਰਤਾਂ ਸਣੇ 9 ਜੱਜਾਂ ਦੀ ਨਿਯੁਕਤੀ ਨੂੰ ਹਰੀ ਝੰਡੀ

ਕੇਲਾ ਖਾਣ ਨਾਲ ਅਸਥਮਾ ਦਾ ਖਤਰਾ ਟਾਲਿਆ ਜਾ ਸਕਦਾ ਹੈ। ਕੇਲੇ ਦੇ ਹੋਰ ਵੀ ਕਈ ਫਾਇਦੇ ਹਨ, ਜਿਸ ਨੂੰ ਖਾਣ ਨਾਲ ਅਸੀਂ ਕਈ ਬੀਮਾਰੀਆਂ ਤੋਂ ਨਿਜ਼ਾਤ ਪਾ ਸਕਦੇ ਹਾਂ। ਕੇਲਾ ਸਾਡੀ ਸਿਹਤ ਲਈ ਕਾਫੀ ਲਾਭਕਾਰੀ ਹੁੰਦਾ ਹੈ। ਕੇਲੇ ਰਾਹੀਂ ਦਿਮਾਗ ਨੂੰ ਸੇਰੋਟੋਨਿਨ ਨਾਮਕ ਪਦਾਰਥ ਮਿਲਦਾ ਹੈ। ਜੇ ਤੁਸੀਂ ਇਸ ਨੂੰ ਰੋਜ਼ ਖਾਉਗੇ ਤਾਂ ਜ਼ਿਆਦਾ ਫਾਇਦਾ ਮਿਲੇਗਾ। ਕੇਲਿਆਂ ਨੂੰ ਲੈ ਕੇ ਹੀ ਇੰਦੌਰ ਪੱਛਮੀ ਦੇ ਐਸਪੀ ਨੇ ਹੁਕਮ ਦਿੱਤਾ ਹੈ ਕਿ ਥਾਣਾ ਇੰਚਾਰਜਾਂ ਨੂੰ ਕੇਲੇ ਖਾਣ ਤੇ ਖੁਆਏ ਜਾਣ। ਉਹ ਕਹਿੰਦੇ ਹਨ ਕਿ ਜੇ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਕੇਲਾ ਖਾਓ ਤੇ ਆਪਣੇ ਸਾਰੇ ਸਟਾਫ ਨੂੰ ਕੇਲੇ ਵੰਡੋ।

ये पत्र एसपी द्वारा लिखा गया है।

Read more- ਕਿਸਾਨਾਂ ਨੇ ਅਕਸ਼ੈ ਕੁਮਾਰ ਦੀ ਫਿਲਮ ‘ਤੇ ਬੈਨ ਲਗਾਉਣ ਦੀ ਕੀਤੀ ਮੰਗ, ਕੀਤਾ ਪ੍ਰਦਰਸ਼ਨ 

ਇੰਦੌਰ ਪੱਛਮੀ ਪੁਲਿਸ ਸੁਪਰਡੈਂਟ ਮਹੇਸ਼ ਚੰਦ ਜੈਨ ਨੇ ਆਪਣੇ ਖੇਤਰ ਦੇ ਸਾਰੇ ਪੁਲਿਸ ਸਟੇਸ਼ਨ ਇੰਚਾਰਜਾਂ ਨੂੰ ਇੱਕ ਚਿੱਠੀ ਜਾਰੀ ਕੀਤੀ ਹੈ। ਇਸ ਵਿੱਚ ਇਹ ਲਿਖਿਆ ਹੈ ਕਿ ਸਾਰੇ ਥਾਣਿਆਂ ਵਿਚ ਸਾਰੇ ਪੁਲਿਸ ਮੁਲਾਜ਼ਮਾਂ ਲਈ ਰੋਜ਼ਾਨਾ ਦੋ ਕੇਲੇ ਖਾਣ ਦਾ ਪ੍ਰਬੰਧ ਕੀਤਾ ਜਾਵੇ। ਇਸ ਪਿੱਛੇ ਮਨੋਰਥ ਇਹ ਹੈ ਕਿ ਪੁਲਿਸ ਮੁਲਾਜ਼ਮ ਘੰਟਿਆਂ ਬੱਧੀ ਲਗਾਤਾਰ ਥਾਣਿਆਂ ਵਿੱਚ ਕੰਮ ਕਰਦੇ ਹਨ। ਇਹ ਪੁਲਿਸ ਮੁਲਾਜ਼ਮਾਂ ਲਈ ਲਾਹੇਵੰਧ ਸਿੱਧ ਹੋਵੇਗਾ।

ਐੱਸ.ਪੀ. ਨੇ ਸਟੇਸ਼ਨ ਇੰਚਾਰਜਾਂ ਨੂੰ ਹਦਾਇਤ ਕੀਤੀ ਹੈ ਕਿ ਮੁਲਾਜ਼ਮਾਂ ਨੂੰ ਸਵੇਰੇ ਅਤੇ ਸ਼ਾਮ ਨੂੰ ਬਾਕਾਇਦਾ ਹਾਜ਼ਰੀ ਲਾ ਕੇ ਕੇਲੇ ਵੰਡੇ ਜਾਣ ਤਾਂ ਜੋ ਉਨ੍ਹਾਂ ਦੀ ਊਰਜਾ ਦਾ ਪੱਧਰ ਬਣਿਆ ਰਹੇ। ਜੇ ਜ਼ਰੂਰੀ ਹੋਵੇ, ਖੇਤਰ ਦੇ ਵੱਡੇ ਫਲ ਵਿਕਰੇਤਾ ਨਾਲ ਸੰਪਰਕ ਕਰੋ ਅਤੇ ਚੰਗੇ ਮਿਆਰੀ ਫਲਾਂ ਦਾ ਇੰਤਜ਼ਾਮ ਕਰੋ। ਜੇ ਸਟੇਸ਼ਨ ਇੰਚਾਰਜ ਬਿੱਲ ਮੁਹੱਈਆ ਕਰਵਾਏਗਾ, ਤਾਂ ਸਰਕਾਰ ਤੋਂ ਭੁਗਤਾਨ ਵੀ ਕੀਤਾ ਜਾਵੇਗਾ।
ਜਿਵੇਂ ਹੀ ਹੁਕਮ ਮਿਲਿਆ, ਸਟੇਸ਼ਨ ਇੰਚਾਰਜਾਂ ਨੇ ਵੀ ਇਸ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਥਾਣਿਆਂ ਵਿੱਚ ਮੌਜੂਦ ਸਟਾਫ ਨੂੰ ਕੇਲੇ ਵੰਡੇ ਗਏ। ਇਸਦੇ  ਨਾਲ ਹੀ, ਸੰਤਰੀ ਦੀ ਡਿਊਟੀ ਲਗਾਈ ਗਈ ਕਿ ਉਹ ਰੋਜ਼ਾਨਾ ਕੇਲੇ ਲੈ ਕੇ ਆਉਣ ਤੇ ਪੁਲਿਸ ਸਟੇਸ਼ਨ ਦੇ ਕੈਂਪਸ ਵਿੱਚ ਹਾਜ਼ਰੀ ਲਾਏ ਜਾਣ ਦੌਰਾਨ ਜਵਾਨਾਂ ਤੇ ਹੋਰ ਮੁਲਾਜ਼ਮਾਂ ਨੂੰ ਵੰਡਣ। ਪੁਲਿਸ ਸੁਪਰਡੈਂਟ ਨੇ ਹੁਕਮ ਵਿੱਚ ਕਿਹਾ ਕਿ ਕੇਲਿਆਂ ਦੇ ਮਿਆਰ ਅਤੇ ਕੀਮਤ ਦਾ ਵੀ ਧਿਆਨ ਰੱਖਿਆ ਜਾਵੇ। ਸਾਰੇ ਪੁਲਿਸ ਥਾਣਿਆਂ ਦਾ ਸਟਾਫ ਪੁਲਿਸ ਸੁਪਰਡੈਂਟ ਦੇ ਆਦੇਸ਼ ਤੋਂ ਖੁਸ਼ ਹਨ। 

Leave a Reply

Your email address will not be published. Required fields are marked *