ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਪੂਰੇ ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਉੱਥੇ ਹੀ ਪੰਜਾਬ ਵਿਚ ਕੋਰੋਨਾ ਦੇ ਕੇਸਾਂ ‘ਚ ਕਮੀ ਆਉਂਦੀ ਵਿਖਾਈ ਦੇ ਰਹੀ ਹੈ। ਦਰਅਸਲ ਬੀਤੇ ਦਿਨ ਪੂਰੇ ਸੂਬੇ ਵਿਚੋਂ ਕੇਵਲ ਇਕ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ 2029 ਹੋ ਗਈ ਹੈ। ਉੱਥੇ ਹੀ 28 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ ਹੋਰ ਕੋਈ ਨਵੀਂ ਮੌਤ ਦੀ ਪੁਸ਼ਟੀ ਨਹੀ ਹੋਈ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸ਼ੁੱਕਰਵਾਰ ਕੇਵਲ ਲੁਧਿਆਣਾ ਵਿਚ ਇਕ ਮਰੀਜ਼ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਦਕਿ ਜਲੰਧਰ ਵਿਚ 7, ਸੰਗਰੂਰ ਵਿਚ 1, ਰੋਪੜ ਵਿਚ 6, ਫਤਿਹਗੜ੍ਹ ਸਾਹਿਬ ਵਿਚ 2, ਬਠਿੰਡਾ ਵਿਚ 4 ਅਤੇ ਮਾਨਸਾ ਵਿਚ 8 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਹੋਏ ਹਨ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1847 ਹੋ ਗਈ ਹੈ ਉੱਥੇ ਹੀ ਮ੍ਰਿਤਕਾਂ ਦਾ ਕੁੱਲ ਅੰਕੜਾ 39 ਹੈ ਜਿਸ ਕਰਕੇ ਸੂਬੇ ਵਿਚ 143 ਐਕਟਿਵ ਕੇਸ ਰਹਿ ਗਏ ਹਨ।
ਅੰਮ੍ਰਿਤਸਰ- ਕੁੱਲ ਕੇਸ-312, ਠੀਕ ਹੋਏ- 295, ਮੌਤਾਂ-5
ਜਲੰਧਰ – ਕੁੱਲ ਕੇਸ – 210, ਠੀਕ ਹੋਏ -180, ਮੌਤਾਂ-6
ਤਰਨਤਾਰਨ ਕੁੱਲ ਕੇਸ-155, ਠੀਕ ਹੋਏ-154, ਮੌਤਾਂ-0
ਲੁਧਿਆਣਾ- ਕੁੱਲ ਕੇਸ-172, ਠੀਕ ਹੋਏ-117, ਮੌਤਾਂ-7
ਗੁਰਦਾਸਪੁਰ- ਕੁੱਲ ਕੇਸ-129, ਠੀਕ ਹੋਏ-121, ਮੌਤਾਂ-3
ਨਵਾਂਸ਼ਹਿਰ- ਕੁੱਲ ਕੇਸ-105, ਠੀਕ ਹੋਏ-98, ਮੌਤਾਂ-1
ਪਟਿਆਲਾ-ਕੁੱਲ ਕੇਸ-104, ਠੀਕ ਹੋਏ-98, ਮੌਤਾਂ-2
ਮੁਹਾਲੀ – ਕੁੱਲ ਕੇਸ – 102, ਠੀਕ ਹੋਏ – 99, ਮੌਤਾਂ –3
ਹੁਸ਼ਿਆਰਪੁਰ- ਕੁੱਲ ਕੇਸ-102, ਠੀਕ ਹੋਏ-88, ਮੌਤਾਂ-5
ਸੰਗਰੂਰ ਕੁੱਲ ਕੇਸ-88, ਠੀਕ ਹੋਏ-88, ਮੌਤਾਂ-0
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-65, ਠੀਕ ਹੋਏ-58, ਮੌਤਾਂ-0
ਫਰੀਦਕੋਟ- ਕੁੱਲ ਕੇਸ-61, ਠੀਕ ਹੋਏ-45, ਮੌਤਾਂ-0
ਰੋਪੜ- ਕੁੱਲ ਕੇਸ-60, ਠੀਕ ਹੋਏ-58, ਮੌਤਾਂ-1
ਮੋਗਾ- ਕੁੱਲ ਕੇਸ-59, ਠੀਕ ਹੋਏ-59, ਮੌਤਾਂ-0
ਫਤਿਹਗੜ੍ਹ ਸਾਹਿਬ ਕੁੱਲ ਕੇਸ-57, ਠੀਕ ਹੋਏ-56, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-44, ਠੀਕ ਹੋਏ-43, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-44, ਠੀਕ ਹੋਏ-41, ਮੌਤਾਂ-0
ਬਠਿੰਡਾ- ਕੁੱਲ ਕੇਸ-41 ਠੀਕ ਹੋਏ-41, ਮੌਤਾਂ-0
ਕਪੂਰਥਲਾ-ਕੁੱਲ ਕੇਸ-34, ਠੀਕ ਹੋਏ-30, ਮੌਤਾਂ-3
ਮਾਨਸਾ- ਕੁੱਲ ਕੇਸ-32, ਠੀਕ ਹੋਏ-30, ਮੌਤਾਂ-0
ਪਠਾਨਕੋਟ- ਕੁੱਲ ਕੇਸ-31, ਠੀਕ ਹੋਏ-28, ਮੌਤਾਂ-1
ਬਰਨਾਲਾ ਕੁੱਲ ਕੇਸ-22, ਠੀਕ ਹੋਏ-20, ਮੌਤਾਂ-1
ਕੁੱਲ ਕੇਸ 2029, ਠੀਕ ਹੋਏ 1847, ਮੌਤਾਂ 39
ਦੱਸ ਦਈਏ ਕਿ ਇਕ ਕੇਸ ਅੰਮ੍ਰਿਤਸਰ ਤੋਂ ਫਤਿਹਗੜ੍ਹ ਸਾਹਿਬ ਸ਼ਿਫਟ ਕੀਤਾ ਗਿਆ ਹੈ।
