ਸੰਯੁਕਤ ਸਮਾਜ ਮੋਰਚੇ ਲਈ ਪੜ੍ਹੇ-ਲਿਖੇ ਲੋਕਾਂ ਨੂੰ ਹੀ ਦਿੱਤੀਆਂ ਜਾਣਗੀਆਂ ਟਿਕਟਾਂ : ਡਾ. ਸਵੈਮਾਨ ਸਿੰਘ

ਚੰਡੀਗੜ੍ਹ : ਸੰਯੁਕਤ ਸਮਾਜ ਮੋਰਚੇ (Sayukat Samaj Morcha) ਵੱਲੋਂ ਬੀਤੇ ਦਿਨੀਂ ਲੁਧਿਆਣਾ ਅੰਦਰ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਅਤੇ ਦੂਜੀ ਸੂਚੀ ਵੀ ਜਾਰੀ…

ਚੰਡੀਗੜ੍ਹ : ਸੰਯੁਕਤ ਸਮਾਜ ਮੋਰਚੇ (Sayukat Samaj Morcha) ਵੱਲੋਂ ਬੀਤੇ ਦਿਨੀਂ ਲੁਧਿਆਣਾ ਅੰਦਰ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਅਤੇ ਦੂਜੀ ਸੂਚੀ ਵੀ ਜਾਰੀ ਕਰਨ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਲੁਧਿਆਣਾ ਦੇ ਮੁੱਖ ਦਫ਼ਤਰ ਵਿੱਚ ਵੱਡੀ ਤਾਦਾਦ ਅੰਦਰ ਐਪਲੀਕੇਸ਼ਨਾਂ ਆ ਰਹੀਆਂ ਨੇ ਹੁਣ ਤਕ ਸੰਯੁਕਤ ਸਮਾਜ ਮੋਰਚੇ ਨੂੰ ਇੱਕ ਹਜ਼ਾਰ ਤੋਂ ਵੱਧ ਬਿਨੈਕਾਰਾਂ ਵੱਲੋਂ ਚੋਣਾਂ ਲੜਨ ਲਈ ਐਪਲੀਕੇਸ਼ਨਾਂ ਦਿੱਤੀਆਂ ਜਾ ਚੁੱਕੀਆਂ ਨੇ ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਸਗੋਂ ਸੰਯੁਕਤ ਸਮਾਜ ਮੋਰਚਾ ਸਮਾਜ ਦੇ ਲਈ ਚੰਗੇ ਕੰਮ ਕਰਨ ਵਾਲੇ ਅਤੇ ਪੰਜਾਬੀਆਂ ਲਈ ਦੂਰਅੰਦੇਸ਼ੀ ਸੋਚ ਰੱਖਣ ਵਾਲੇ ਨੂੰ ਵੀ ਟਿਕਟਾਂ ਦੇ ਰਹੇ ਹਨ।
 
 
ਡਾ. ਸਵੈਮਾਨ ਸਿੰਘ (Dr.Swayman Singh) ਨੇ ਵੀ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਨੂੰ ਇੱਕ ਹਜ਼ਾਰ ਤੋਂ ਜਿਆਦਾ ਟਿਕਟਾਂ ਵਾਸਤੇ ਐਪਲੀਕੇਸ਼ਨ ਪ੍ਰਾਪਤ ਹੋਈਆਂ ਹਨ । ਉਨ੍ਹਾਂ ਨੇ ਪੜੇ ਲਿਖੇ ਯੋਗ ਵਿਅਕਤੀਆਂ ਨੂੰ ਹੀ ਟਿਕਟ ਦਿੱਤੀ ਜਾਵੇਗੀ । ਉਨ੍ਹਾਂ ਨੇ ਕਿਹਾ ਕਿ ਅੱਜ ਟਿਕਟ ਅਪਲਾਈ ਕਰਨ ਦਾ ਆਖਰੀ ਦਿਨ ਹੈ । ਉਨ੍ਹਾਂ ਨੇ ਕਿਹਾ ਕਿ ਜੇ ਕੋਈ ਬਾਕੀ ਰਹਿ ਗਏ ਹਨ ਉਨ੍ਹਾਂ ਨੂੰ ਵੀ ਕੱਲ ਮੋਕਾ ਦਿੱਤਾ ਜਾ ਸਕਦਾ।
 

Leave a Reply

Your email address will not be published. Required fields are marked *