Viral News : ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਚਲਦੀ ਬੱਸ ਵਿੱਚ ਇੱਕ ਨੌਜਵਾਨ ਜੋੜਾ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਵਾਇਰਲ ਵੀਡੀਓ ਓਡੀਸ਼ਾ ਦਾ ਦੱਸਿਆ ਜਾ ਰਿਹਾ ਹੈ। ਇਸ ਦੀ ਲੋਕਾਂ ਵੱਲੋਂ ਖੂਬ ਨਿੰਦਿਆ ਵੀ ਕੀਤੀ ਜਾ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੱਸ ਕੰਡਕਟਰ ਨੇ CRUT ਲਿਖੀ ਵਰਦੀ ਪਾਈ ਹੋਈ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਵੀਡੀਓ ਓਡੀਸ਼ਾ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਜੋੜਾ ਸਕੂਲ ਤੋਂ ਪਰਤ ਰਿਹਾ ਸੀ।
ਇਹ ਵੀਡੀਓ ਕਥਿਤ ਤੌਰ ‘ਤੇ ਬੱਸ ਵਿੱਚ ਸਵਾਰ ਇੱਕ ਸਹਿ ਯਾਤਰੀ ਵੱਲੋਂ ਸ਼ੂਟ ਕੀਤਾ ਗਿਆ ਹੈ। ਇਸ ਜੋੜੇ ਨੂੰ ਪਿਛਲੀ ਸੀਟ ‘ਤੇ ਬੈਠ ਕੇ ਅਸ਼ਲੀਲ ਹਰਕਤਾਂ ਕਰਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਨਾਲ ਇਕ ਬਜ਼ੁਰਗ ਔਰਤ ਬੈਠੀ ਹੈ। ਜਿਉਂ ਹੀ ਜੋੜਾ ਆਪਣਾ ਵਿਹਾਰ ਜਾਰੀ ਰੱਖਦਾ ਹੈ, ਸ਼ਰਮ ਨਾਲ ਬਜ਼ੁਰਗ ਔਰਤ ਆਪਣਾ ਮੂੰਹ ਮੋੜ ਕੇ ਢੱਕ ਲੈਂਦੀ ਹੈ।
ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਦੀ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਇੱਕ ਵਿਅਕਤੀ ਨੇ ਲਿਖਿਆ, “ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।” ਇਕ ਹੋਰ ਨੇ ਪੋਸਟ ਕੀਤਾ, “ਬੋਲਣ ਦੀ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਤੋਂ ਬਾਅਦ, ਪੇਸ਼ ਕਰਦੇ ਹਾਂ : ਜਨਤਕ ਥਾਵਾਂ ‘ਤੇ ਅਸ਼ਲੀਲਤਾ ਦੀ ਆਜ਼ਾਦੀ।” ਤੀਜੇ ਨੇ ਸਿਰਫ਼, “ਹੈਰਾਨ ਕਰਨ ਵਾਲਾ।” ਕੁਮੈਂਟ ਕੀਤਾ।
View this post on Instagram
