ਨਵੀਂ ਦਿੱਲੀ : ਨਵੇਂ ਸਾਲ ਦੀ ਆਮਦ ਮੌਕੇ ਲੋਕਾਂ ਵੱਲੋੋਂ ਜਸ਼ਨ ਮਨਾਏ ਗਏ ਸਨ। ਦੇਸ਼ ਦੀ ਰਾਜਧਾਨੀ ਦੇ ਲੋਕ ਲੱਖਾਂ ਰੁਪਏ ਦੀ ਸ਼ਰਾਬ ਪੀ ਗਏ ਹਨ। ਨਵੇਂ ਸਾਲ ‘ਤੇ ਅੰਗਰੇਜ਼ੀ ਸ਼ਰਾਬ ਦੀ ਵਿਕਰੀ 24 ਲੱਖ ਬੋਤਲਾਂ ਦਿੱਲੀ ਵਾਲੇ ਪੀ ਗਏ ਹਨ। 31 ਦਸੰਬਰ ਨੂੰ ਸ਼ਰਾਬ ਦੀਆਂ 24 ਲੱਖ 724 ਬੋਤਲਾਂ ਦੀ ਵਿਕਰੀ ਹੋਈ। ਉੱਥੇ, ਇਸ ਤੋਂ ਇੱਕ ਦਿਨ ਪਹਿਲਾਂ 30 ਦਸੰਬਰ ਨੂੰ 17 ਲੱਖ 79 ਹਜ਼ਾਰ 379 ਬੋਤਲਾਂ ਵਿਕੀਆਂ।
31 ਦਸੰਬਰ ਨੂੰ ਹੋਈ ਸ਼ਰਾਬ ਦੀ ਵਿਕਰੀ ਦਸੰਬਰ ਮਹੀਨੇ ‘ਚ ਕਿਸੇ ਦਿਨ ‘ਚ ਸਭ ਤੋਂ ਵੱਧ ਹੈ। ਇਹ ਅੰਕੜਾ ਪਿਛਲੇ ਸਾਲ ਭਾਵ 31 ਦਸੰਬਰ 2022 ਦੇ ਅੰਕੜੇ ਤੋਂ ਕਰੀਬ ਚਾਰ ਲੱਖ ਜ਼ਿਆਦਾ ਹੈ। ਇਸੇ ਤਰ੍ਹਾਂ ਇਸ ਦਸੰਬਰ ਮਹੀਨੇ ‘ਚ ਕਰੀਬ ਪੰਜ ਕਰੋੜ ਸ਼ਰਾਬ ਦੀਆਂ ਬੋਤਲਾਂ ਦਿੱਲੀ ਵਾਲੇ ਪੀ ਗਏ।
ਵਿਕਰੀ ਦੇ ਅੰਕੜਿਆਂ ਅਨੁਸਾਰ, ਇਸ ਸਾਲ 24 ਦਸੰਬਰ ਨੂੰ 19,42,717 ਬੋਤਲਾਂ ਵੇਚੀਆਂ ਗਈਆਂ, ਜੋ ਇਸ ਮਹੀਨੇ ਕਿਸੇ ਇਕ ਦਿਨ ‘ਚ ਸਭ ਤੋਂ ਜ਼ਿਆਦਾ ਸਨ। 24 ਦਸੰਬਰ 2022 ਨੂੰ 14,69 357 ਬੋਤਲਾਂ ਵਿਕੀਆਂ ਸਨ।



