ਫੌਜ ਵਿਚ ਭਰਤੀ ਹੋਇਆ ਅਗਨੀਵੀਰ ਛੁੱਟੀ ਉਤੇ ਆ ਕੇ ਪੰਜਾਬ ਵਿਚ ਵਾਰਦਾਤਾਂ ਕਰਨ ਲੱਗਾ। ਛੁੱਟੀ ਉਤੇ ਘਰ ਆਉਣ ਸਮੇਂ ਉਹ ਯੂਪੀ ਤੋਂ ਹਥਿਆਰ ਖਰੀਦੇ ਸਨ। ਛੁੱਟੀ ਤੋਂ ਬਾਅਦ ਉਹ ਫੌਜ ਵਿੱਚ ਵਾਪਸ ਨਹੀਂ ਗਿਆ ਤੇ ਆਪਣੇ ਭਰਾ ਅਤੇ ਦੋਸਤ ਨਾਲ ਮਿਲ ਕੇ ਵਾਰਦਾਤਾਂ ਕਰਨ ਲੱਗਾ। ਉਹ ਜਾਅਲੀ ਦਸਤਾਵੇਜ਼ ਬਣਾ ਕੇ ਚੋਰੀ ਕੀਤੇ ਵਾਹਨ ਵੇਚਦੇ ਸਨ। ਹੁਣ ਮੁਹਾਲੀ ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਵੱਲੋਂ ਫਰੀਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਗਨੀਵੀਰ ਇਸ਼ਮੀਤ ਸਿੰਘ, ਉਸ ਦੇ ਭਰਾ ਪ੍ਰਭਪ੍ਰੀਤ ਅਤੇ ਦੋਸਤ ਬਲਕਾਰ ਸਿੰਘ ਵਜੋਂ ਹੋਈ ਹੈ। ਤਿੰਨੋਂ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਡਿਜ਼ਾਈਰ ਟੈਕਸੀ, ਐਕਟਿਵਾ ਸਕੂਟੀ, ਬੁਲਟ ਮੋਟਰਸਾਈਕਲ, ਦੇਸੀ ਪਿਸਤੌਲ ਅਤੇ ਫ਼ੋਨ ਬਰਾਮਦ ਕੀਤੇ ਹਨ।
ਯੂਪੀ ਦੇ ਕਾਨਪੁਰ ਤੋਂ ਖਰੀਦੇ ਹਥਿਆਰ
ਮੁਹਾਲੀ ਦੇ SSP ਸੰਦੀਪ ਗਰਗ ਨੇ ਦੱਸਿਆ ਕਿ ਮੁੱਖ ਮੁਲਜ਼ਮ ਇਸ਼ਮੀਤ ਸਿੰਘ ਅਗਨੀਵੀਰ ਸਕੀਮ ਤਹਿਤ 2022 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਹ ਪੱਛਮੀ ਬੰਗਾਲ ਵਿੱਚ ਤਾਇਨਾਤ ਸੀ। ਉਹ 2 ਮਹੀਨੇ ਪਹਿਲਾਂ ਹੀ ਇੱਕ ਮਹੀਨੇ ਦੀ ਛੁੱਟੀ ਲੈ ਕੇ ਘਰ ਆਇਆ ਸੀ। ਪੱਛਮੀ ਬੰਗਾਲ ਤੋਂ ਆ ਕੇ ਉਸ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਨਾਜਾਇਜ਼ ਹਥਿਆਰ ਖਰੀਦੇ ਸਨ। ਇਸ ਤੋਂ ਬਾਅਦ ਉਸ ਨੇ ਆਪਣੇ ਭਰਾ ਅਤੇ ਦੋਸਤ ਨਾਲ ਮਿਲ ਕੇ ਇਨ੍ਹਾਂ ਹਥਿਆਰਾਂ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ।
ਫਾਜ਼ਿਲਕਾ ਤੋਂ ਮੁਹਾਲੀ ਜਾ ਕੇ ਕਰਦੇ ਸੀ ਵਾਰਦਾਤਾਂ
SSP ਸੰਦੀਪ ਗਰਗ ਨੇ ਦੱਸਿਆ ਕਿ ਉਸ ਨੇ ਮੁਹਾਲੀ ਜ਼ਿਲ੍ਹੇ ਦੇ ਬਿਲੌਂਗੀ ਇਲਾਕੇ ਵਿੱਚ 2 ਮਹੀਨਿਆਂ ਤੋਂ ਕਿਰਾਏ ’ਤੇ ਕਮਰਾ ਲਿਆ ਹੋਇਆ ਸੀ। ਤਿੰਨੋਂ ਮੁਲਜ਼ਮ ਫਾਜ਼ਿਲਕਾ ਤੋਂ ਮੁਹਾਲੀ ਆ ਕੇ ਹੀ ਵਾਹਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਉਹ ਫਾਜ਼ਿਲਕਾ ਤੋਂ ਬੱਸ ਜਾਂ ਰੇਲਗੱਡੀ ਰਾਹੀਂ ਸ਼ਾਮ ਨੂੰ ਮੁਹਾਲੀ ਪਹੁੰਚ ਜਾਂਦਾ ਸੀ ਅਤੇ ਆਪਣੇ ਕਮਰੇ ਵਿਚ ਠਹਿਰਦਾ ਸੀ। ਦੇਰ ਰਾਤ ਇਹ ਗੱਡੀ ਚੋਰੀ ਕਰਨ ਤੋਂ ਬਾਅਦ ਉਹ ਇਸੇ ਗੱਡੀ ਵਿੱਚ ਫਾਜ਼ਿਲਕਾ ਜਾਂਦੇ ਸਨ। ਉਸ ਨੇ ਮੁਹਾਲੀ ‘ਚ 3 ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੂੰ ਸੁਰਾਗ ਮਿਲੇ ਹਨ ਕਿ ਇਨ੍ਹਾਂ ਨੇ 3 ਹੋਰ ਅਪਰਾਧ ਕੀਤੇ ਹਨ। ਇਨ੍ਹਾਂ ਨੇ ਜਾਅਲੀ ਦਸਤਾਵੇਜ਼ ਬਣਾ ਕੇ ਚੋਰੀ ਕੀਤੇ ਵਾਹਨ ਵੇਚ ਦਿੱਤੇ ਹਨ। ਇਸ਼ਮੀਤ ਸਿੰਘ ਫੌਜ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਇਨ੍ਹਾਂ ਬਦਮਾਸ਼ ਹੋ ਗਿਆ ਸੀ ਕਿ ਉਹ ਕਾਗਜ਼ਾਂ ਨਾਲ ਵੀ ਛੇੜਛਾੜ ਕਰਦਾ ਸੀ।
ਇੰਝ ਆਏ ਅੜਿੱਕੇ
ਮੁਹਾਲੀ ਪੁਲਿਸ ਦੇ ਸੀਆਈਏ ਸਟਾਫ਼ ਨੂੰ 23 ਜੁਲਾਈ ਨੂੰ ਸੂਚਨਾ ਮਿਲੀ ਸੀ ਕਿ ਸਦਰ ਕੁਰਾਲੀ ਥਾਣਾ ਖੇਤਰ ਵਿੱਚ ਕੁਝ ਸ਼ਰਾਰਤੀ ਅਨਸਰ ਘੁੰਮ ਰਹੇ ਹਨ। ਉਹ ਕੋਈ ਵੀ ਅਪਰਾਧ ਕਰ ਸਕਦਾ ਹੈ। ਇਸ ਉਤੇ ਮੁਹਾਲੀ ਪੁਲਿਸ ਦੇ ਸੀਆਈਏ ਸਟਾਫ਼ ਨੇ ਨਾਕਾਬੰਦੀ ਕਰ ਕੇ ਤਿੰਨਾਂ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ 20 ਅਤੇ 21 ਜੁਲਾਈ ਦੀ ਰਾਤ ਨੂੰ ਮੁਹਾਲੀ ਦੇ ਚੱਪੜਚਿੜੀ ਵਿਖੇ ਡਿਜ਼ਾਇਰ ਟੈਕਸੀ ਕਾਰ ਚੋਰੀ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਸੀ। ਇਸ ਖ਼ਿਲਾਫ਼ ਮੁਹਾਲੀ ਵਿੱਚ ਪਹਿਲਾਂ ਵੀ ਕੇਸ ਦਰਜ ਹੈ।
ਫੌਜ ਤੋਂ ਛੁੱਟੀ ਉਤੇ ਆ ਕੇ ਅਗਨੀਵੀਰ ਕਰਦਾ ਰਿਹਾ ਵਾਰਦਾਤਾਂ, ਯੂਪੀ ਤੋਂ ਖਰੀਦ ਕੇ ਲਿਆਇਆ ਹਥਿਆਰ, ਮੁਹਾਲੀ ‘ਚ ਵਾਰਦਾਤਾਂ
ਫੌਜ ਵਿਚ ਭਰਤੀ ਹੋਇਆ ਅਗਨੀਵੀਰ ਛੁੱਟੀ ਉਤੇ ਆ ਕੇ ਪੰਜਾਬ ਵਿਚ ਵਾਰਦਾਤਾਂ ਕਰਨ ਲੱਗਾ। ਛੁੱਟੀ ਉਤੇ ਘਰ ਆਉਣ ਸਮੇਂ ਉਹ ਯੂਪੀ ਤੋਂ ਹਥਿਆਰ ਖਰੀਦੇ ਸਨ।…
