ਭੋਪਾਲ – ਦੇਸ਼ਭਰ ਵਿੱਚ ਓਮੀਕਰੋਨ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਮੱਧ ਪ੍ਰਦੇਸ਼ ਦੀ ਸ਼ਿਵਰਾਜ ਚੌਹਾਨ ਸਰਕਾਰ ਨੇ ਸੂਬੇ ਵਿੱਚ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਓਮੀਕਰੋਨ ਦੀ ਸੰਭਾਵਿਕ ਲਹਿਰ ਨੂੰ ਵੇਖਦੇ ਹੋਏ ਐੱਮ.ਪੀ. ਨਾਈਟ ਕਰਫਿਊ ਲਗਾਉਣ ਵਾਲਾ ਪਹਿਲਾ ਸੂਬਾ ਹੈ। ਐੱਮ.ਪੀ. ਵਿੱਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਜਾਰੀ ਰਹੇਗਾ।
Also Read: ਚੰਡੀਗੜ੍ਹ MC ਚੋਣਾਂ ਭਲਕੇ, EC ਵਲੋਂ ਚੋਣਾਂ ਦੀਆਂ ਤਿਆਰੀਆਂ ਮੁਕੰਮਲ
ਖਾਸ ਗੱਲ ਇਹ ਹੈ ਕਿ ਮੱਧ ਪ੍ਰਦੇਸ਼ ਵਿੱਚ ਓਮੀਕਰੋਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਦੇ ਬਾਵਜੂਦ ਮੱਧ ਪ੍ਰਦੇਸ਼ ਅਜਿਹਾ ਕਦਮ ਚੁੱਕਣ ਵਾਲਾ ਪਹਿਲਾ ਸੂਬਾ ਹੈ। ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ਸੰਭਾਵਨਾ ਹੈ ਕਿ ਛੇਤੀ ਹੀ ਐੱਮ.ਪੀ. ਵਿੱਚ ਓਮੀਕਰੋਨ ਦੇ ਮਾਮਲੇ ਸਾਹਮਣੇ ਆ ਸਕਦੇ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ਅਸੀਂ ਰਾਤ ਦਾ ਕਰਫਿਊ ਲਾਗੂ ਕਰ ਰਹੇ ਹਾਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ, ਜ਼ਰੂਰਤ ਪੈਣ ‘ਤੇ ਹੋਰ ਵੀ ਉਪਾਅ ਲਾਗੂ ਕੀਤੇ ਜਾਣਗੇ।
Also Read: CM ਚੰਨੀ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ, ਇਨ੍ਹਾਂ 12 ਬਿੱਲਾਂ ‘ਤੇ ਜਲਦ ਕਾਰਵਾਈ ਕਰਨ ਦੀ ਕੀਤੀ ਅਪੀਲ
ਭਾਰਤ ਵਿੱਚ ਓਮੀਕਰੋਨ ਦੇ 323 ਮਾਮਲੇ ਸਾਹਮਣੇ ਆਏ
ਭਾਰਤ ਵਿੱਚ ਓਮੀਕਰੋਨ ਦੇ ਹੁਣ ਤੱਕ 323 ਮਾਮਲੇ ਸਾਹਮਣੇ ਆ ਚੁੱਕੇ ਹਨ। ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਵਿੱਚ ਆਏ ਹਨ। ਇੱਥੇ 65 ਮਾਮਲੇ ਮਿਲੇ ਹਨ। ਦਿੱਲੀ ਵਿੱਚ 57, ਤੇਲੰਗਾਨਾ ਵਿੱਚ 38, ਤਾਮਿਲਨਾਡੂ ਵਿੱਚ 34, ਗੁਜਰਾਤ ਵਿੱਚ 30, ਕੇਰਲ ਵਿੱਚ 29, ਰਾਜਸਥਾਨ ਵਿੱਚ 23, ਓਡਿਸ਼ਾ ਵਿੱਚ 4, ਜੰਮੂ ਕਸ਼ਮੀਰ ਵਿੱਚ 3, ਉੱਤਰ ਪ੍ਰਦੇਸ਼ ਵਿੱਚ 2, ਪੱਛਮੀ ਬੰਗਾਲ ਵਿੱਚ 2, ਆਂਧਰਾ ਪ੍ਰਦੇਸ਼ ਵਿੱਚ 2, ਚੰਡੀਗੜ੍ਹ, ਲੱਦਾਖ ਅਤੇ ਹਰਿਆਣਾ ਵਿੱਚ 1-1 ਮਾਮਲਾ ਸਾਹਮਣੇ ਆਇਆ ਹੈ।
Also Read: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਖਤਮ, ਕਈ ਮੁੱਦਿਆਂ ‘ਤੇ ਹੋਈ ਚਰਚਾ



