ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਐਨਆਰਆਈ ਸਭਾ ਦੇ ਮੁਖੀ ਦੇ ਅਹੁਦੇ ਲਈ ਚੋਣ ਜਿੱਤਣ ਵਾਲੇ ਕਿਰਪਾਲ ਸਿੰਘ ਸਹੋਤਾ ਨੂੰ ਹਲਕਾ ਬੁਖਾਰ ਸੀ ਅਤੇ ਉਹ ਤੁਰੰਤ ਅਮਰੀਕਾ ਚਲੇ ਗਏ। ਉਹਨਾਂ ਆਪਣਾ ਅਹੁਦਾ ਸੰਭਾਲਿਆ ਤੇ ਅਗਲੇ ਦਿਨੀਂ ਐਮਰਜੈਂਸੀ ਟਿਕਟ ਲੈ ਕੇ ਅਮਰੀਕਾ ਰਵਾਨਾ ਹੋ ਗਏ। ਹਾਲਾਂਕਿ ਅਜੇ ਉਨ੍ਹਾਂ ਦਾ ਲੰਬੇ ਸਮੇਂ ਤੋਂ ਪੰਜਾਬ ਵਿੱਚ ਰਹਿਣ ਦਾ ਮਕਸਦ ਪੰਜਾਬ ਅਤੇ ਪੰਜਾਬੀਅਤ ਲਈ ਆਪਣਾ ਨੈਟਵਰਕ ਮਜਬੂਤ ਬਣਾਉਣਾ ਸੀ, ਪਰ ਕੋਰੋਨਾ ਦੇ ਵੱਧ ਰਹੇ ਜੋਖਮ ਨੂੰ ਵੇਖਦਿਆਂ ਉਨ੍ਹਾਂ ਦਾ ਇਹ ਮਕਸਦ ਅਧ-ਵਿਚਾਲੇ ਰਹਿ ਗਿਆ। ਦੱਸ ਦਈਏ ਇਸੇ ਨਾਲ ਹੀ ਕਈ ਪਰਵਾਸੀ ਭਾਰਤੀ ਵੀ ਵਿਦੇਸ਼ ਪਰਤਣੇ ਸ਼ੁਰੂ ਹੋ ਗਏ ਹਨ। ਜਿਵੇਂ ਹੀ ਸੋਸ਼ਲ ਮੀਡੀਆ ‘ਚ ਇਹ ਖ਼ਬਰ ਫੈਲ ਗਈ ਕਿ, ਵਿਦੇਸ਼ਾਂ ਵਿਚੋਂ 335 ਲੋਕ ਲਾਪਤਾ ਹੋ ਗਏ ਹਨ, ਉੰਝ ਹੀ ਪੁਲਿਸ ਨੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਕੋਰੋਨਾ ਦਾ ਪੰਜਾਬ ‘ਤੇ ਡੂੰਘਾ ਪ੍ਰਭਾਅ ਵੇਖਣ ਨੂੰ ਮੀਲਿਆ ਹੈ। ਹੁਣ ਵਿਦੇਸ਼ਾਂ ਤੋਂ ਪੰਜਾਬ ਆਏ ਲੋਕ ਵਾਪਸ ਜਾਣ ਲੱਗ ਪਏ ਹਨ। ਸਹੋਤਾ ਦੇ ਨੇੜਲੇ ਲੋਕਾਂ ਦੇ ਅਨੁਸਾਰ ਪਾਰਟੀ ਐਨਆਰਆਈ ਸਭਾ ਦੇ ਪ੍ਰਧਾਨ ਦੀ ਕੁਰਸੀ ਸੰਭਾਲਣ ਤੋਂ ਬਾਅਦ ਇੱਕ ਹੋਟਲ ਪਾਰਟੀ ਆਯੋਜਿਤ ਕੀਤੀ ਗਈ ਸੀ। ਉਸ ਪਾਰਟੀ ਤੋਂ ਬਾਅਦ ਸਹੋਤਾ ਅਚਾਨਕ ਬਿਮਾਰ ਹੋ ਗਏ। ਇਸ ਤੋਂ ਬਾਅਦ ਖ਼ਬਰਾਂ ਤੇਜ਼ੀ ਨਾਲ ਫੈਲੀਆਂ ਕਿ, ਪੰਜਾਬ ਵਿੱਚ ਕੋਰੋਨਾ ਦਾ ਜੋਖਮ ਵੱਧਦਾ ਜਾ ਰਿਹਾ ਹੈ। ਸਾਰੇ ਸਕੂਲ ਕਾਲਜ ਬੰਦ ਕੀਤੇ ਜਾ ਰਹੇ ਹਨ। ਕ੍ਰਿਪਾਲ ਸਿੰਘ ਸਹੋਤਾ ਜਲਦਬਾਜ਼ੀ ਵਿੱਚ ਦੋ ਰੋਜ ਪਹਿਲਾਂ ਹੀ ਅਹੁਦਾ ਸੰਭਾਲ ਕੇ ਅਮਰੀਕਾ ਰਵਾਨਾ ਹੋ ਗਏ।
ਉਨ੍ਹਾਂ ਦੇ ਨੇੜੇ ਇੱਕ ਐਨਆਰਆਈ ਨੇ ਦੱਸਿਆ ਕਿ, ਇੱਥੇ ਦੇ ਹਸਪਤਾਲਾਂ ਦੀ ਮਾੜੀ ਹਾਲਤ ਨੂੰ ਵੇਕਦਿਆਂ, ਸੜਕਾਂ ‘ਤੇ ਗੰਦਗੀ ਫੈਲੀ ਹੋਈ ਵੇਖ ਕੇ ਉਹ ਆਪਣਾ ਇਲਾਜ ਕਰਵਾਉਂਣ ਲਈ ਅਮਰੀਕਾ ਰਵਾਨਾ ਹੋ ਗਏ ਹਨ। ਸੰਸਦ ਮੈਂਬਰ ਮਨਿੰਦਰ ਸਿੱਧੂ ਦੇ ਪਿਤਾ ਨਰਿੰਦਰ ਸਿੱਧੂ ਸਣੇ ਕਈ ਮਹੱਤਵਪੂਰਨ ਸ਼ਖਸੀਅਤਾਂ ਪੰਜਾਬ ਤੋਂ ਕੈਨੇਡਾ ਅਤੇ ਅਮਰੀਕਾ ਲਈ ਰਵਾਨਾ ਹੋ ਗਈਆਂ ਹਨ। ਕੈਨੇਡੀਅਨ ਸਰਕਾਰ ਨੇ ਇਹ ਆਦੇਸ਼ ਵੀ ਜਾਰੀ ਕੀਤਾ ਹੈ ਕਿ, ਉਨ੍ਹਾਂ ਦੇ ਦੇਸ਼ ਦੇ ਨਾਗਰਿਕ, ਜੋ ਵਿਦੇਸ਼ਾਂ ਵਿੱਚ ਹਨ, ਵਾਪਸ ਪਰਤਣ। ਐਨਆਰਆਈ ਗੁਰਪ੍ਰੀਤ ਸਿੰਘ ਸਹੋਤਾ ਦਾ ਕਹਿਣਾ ਹੈ ਕਿ, ਸੋਸ਼ਲ ਮੀਡੀਆ ‘ਤੇ ਫਰਜ਼ੀ ਖ਼ਬਰਾਂ ਚੱਲ ਰਹੀਆਂ ਹਨ। ਇਸ ਕਾਰਨ ਲੋਕ ਵਧੇਰੇ ਘਬਰਾ ਰਹੇ ਹਨ।


