ਐਨ.ਆਰ.ਆਈ. ਦੀਆਂ ਮੁਸ਼ਕਲਾਂ ਲਈ ਪੰਜਾਬ ਸਰਕਾਰ ਦੀ ਗੰਭੀਰ ਸੋਚ, ਸੀ.ਐੱਮ ਨੇ ਆਖਿਆ……..

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਐਨ.ਆਰ.ਆਈ. ਦੀਆਂ ਮੁਸ਼ਿਕਲਾਂ ਦੇ ਚਲਦੇ ਪੰਜਾਬ ਸਰਕਾਰ  ਬੇਹੱਦ ਗੰਭੀਰ ਹੋ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਐਨ.ਆਰ.ਆਈ. ਦੀਆਂ ਮੁਸ਼ਿਕਲਾਂ ਦੇ ਚਲਦੇ ਪੰਜਾਬ ਸਰਕਾਰ  ਬੇਹੱਦ ਗੰਭੀਰ ਹੋ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੀ.ਐੱਮ ਕੈਪਟਨ ਅਮਰਿੰਦਰ ਸਿੰਘ ਨੇ  ਫਾਸਟ ਟਰੈਕ ਕੋਰਟ ਬਣਾਉਣ ਦੀ ਗੱਲ ਕਰਦਿਆਂ ਦੱਸਿਆ ਕਿ, ਹੁਣ ਵੱਖ-ਵੱਖ ਦੇਸ਼ਾਂ ਲਈ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਜਾ ਰਹੇ ਹਨ।

 

ਪਹਿਲੀ ਮੁਲਾਕਾਤ ਆਸਟਰੇਲੀਆ ਦੇ ਰਹਿਣ ਵਾਲੇ ਹਰਸਿਮਰਤ ਵਾਲੀਆ ਤੋਂ ਹੈ, ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਆਸਟਰੇਲੀਆ ਲਈ ਆਪਣਾ ਕੋ-ਆਰਡੀਨੇਟਰ ਨਿਯੁਕਤ ਕੀਤਾ ਹੈ। ਹਰਸਿਮਰਤ ਵਾਲੀਆ,  ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੇ ਕਰੀਬੀ ਦੋਸਤ ਹਨ।

ਦੱਸ ਦਈਏ ਮੂਲ ਰੂਪ ਤੋਂ ਹਰਸਿਮਰਤ ਵਾਲੀਆ ਜਲੰਧਰ ਦੇ ਰਹਿਣ ਵਾਲੇ ਹਨ। ਉਨ੍ਹਾਂ ਆਸਟ੍ਰੇਲੀਆ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ । ਵਾਲੀਆ ਲੰਬੇ ਸਮੇਂ ਤੋਂ ਆਸਟ੍ਰੇਲੀਆ ਵਿਚ ਹੀ ਵਸਨੀਕ ਹਨ ਅਤੇ ਹਾਲ ਹੀ ਵਿੱਚ ਪੰਜਾਬ ਪਰਤੇ ਹਨ।  ਹਰਸਿਮਰਤ ਵਾਲੀਆ ਦਾ ਕਹਿਣਾ ਹੈ ਕਿ,  ਸਟੱਡੀ ਵੀਜ਼ਾ ਅਤੇ ਆਸਟਰੇਲੀਆ ਵਿੱਚ ਨਾਗਰਿਕਤਾ ਕਾਫ਼ੀ ਅਸਾਨੀ ਨਾਲ ਮਿਵ ਜਾਂਦੀ  ਹੈ ਅਤੇ ਪੰਜਾਬ ਦੇ ਵੱਡੀ ਗਿਣਤੀ ਵਿੱਚ ਲੋਕ ਉੱਥੇ ਵੱਸ ਰਹੇ ਹਨ। ਉਨ੍ਹਾਂ ਉਨ੍ਹਾਂ ਦੀ ਕਈ ਮੁਸ਼ਕਲੈਣ ਹਨ, ਜਿਨ੍ਹਾਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਨੇ ਪਹਿਲ ਕਦਮੀ ਕੀਤੀ ਹੈ।

ਉਨ੍ਹਾਂ ਪੰਜਾਬ ਸਰਕਾਰ ਦੀ ਸਿਫ਼ਤ ਕਰਦਿਆਂ ਕਿਹਾ ਕਿ,  ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਲਈ ਕਈ ਯੋਜਨਾਵਾਂ ਲਿਆਉਂਣ ਵਾਲੀ ਹੈ, ਜਿਨ੍ਹਾਂ ਬਾਰੇ ਵਿਦੇਸ਼ਾਂ ਵਿੱਚ ਬਹੁਤ ਘੱਟ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ, ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ  ਜ਼ਮੀਨੀ ਪੱਧਰ ‘ਤੇ ਆਸਟਰੇਲੀਆਈ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣੂ ਕਰਵਾਉਂਣਗੇ।

Leave a Reply

Your email address will not be published. Required fields are marked *