ਕੋਰਟ ਨੇ ਇਸ ਸ਼ਰਤ ਤੋਂ ਬਾਅਦ TikTok ਤੋਂ ਹਟਾਈ ਪਾਬੰਦੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ‘ਚ ਚੀਨੀ ਐਪ ਟਿਕ ਟੌਕ ਦੇ ਲੱਖਾਂ ਹੀ ਦੀਵਾਨੇ ਹਨ। ਕੋਰਟ ਦੇ ਆਦੇਸ਼ਾਂ ਤੋਂ ਬਾਅਦ ਇਕ ਐਪ ਤੇ ਰੋਕ ਲਗਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ‘ਚ ਚੀਨੀ ਐਪ ਟਿਕ ਟੌਕ ਦੇ ਲੱਖਾਂ ਹੀ ਦੀਵਾਨੇ ਹਨ। ਕੋਰਟ ਦੇ ਆਦੇਸ਼ਾਂ ਤੋਂ ਬਾਅਦ ਇਕ ਐਪ ਤੇ ਰੋਕ ਲਗਾ ਦਿੱਤੀ ਗਈ ਪਰ ਟਿਕ ਟਿਕ ਦਾ ਇਸਤੇਮਾਲ ਕਰਨ ਵਾਲੇ ਦੀਵਾਨੀਆਂ ਦੇ ਲਈ ਇਕ ਵੱਡੀ ਖੁਸ਼ਖਬਰੀ ਹੈ। ਦਸ ਦਈਏ ਕਿ ਮਦਰਾਸ ਹਾਈ ਕੋਰਟ ਨੇ ਇਸ ਐਪ ਤੇ ਲਾਈ ਹੋਈ ਰੋਕ ਨੂੰ ਹਟਾ ਦਿੱਤਾ ਹੈ। ਇਸ ਰੋਕ ਨੂੰ ਹਟਾਉਣ ਤੋਂ ਬਾਅਦ ਕੋਈ ਇਸ ਐਪ ਨੂੰ ਡਾਊਨਲੋਡ ਕਰਕੇ ਵਰਤ ਸਕੇਗਾ।

Tik Tok

ਦੱਸਣਯੋਗ ਗੱਲ ਇਸ ਐਪ ਚ ਅਸ਼ਲੀਲ ਸੱਮਗਰੀ ਜਿਆਦਾ ਹੋਣ ਕਾਰਨ ਇਸ ਐਪ ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸੀ। ਕਿਉਂਕਿ ਇਸ ਤਰ੍ਹਾਂ ਦੇ ਕੰਟੇਟ ਦੇ ਨਾਲ ਬੱਚਿਆ ਤੇ ਕਾਫੀ ਅਸਰ ਪੈ ਸਕਦਾ ਹੈ ਜਿਸ ਕਾਰਨ ਇਸ ਐਪ ਤੇ ਰੋਕ ਲਗਾ ਦਿੱਤੀ ਗਈ ਸੀ। ਫਿਲਹਾਲ ਇਸ ਐਪ ਤੇ ਰੋਕ ਹਟਾਉਣ ਦੇ ਮਾਮਲੇ ਤੇ ਟਿਕ ਟੌਕ ਦੀ ਮਲਕੀਅਤ ਵਾਲੀ ਕੰਪਨੀ ਵੱਲੋਂ ਮਦਰਾਸ ਹਲਫੀਆ ਬਿਆਨ ਦਿੱਤਾ ਗਿਆ ਹੈ।

tik tok

ਉਹਨਾਂ ਨੇ ਕਿਹਾ ਹੈ ਕਿ ਇਸ ਐਪ ਤੇ ਬਣੇ ਹੋਏ ਸੁਰੱਖਿਆ ਦੇ ਕਰੜੇ ਇਤੰਜਾਮ ਕੀਤੇ ਜਾਣਗੇ ਤਾਂ ਜੋ ਇਸ ਤਰ੍ਹਾਂ ਦੇ ਕੰਟੇਟ ਤੇ ਰੋਕ ਲਾਈ ਜਾ ਸਕੇ।

tik tok

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸ਼ਲੀਲ ਸਮੱਗਰੀ ਨੂੰ ਅਪਲੋਡ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਗੱਲ ਹੈ ਕਿ ਇਸ ਐਪ ਤੇ ਰੋਕ ਲਗਣ ਦੇ ਕਾਰਨ ਆਏ ਦਿਨ ਕਰੋੜਾਂ ਦਾ ਨੁਕਸਾਨ ਹੋ ਰਿਹਾ ਸੀ ਤੇ ਕਈਆਂ ਦੀ ਨੌਕਰੀ ਖਤਰੇ ‘ਚ ਪੈ ਗਈ ਸੀ।

Leave a Reply

Your email address will not be published. Required fields are marked *