ਹੁਣ ਜਨਤਾ ਚੁਣੇਗੀ ਆਮ ਆਦਮੀ ਪਾਰਟੀ ਦਾ CM ਚਿਹਰਾ, ਮੋਬਾਇਲ ਨੰਬਰ ਜਾਰੀ (ਵੀਡੀਓ)

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਸੂਬੇ ਵਿਚ ਸਿਆਸੀ ਗਤੀਵਿਧੀਆਂ ਵਧ ਗਈਆਂ ਹਨ। ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਪੰਜਾਬ…

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਸੂਬੇ ਵਿਚ ਸਿਆਸੀ ਗਤੀਵਿਧੀਆਂ ਵਧ ਗਈਆਂ ਹਨ। ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਪੰਜਾਬ ਦੌਰੇ ਉੱਤੇ ਹਨ। ਇਸ ਦੌਰਾਨ ਉਨ੍ਹਾਂ ਪੰਜਾਬ ਦਾ ਮੁੱਖ ਮੰਤਰੀ ਚੁਣਨ ਦੀ ਜ਼ਿੰਮੇਦਾਰੀ ਸੂਬੇ ਦੀ ਜਨਤਾ ਹਿੱਸੇ ਪਾਈ ਹੈ।

Also Read: PM ਮੋਦੀ ਦੀ ਸੂਬਾ ਸਰਕਾਰਾਂ ਨਾਲ ਮੀਟਿੰਗ ਅੱਜ, ਲੈਣਗੇ ਕੋਰੋਨਾ ਹਾਲਾਤਾਂ ਦਾ ਜਾਇਜ਼ਾ

ਅਰਵਿੰਦ ਕੇਜਰੀਵਾਲ ਨੇ ਇਸ ਦੌਰਾਨ ਮੋਬਾਇਲ ਨੰਬਰ ਜਾਰੀ ਕਰਦਿਆਂ ਕਿਹਾ ਕਿ ਹੁਣ ਪੰਜਾਬ ਦਾ ਮੁੱਖ ਮੰਤਰੀ ਚੁਣਨ ਦੀ ਵਾਰੀ ਪੰਜਾਬ ਦੀ ਜਨਤਾ ਦੀ ਹੈ। ਪੰਜਾਬ ਦੀ ਜਨਤਾ ਲਈ ਉਨ੍ਹਾਂ 7074870748 ਨੰਬਰ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨੰਬਰ 17 ਤਰੀਕ ਸ਼ਾਮ ਪੰਜ ਵਜੇ ਤੱਕ ਜਨਤਾ ਲਈ ਖੁੱਲਾ ਰਹੇਗਾ। ਇਸ ਦੌਰਾਨ ਪੰਜਾਬ ਦੀ ਜਨਤਾ ਆਪਣੇ ਮੁੱਖ ਮੰਤਰੀ ਨੂੰ ਚੁਣਨ ਲਈ ਰਾਇ ਦੇਣ। ਜਨਤਾ ਦੀ ਰਾਇ ਦੇ ਆਧਾਰ ਉੱਤੇ ਹੀ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਜਾਵੇਗਾ। 

Also Read: ਆਪਸੀ ਪ੍ਰੇਮ-ਪਿਆਰ ਦਾ ਪ੍ਰਤੀਕ ਹੈ ਲੋਹੜੀ ਦਾ ਤਿਉਹਾਰ

 

Leave a Reply

Your email address will not be published. Required fields are marked *