ਲਖਨਊ (ਇੰਟ.)- ਅਯੁੱਧਿਆ ਵਿਚ ਸ਼੍ਰੀ ਰਾਮ ਜਨਮ ਭੂਮੀ (Shri Ram Janmabhoomi) ਤੀਰਥ ਖੇਤਰ ਟਰੱਸਟ ਵਲੋਂ ਰਾਮ ਮੰਦਰ ਨਿਰਮਾਣ ਲਈ ਖਰੀਦੀ ਗਈ ਜ਼ਮੀਨ ਨੂੰ ਲੈ ਕੇ ਲੱਗੇ ਘੁਟਾਲੇ ਦੇ ਦੋਸ਼ਾਂ ‘ਤੇ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਦੋ ਕਰੋੜ ਦੀ ਜ਼ਮੀਨ ਨੂੰ 18.5 ਕਰੋੜ ਵਿਚ ਖਰੀਦਣ ਨੂੰ ਲੈ ਕੇ ਹੁਣ ਟਰੱਸਟ (Trust) ਦੇ ਮੈਂਬਰ ਵੀ ਸਵਾਲ ਉਠਣ ਲੱਗੇ ਹਨ। ਇਸ ਦਰਮਿਆਨ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ (CM Yogi Aditiyanath) ਨੇ ਰਾਮ ਮੰਦਰ (Ram Mandir) ਨਿਰਮਾਣ ਲਈ ਬਣਾਏ ਗਏ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ‘ਤੇ ਜ਼ਮੀਨ ਖਰੀਦ ਵਿਚ ਲੱਗੇ ਦੋਸ਼ਾਂ ‘ਤੇ ਨੋਟਿਸ ਲੈਂਦੇ ਹੋਏ ਪੂਰੇ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ। ਉਨ੍ਹਾਂ ਨੇ ਟਰੱਸਟ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਇਸ ਮਾਮਲੇ ਵਿਚ ਵਿਸਥਾਰਤ ਜਾਣਕਾਰੀ ਦੇਣ ਨੂੰ ਕਿਹਾ ਹੈ।
ਇਹ ਵੀ ਪੜ੍ਹੋ- SAD-BSP ਦੇ ਪ੍ਰਦਰਸ਼ਨ : ਸੁਖਬੀਰ ਬਾਦਲ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ
ਦੱਸ ਦਈਏ, ਇਸ ਮੁੱਦੇ ‘ਤੇ ਸਿਆਸੀ ਹਮਲੇ ਤੇਜ਼ ਹੋ ਗਏ ਹਨ। ਆਮ ਆਦਮੀ ਪਾਰਟੀ, ਕਾਂਗਰਸ ਨੇ ਤਿੱਖਾ ਹਮਲਾ ਬੋਲਿਆ ਹੈ। ਵਿਰੋਧੀ ਪਾਰਟੀਆਂ ਨੇ ਟਰੱਸਟ ‘ਤੇ ਜਨਤਾ ਦਾ ਪੈਸਾ ਲੁਟਾਉਣ ਦਾ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਦੋਸ਼ ਲਗਾਇਆ ਹੈ। ਉਥੇ ਹੀ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਦੋਸ਼ ਲਗਾਉਣ ਵਾਲੇ ਸਿਆਸੀ ਲੋਕ ਹਨ। ਸਿਆਸਤ ਤੋਂ ਪ੍ਰੇਰਿਤ ਹੋ ਕੇ ਦੋਸ਼ ਲਗਾ ਰਹੇ ਹਨ। ਹਕੀਕਤ ਤਾਂ ਇਹ ਹੈ ਕਿ ਇਹ ਜ਼ਮੀਨ ਬਾਜ਼ਾਰ ਦਰ ਤੋਂ ਘੱਟ ਕੀਮਤ ‘ਤੇ ਖਰੀਦੀ ਗਈ ਹੈ।
ਇਹ ਵੀ ਪੜ੍ਹੋ- SAD-BSP ਦੇ ਪ੍ਰਦਰਸ਼ਨ : ਸੁਖਬੀਰ ਬਾਦਲ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ
ਉਨ੍ਹਾਂ ਨੇ ਕਿਹਾ ਕਿ ਇਸ ਜ਼ਮੀਨ ਦੀ ਕੀਮਤ 1423 ਰੁਪਏ ਪ੍ਰਤੀ ਸਕੁਆਇਰ ਫੁੱਟ ਹੈ, ਜੋ ਕਿ ਮਾਰਕੀਟ ਰੇਟ ਦੀ ਤੁਲਨਾ ਵਿਚ ਕਾਫੀ ਘੱਟ ਹੈ। ਸਰਕਾਰੀ ਟੈਕਸ ਦੀ ਦੁਰਵਰਤੋਂ ਨਾ ਹੋਵੇ ਇਸ ਤੋਂ ਬਚਣ ਲਈ ਅਸੀਂ ਨੈੱਟ ਬੈਂਕਿੰਗ ਤੋਂ ਪੈਸੇ ਦਾ ਲੈਣਦੇਣ ਕੀਤਾ। ਜ਼ਮੀਨ ਘੁਟਾਲੇ ਦੇ ਦੋਸ਼ ਗਲਤ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦੋਸ਼ ਲਗਾਏ ਉਨ੍ਹਾਂ ਨੇ ਸਾਡੇ ਨਾਲ ਗੱਲ ਕਰਨ ਦੀ ਲੋੜ ਵੀ ਨਹੀਂ ਸਮਝੀ। ਲੋਕਾਂ ਨੂੰ ਇਨ੍ਹਾਂ ਦੋਸ਼ਾਂ ‘ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਜਨਤਾ ਸਹਿਯੋਗ ਕਰੇ ਤਾਂ ਜੋ ਸਮੇਂ ‘ਤੇ ਮੰਦਰ ਨਿਰਮਾਣ ਪੂਰਾ ਹੋਵੇ।





