ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਗਾ ‘ਚ ਚੋਣ ਜਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮੋਗਾ ਦੇ ਡਿਪਟੀ ਕਮਿਸ਼ਨਰ ਵੱਲੋਂ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਕਾਰਨ ਆਪ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਦੋ ਸਰਕਾਰੀ ਥਾਵਾਂ ਤੇ ਉਹਨਾਂ ਨੇ ਪ੍ਰੋਗਰਾਮ ਕਰਵਾਏ ਸੀ ਤੇ ਨਾਲ ਹੀ 6 ਪਿੰਡਾਂ ਚ ਨੁੱਕੜ ਮੀਟਿੰਗਾ ਕਰਵਾਇਆ ਸੀ ਇਸ ਦੌਰਾਨ ਭਗਵੰਤ ਮਾਨ ਤੇ ਪ੍ਰੋ ਸਾਧੂ ਸਿੰਘ ਸ਼ਾਮਿਲ ਹੋਏ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

