ਬਿਹਾਰ ਦੇ ਮੁਜ਼ੱਫਰਪੁਰ ‘ਚ ਨੂਡਲਜ਼ ਫੈਕਟਰੀ ‘ਚ ਧਮਾਕਾ, 6 ਦੀ ਮੌਤ

ਪਟਨਾ : ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਬੇਲਾ ਇੰਡਸਟਰੀਅਲ ਏਰੀਆ (Bella Industrial Area) ਦੇ ਫੇਜ਼-2 ਸਥਿਤ ਨੂਡਲਜ਼ ਫੈਕਟਰੀ ਵਿੱਚ ਬਾਇਲਰ…

ਪਟਨਾ : ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਬੇਲਾ ਇੰਡਸਟਰੀਅਲ ਏਰੀਆ (Bella Industrial Area) ਦੇ ਫੇਜ਼-2 ਸਥਿਤ ਨੂਡਲਜ਼ ਫੈਕਟਰੀ ਵਿੱਚ ਬਾਇਲਰ ਫਟ ਗਿਆ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 12 ਲੋਕ ਜ਼ਖਮੀ ਹੋਏ ਹਨ।ਜਾਣਕਾਰੀ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਫੈਕਟਰੀਆਂ ਦੀਆਂ ਛੱਤਾਂ ਉੱਡ ਗਈਆਂ। ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਮੌਜੂਦ ਹੈ।

Also Read : BSF ਨੂੰ ਮਿਲੀ ਵੱਡੀ ਸਫਲਤਾ, ਭਾਰਤ-ਪਾਕਿਸਤਾਨ ਸਰਹੱਦ ਨੇੜੇ ਬਰਾਮਦ ਕੀਤੀ 22 ਕਿਲੋ ਹੈਰੋਇਨ

ਹਾਦਸੇ ਤੋਂ ਬਾਅਦ ਕੁਝ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਹਾਲਾਂਕਿ ਬਚਾਅ ਦਲ ਨੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਧਮਾਕੇ ਤੋਂ ਬਾਅਦ ਮੌਕੇ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ।ਐਸਐਸਪੀ ਜਯੰਤ ਕਾਂਤ ਅਤੇ ਫਾਇਰ ਅਫ਼ਸਰ ਮੌਕੇ ’ਤੇ ਪਹੁੰਚ ਗਏ ਹਨ। ਹਾਦਸੇ ਵਾਲੀ ਥਾਂ ਤੋਂ ਲੋਕਾਂ ਦੀ ਭੀੜ ਨੂੰ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਲਬੇ ਹੇਠ ਦੱਬੇ ਲੋਕਾਂ ਨੂੰ ਜਲਦੀ ਕੱਢਣ ਲਈ ਜੰਗੀ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *