ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਫਲਾਂ ਤੇ ਸਬਜੀਆਂ ਤੇ ਸਟਿੱਕਰ ਨਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਫੂਡ ਸੇਫਟੀ ਕਮਿਸ਼ਨਰ ਨੇ ਇਸਦੇ ਹੁਕਮ ਦਿੱਤੇ ਹਨ। ਉਹਨਾਂ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਬਜੀਆਂ ਅਤੇ ਫਲਾਂ ਦਾ ਧੰਦਾ ਕਰਨ ਵਾਲੇ ਵਪਾਰੀਆਂ ਨੂੰ ਸਖਤੀ ਨਾਲ ਕਿਹਾ ਹੈ ਕਿ ਫਲਾਂ ਅਤੇ ਸਬਜੀਆਂ ਤੇ ਸਟਿੱਕਰ ਨਾ ਲਗਾਇਆ ਜਾਵੇ। ਨਾਲ ਹੀ ਉਹਨਾਂ ਨੇ ਫੂਡ ਟੀਮਾਂ ਦੇ ਅਧਿਕਾਰਿਆਂ ਨੂੰ ਆਦੇਸ਼ ਦਿੱਤਾ ਕਿ ਉਹ ਇਸ ਸੰਬੰਧੀ ਫਲਾਂ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇ।
ਦੱਸਣਯੋਗ ਗੱਲ ਹੈ ਕਿ ਫਲਾਂ ਅਤੇ ਸਬਜੀਆਂ ਤੇ ਸਟਿੱਕਰ ਲਗਾ ਕੇ ਵੇਚਣਾ ਬਹੁਤ ਹੀ ਆਮ ਗੱਲ ਹੋ ਗਈ ਹੈ। ਨਾਲ ਹੀ ਫੂਡ ਸੇਫਟੀ ਅਧਿਕਾਰਿਆਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਵਿੱਚ ਇਸਦੀ ਵਰਤੋ ਬਹੁਤ ਹੀ ਜਿਆਦਾ ਲਗਾਇਆ ਜਾ ਰਿਹਾ ਹੈ। 
ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਸਟਿੱਕਰ ਲਗਾਉਣ ਨਾਲ ਫਲਾਂ ਅਤੇ ਸਬਜੀਆਂ ਦੀ ਵਧਿਆ ਗੁਣਵਤਾ ਨੂੰ ਦਰਸਾਇਆ ਜਾਂਦਾ ਹੈ। ਪਰ ਇਸ ਤਰ੍ਹਾਂ ਸਟਿੱਕਰ ਲਗਾਉਣ ਨਾਲ ਕੋਈ ਫਾਇਦਾ ਨਹੀਂ ਹੰਦਾ ਹੈ। ਦੂਜੇ ਪਾਸੇ ਅਧਿਕਾਰਿਆਂ ਦਾ ਲੋਕਾਂ ਨੂੰ ਇਹ ਵੀ ਕਹਿਣਾ ਹੈ ਕਿ ਇਹ ਜਰੂਰੀ ਨਹੀਂ ਹੁੰਦਾ ਕਿ ਜਿਹਨਾਂ ਫਲਾਂ ਸਬਜੀਆਂ ਤੇ ਸਟਿੱਕਰ ਲੱਗੇ ਹੁੰਦੇ ਹਨ ਉਹ ਫਲ ਅਤੇ ਸਬਜੀ ਵਧਿਆ ਹੋਣ ਲੋਕਾਂ ਨੂੰ ਆਪ ਹੀ ਜਾਗਰੂਕ ਹੋਕੇ ਸਹੀ ਫਲ ਅਤੇ ਸਬਜੀ ਨੂੰ ਖਰੀਦਣਾ ਚਾਹੀਦਾ ਹੈ।
