ਨਿਰਭਿਆ ਕੇਸ ਦਾ ਦੋਸ਼ੀ ਮੁਕੇਸ਼ ਫਿਰ ਪਹੁੰਚ ਗਿਆ ਕੋਰਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਿਰਭਿਆ ਗੈਗਰੇਪ ਦੇ ਚਾਰੇ ਦੋਸ਼ੀਆਂ ਦੀ ਜਿਵੇਂ-ਜਿਵੇਂ ਫਾਂਸੀ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ ਇਵੇਂ-ਇਵੇਂ ਸਾਰੇ ਦੋਸ਼ੀ ਕੋਈ ਨਾਂ ਕੋਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਿਰਭਿਆ ਗੈਗਰੇਪ ਦੇ ਚਾਰੇ ਦੋਸ਼ੀਆਂ ਦੀ ਜਿਵੇਂ-ਜਿਵੇਂ ਫਾਂਸੀ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ ਇਵੇਂ-ਇਵੇਂ ਸਾਰੇ ਦੋਸ਼ੀ ਕੋਈ ਨਾਂ ਕੋਈ ਨਵੇਂ ਪੈਂਤਰੇ ਅਜਮਾਉਣ ਵਿਚ ਲੱਗੇ ਹੋਏ ਹਨ।ਹੁਣ ਇਕ ਦੋਸ਼ੀ ਮੁਕੇਸ਼ ਨੇ ਅਦਾਲਤ ਵਿਚ ਪਟੀਸ਼ਨ ਦਾਖਲ ਕਰ ਦਾਅਵਾ ਕੀਤਾ ਹੈ ਕਿ ਜਦੋਂ ਨਿਰਭਿਆ ਨਾਲ ਇਹ ਘਟਨਾ ਵਾਪਰੀ ਤਾਂ ਉਹ ਦਿੱਲੀ ਵਿਚ ਮੌਜੂਦ ਹੀ ਨਹੀਂ ਸੀ।

ਦੋਸ਼ੀ ਮੁਕੇਸ਼ ਸ਼ਰਮਾ ਨੇ ਆਪਣੇ ਵਕੀਲ ਰਾਹੀਂ ਦਿੱਲੀ ਦੀ ਇਕ ਕੋਰਟ ਵਿਚ ਪਟੀਸ਼ਨ ਦਾਖਲ ਕਰ ਕਿਹਾ ਹੈ ਕਿ ਜਿਸ ਦਿਨ (16 ਦਸੰਬਰ 2012) ਨੂੰ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਉਹ ਦਿੱਲੀ ਵਿਚ ਹੀ ਨਹੀਂ ਸੀ ਬਲਕਿ ਉਸ ਨੂੰ ਰਾਜਸਥਾਨ ਤੋਂ ਗਿਰਫਤਾਰ ਕਰਕੇ ਦਿੱਲੀ ਲਿਆਇਆ ਗਿਆ ਸੀ ਇਸ ਲਈ ਉਹ ਇਸ ਕੇਸ ਵਿਚ ਮੁਲਜ਼ਮ ਕਿਵੇਂ ਹੋ ਸਕਦੀ ਹੈ। ਕੋਰਟ ਨੇ ਦੋਸ਼ੀ ਮੁਕੇਸ਼ ਦੀ ਪਟੀਸ਼ਨ ਉੱਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।  ਇਸ ਤੋਂ ਪਹਿਲਾਂ ਨਿਰਭਿਆ ਦੇ ਚਾਰੇ ਦੋਸ਼ੀਆਂ ਵਿਨੈ ਸ਼ਰਮਾ, ਅਕਸ਼ੈ ਸਿੰਘ, ਪਵਨ ਗੁਪਤਾ ਅਤੇ ਮੁਕੇਸ਼ ਦੇ ਪਰਿਵਾਰ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖੇ ਕੇ ਸਵੈਇੱਛਕ ਮੌਤ ਦੀ ਗੁਜਾਰਿਸ਼ ਕੀਤੀ ਹੈ। ਦੱਸ ਦਈਏ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਵਿਰੁੱਧ ਚੋਥਾ ਨਵਾਂ ਡੈਥ ਵਾਰੰਟ ਜਾਰੀ ਕੀਤਾ ਹੋਇਆ ਹੈ ਜਿਸ ਅਧੀਨ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿਚ 20 ਮਾਰਚ ਨੂੰ ਸਾਢੇ ਪੰਜ ਵਜੇ ਫਾਂਸੀ ਦਿੱਤੀ ਜਾਣੀ ਹੈ।

Image result for nirbhaya case

ਕੀ ਹੈ ਪੂਰਾ ਮਾਮਲਾ

ਸਾਲ 2012 ਵਿਚ 16 ਦਸੰਬਰ ਦੀ ਰਾਤ ਨੂੰ ਜਦੋਂ ਨਿਰਭਿਆ ਆਪਣੇ ਦੋਸਤ ਨਾਲ ਇਕ ਬੱਸ ਵਿਚ ਘਰ ਜਾ ਰਹੀ ਸੀ ਤਾ ਬੱਸ ਵਿਚ ਮੌਜੂਦ ਛੇ ਲੋਕਾਂ ਨੇ ਉਸ ਦੇ ਨਾਲ ਬਲਾਤਕਾਰ ਕੀਤਾ ਸੀ ਅਤੇ ਫਿਰ ਉਸ ਨੂੰ ਤੇ ਉਸ ਦੀ ਦੋਸਤ ਨੂੰ ਬੇਹੋਸ਼ੀ ਦੀ ਹਾਲਤ ਵਿਚ ਬੱਸ ਤੋਂ ਬਾਹਰ ਸੁੱਟ ਦਿੱਤਾ ਸੀ। 29 ਦਸੰਬਰ ਨੂੰ ਨਿਰਭਿਆ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਨਿਰਭਿਆ ਦੇ ਛੇ ਦੋਸ਼ੀ ਪੁਲਿਸ ਨੇ ਗਿਰਫਤਾਰ ਕਰ ਲਏ ਸਨ ਪਰ ਇਨ੍ਹਾਂ ਵਿਚੋਂ ਇਕ ਨਾਬਾਲਗ ਸੀ ਜਿਸ ਨੂੰ ਰਿਹਾਅ ਕਰ ਦਿੱਤਾ ਗਿਆ ਜਦਕਿ ਇਕ ਦੋਸ਼ੀ ਨੇ ਜੇਲ੍ਹ ਵਿਚ ਖੁਦਕੁਸ਼ੀ ਕਰ ਲਈ ਸੀ ਅਤੇ ਬਾਕੀ ਦੇ ਚਾਰ ਦੋਸ਼ੀਆਂ ਨੂੰ ਹੁਣ ਫਾਂਸੀ ਦਿੱਤੀ ਜਾਵੇਗੀ।

Leave a Reply

Your email address will not be published. Required fields are marked *